ਸਾਬਕਾ ਬਾਹੁਬਲੀ ਸੰਸਦ ਮੈਂਬਰ ਅਤੀਕ ਅਹਿਮਦ ਦੀਆਂ 25 ਕਰੋੜ ਦੀ ਜਾਇਦਾਦ ਕੁਰਕ

08/27/2020 1:16:22 PM

ਲਖਨਊ- ਮਾਫ਼ੀਆ ਸਰਗਨਾ ਅਤੇ ਸਾਬਕਾ ਬਾਹੁਬਲੀ ਸੰਸਦ ਮੈਂਬਰ ਅਤੀਕ ਅਹਿਮਦ ਦੀਆਂ 25 ਕਰੋੜ ਰੁਪਏ ਕੀਮਤ ਦੀਆਂ 5 ਜਾਇਦਾਦਾਂ ਨੂੰ ਪੁਲਸ ਨੇ ਕੁਰਕ ਕਰ ਲਿਆ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰਯਾਗਰਾਜ ਦੇ ਕੈਂਟ ਖੇਤਰ 'ਚ ਗੈਂਗਸਟਰ ਦੇ ਮੁਕੱਦਮੇ ਨੂੰ ਲੈ ਕੇ ਪੁਲਸ ਨੇ ਬੁੱਧਵਾਰ ਸ਼ਾਮ ਅਪਰਾਧਕ ਵਾਰਦਾਤਾਂ ਤੋਂ ਇਕੱਠੀ ਕੀਤੀ ਗਈ ਜਾਇਦਾਦ ਨੂੰ ਸੀਲ ਕਰ ਦਿੱਤਾ। ਅਤੀਕ ਦੇ 2 ਮਕਾਨ ਖੁਲਦਾਬਾਦ ਖੇਤਰ ਦੇ ਚਕੀਆ ਮੁਹੱਲੇ 'ਚ ਹਨ, ਜਿਸ ਦੀ ਕੀਮਤ ਢਾਈ ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਧੂਮਨਗੰਜ ਦੇ ਸਭਾਸਦ ਨਗਰ ਅਤੇ ਕਾਲਿੰਦੀਪੁਰਮ ਸਥਿਤ ਢਾਈ ਕਰੋੜ ਰੁਪਏ ਦੇ 2 ਮਕਾਨ, ਸਿਵਲ ਲਾਈਨ ਐੱਮ.ਜੀ. ਮਾਰਗ ਸਥਿਤ 20 ਕਰੋੜ ਰੁਪਏ ਦੇ ਇਕ ਮਕਾਨ ਨੂੰ ਪੁਲਸ ਨੇ ਸੀਲ ਕਰ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਅਤੀਕ ਵਿਰੁੱਧ ਕਾਰਵਾਈ ਕਰਨ ਲਈ ਸੀਨੀਅਰ ਪੁਲਸ ਸੁਪਰਡੈਂਟ ਵਲੋਂ ਭੇਜੀ ਗਈ ਰਿਪੋਰਟ 'ਤੇ 13 ਅਗਸਤ ਨੂੰ ਜ਼ਿਲ੍ਹਾ ਅਧਿਕਾਰੀ ਭਾਨੂੰ ਚੰਦਰ ਗੋਸਵਾਮੀ ਨੇ ਉੱਤਰ ਪ੍ਰਦੇਸ਼ ਗਿਰੋਹ ਬੰਦ ਅਤੇ ਸਮਾਜ ਵਿਰੋਧੀ ਗਤੀਵਿਧੀ ਰੋਕਥਾਮ ਐਕਟ ਦੇ ਅਧੀਨ ਗੈਰ-ਕਾਨੂੰਨੀ ਰੂਪ ਨਾਲ ਇਕੱਠੀਆਂ ਕੀਤੀਆਂ ਗਈਆਂ ਕੁੱਲ 7 ਜਾਇਦਾਦਾਂ ਨੂੰ ਕੁਰਕ ਕਰਨ ਦਾ ਆਦੇਸ਼ ਦਿੱਤਾ ਸੀ।


DIsha

Content Editor

Related News