ਮਹਿਬੂਬਾ ਮੁਫ਼ਤੀ ਨੇ ਉਮੀਦਵਾਰਾਂ ਨੂੰ ਕਿਹਾ, ਉਮੀਦ ਹੈ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ
Friday, May 24, 2024 - 05:37 PM (IST)
ਸ਼੍ਰੀਨਗਰ (ਭਾਸ਼ਾ)- ਅਨੰਤਨਾਗ-ਰਾਜੌਰੀ ਲੋਕ ਸਭਾ ਖੇਤਰ 'ਚ ਚੋਣਾਂ ਤੋਂ ਇਕ ਦਿਨ ਪਹਿਲੇ ਸ਼ੁੱਕਰਵਾਰ ਨੂੰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਆਪਣੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ,''ਉਮੀਦ ਹੈ ਕਿ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਅਤੇ ਸੰਸਦ 'ਚ ਤੁਹਾਡੀ ਵਕਾਲਤ ਕਰਨ ਦਾ ਮੌਕਾ ਪ੍ਰਦਾਨ ਕਰੋਗੇ।'' ਇਸ ਚੋਣ ਖੇਤਰ 'ਤੇ ਉਨ੍ਹਾਂ ਦਾ ਮੁਕਾਬਲਾ ਨੈਸ਼ਨਲ ਕਾਨਫਰੰਸ ਦੇ ਮੀਆਂ ਅਲਤਾਫ਼ ਅਤੇ 18 ਹੋਰ ਉਮੀਦਵਾਰਾਂ ਨਾਲ ਹੈ। ਇਹ ਚੋਣਾਂ ਚੋਣ ਖੇਤਰ ਦੀ ਵਿਵਾਦਿਤ ਹੱਦਬੰਦੀ ਤੋਂ ਬਾਅਦ ਹੋ ਰਹੀਆਂ ਹਨ। ਇੱਥੇ ਸ਼ਨੀਵਾਰ ਨੂੰ ਵੋਟਿੰਗ ਹੋਵੇਗੀ। ਉਸ ਸਮੇਂ ਜੰਮੂ ਕਸ਼ਮੀਰ ਰਾਜ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਜਾਰੀ ਵੀਡੀਓ ਸੰਦੇਸ਼ 'ਚ ਕਿਹਾ,''ਕੱਲ੍ਹ ਤੁਸੀਂ ਲੋਕ ਵੋਟਿੰਗ ਕਰੋਗੇ। ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਵੋਟਿੰਗ ਕਰਨ ਤੋਂ ਪਹਿਲਾਂ ਸੋਚੋ ਕਿ ਮੁਸ਼ਕਲ ਸਮੇਂ 'ਚ ਤੁਹਾਡਾ ਸਾਥ ਕਿਸ ਨੇ ਦਿੱਤਾ।''
ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਪਾਰਟੀ ਨੇ ਜਨਤਾ ਦੀਆਂ ਸਮੱਸਿਆਵਾਂ ਨੂੰ ਚੁੱਕਣ ਦੀ ਭਾਰੀ ਕੀਮਤ ਚੁਕਾਈ ਹੈ। ਉਨ੍ਹਾਂ ਕਿਹਾ,''ਇਸ ਦੇ ਬਾਵਜੂਦ, ਮੈਂ ਜਾਤੀ ਅਤੇ ਧਰਮ ਤੋਂ ਪਰੇ ਹੋ ਕੇ ਨਿਆਂ ਲਈ ਆਵਾਜ਼ ਚੁੱਕੀ ਅਤੇ ਇਹ ਜਾਰੀ ਰੱਖਾਂਗੀ।'' ਸਾਬਕਾ ਮੁੱਖ ਮੰਤਰੀ ਨੇ ਕਿਹਾ,''ਤੁਹਾਡੇ ਸਮਰਥਨ ਅਤੇ ਮੇਰੇ ਪੱਖ 'ਚ ਵੋਟ ਦੇ ਕੇ ਤੁਸੀਂ ਯਕੀਨੀ ਤੌਰ 'ਤੇ ਮੈਨੂੰ ਸੰਸਦ 'ਚ ਤੁਹਾਡਾ ਪੱਖ ਰੱਖਣ ਅਤੇ ਜਿਨ੍ਹਾਂ ਸਮੱਸਿਆਵਾਂ ਦਾ ਅਸੀਂ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਚੁੱਕਣ ਦਾ ਮੌਕਾ ਦੇਵੋਗੇ।'' ਮਹਿਬੂਬਾ ਨੇ ਨਾ ਸਿਰਫ਼ ਗੁੱਜਰ ਨੇਤਾ ਅਤੇ ਸਾਬਕਾ ਮੰਤਰੀ ਮੀਆਂ ਅਲਤਾਫ਼ ਅਹਿਮਦ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਗੋਂ 'ਆਪਣੀ ਪਾਰਟੀ' ਦੇ ਜ਼ਫਰ ਇਕਬਾਲ ਮਨਹਾਸ ਤੋਂ ਵੀ ਸਖ਼ਤ ਚੁਣੌਤੀ ਮਿਲ ਰਹੀ ਹੈ। ਮਨਹਾਸ ਨੂੰ ਉਮੀਦ ਹੈ ਕਿ ਪੀਰ ਪੰਜਾਲ 'ਚ ਭਾਜਪਾ ਦੇ ਸਮਰਥਨ ਨਾਲ ਉਹ ਪੀਡੀਪੀ ਅਤੇ ਨੇਕਾਂ ਉਮੀਦਵਾਰ ਨੰ ਹਰਾਉਣ 'ਚ ਸਫ਼ਲ ਹੋਣਗੇ। ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਦੀ ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਆਜ਼ਾਦ ਪਾਰਟੀ (ਡੀਪੀਏਪੀ) ਨੇ ਮੁਹੰਮਦ ਸਲੀਮ ਪਰੇ ਨੂੰ ਇਸ ਸੀਟ ਤੋਂ ਮੈਦਾਨ 'ਚ ਉਤਾਰਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e