ਮਹਿਬੂਬਾ ਮੁਫਤੀ ਅੰਨਤਨਾਗ ਤੋਂ ਲੜਣਗੀ ਲੋਕ ਸਭਾ ਚੋਣ

03/23/2019 10:52:18 PM

ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅੰਨਤਨਾਗ ਲੋਕ ਸਭਾ ਸੀਟ ਤੋਂ ਚੋਣ ਲੜਨਗੀ। ਹਾਲਾਂਕਿ ਪਾਰਟੀ ਨੇ ਕਿਹਾ ਹੈ ਕਿ ਉਸ ਨੇ 'ਧਰਮ ਨਿਰਪੱਖ ਮਤਾਂ' ਵੰਢਨ ਤੋਂ ਰੋਕਣ ਲਈ ਜੰਮੂ ਤੇ ਉਧਮਪੁਰ ਸੀਟਾਂ ਤੋਂ ਕਿਸੇ ਉਮੀਦਵਾਰ ਨੂੰ ਚੋਣ ਮੈਦਾਨ 'ਚ ਨਹੀਂ ਉਤਾਰਨ ਦ ਫੈਸਲਾ ਕੀਤਾ ਹੈ। ਉਹ ਇਸ ਦੇ ਬਦਲੇ 'ਚ ਲੱਦਾਖ ਸੀਟ 'ਤੇ ਧਿਆਨ ਦੇਣਗੀ। ਪਾਰਟੀ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਪੀ.ਡੀ.ਪੀ. ਮੁਖੀ ਮਹਿਬੂਬਾ ਨੇ ਕਿਹਾ ਕਿ ਸ਼੍ਰੀਨਗਰ ਸੀਟ ਤੋਂ ਆਗਾ ਮੋਹਿਸੀਨ ਪਾਰਟੀ ਦੇ ਉਮੀਦਵਾਰ ਹੋਣਗੇ ਇਥੋਂ ਨੈਸ਼ਨਲ ਕਾਨਫਰੰਸ ਨੇ ਫਾਰੂਖ ਅਬਦੁੱਲਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।


Inder Prajapati

Content Editor

Related News