PDP ਟੁੱਟੀ ਤਾਂ ਸਲਾਉੱਦੀਨ-ਯਾਸੀਨ ਵਰਗੇ ਕਈ ਮੁੜ ਪੈਦਾ ਹੋਣਗੇ: ਮਹਿਬੂਬਾ

Friday, Jul 13, 2018 - 11:05 AM (IST)

ਨਵੀਂ ਦਿੱਲੀ— ਪੀ.ਡੀ.ਪੀ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਮਹਿਬੂਬਾ ਮੁਫਤੀ ਨੇ ਬੀ.ਜੇ.ਪੀ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਜੰਮੂ ਕਸ਼ਮੀਰ 'ਚ ਪੀ.ਡੀ.ਪੀ-ਬੀ.ਜੇ.ਪੀ ਗਠਜੋੜ ਟੁੱਟਣ ਦੇ ਬਾਅਦ ਮਹਿਬੂਬਾ ਮੁਫਤੀ ਨੇ ਬੀ.ਜੇ.ਪੀ 'ਤੇ ਆਪਣੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਮਹਿਬੂਬਾ ਮੁਫਤੀ ਨੇ ਬੀ.ਜੇ.ਪੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੀ.ਡੀ.ਪੀ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਰਾਜ 'ਚ ਸਲਾਉੱਦੀਨ ਅਤੇ ਯਾਸੀਨ ਮਲਿਕ ਵਰਗੇ ਕਈ ਹੋਰ ਲੋਕ ਪੈਦਾ ਹੋਣਗੇ।
ਪੀ.ਡੀ.ਪੀ-ਭਾਜਪਾ ਗਠਜੋੜ ਸਰਕਾਰ ਡਿੱਗਣ ਦੇ ਬਾਅਦ ਤੋਂ ਪੀ.ਡੀ.ਪੀ 'ਚ ਮਹਿਬੂਬਾ ਮੁਫਤੀ ਦੀ ਅਗਵਾਈ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਮੌਲਾਨਾ ਇਮਰਾਨ ਰਜਾ ਅੰਸਾਰੀ, ਮੌਲਾਨਾ ਆਬਿਦ ਅੰਸਾਰੀ, ਅਬਦੁਲ ਮਜੀਦ ਪਡਰ, ਜਾਵੇਦ ਹੁਸੈਨ ਬੇਗ, ਅਬਦੁਲ ਹਕ ਖਾਨ ਅਤੇ ਅੱਬਾਸ ਵਾਲੀ ਸਮੇਤ 6 ਰਾਜ ਦੇ ਲੋਕਾਂ ਨੂੰ ਖਾਨਦਾਨੀ ਸਿਆਸਤ ਦਾ ਬਦਲ ਦੇਣ ਲਈ ਪੀ.ਡੀ.ਪੀ ਦੇ 14 ਤੋਂ ਜ਼ਿਆਦਾ ਵਿਧਾਇਕ ਕਿਸੇ ਵੀ ਸਮੇਂ ਤੀਜਾ ਮੋਰਚਾ ਬਣਾ ਸਕਦੇ ਹਨ। ਪੀ.ਡੀ.ਪੀ ਦੇ ਬਾਗੀ ਵਿਧਾਇਕਾਂ ਦੀ ਵਧਦੀ ਸੰਖਿਆ ਨਾਲ ਮਹਿਬੂਬਾ ਮੁਫਤੀ ਪਰੇਸ਼ਾਨ ਹੈ ਅਤੇ ਇਸ ਦੇ ਲਈ ਉਹ ਬੀ.ਜੇ.ਪੀ ਨੂੰ ਜ਼ਿੰਮੇਦਾਰ ਮੰਨ ਰਹੀ ਹੈ। ਮਹਿਬੂਬਾ ਦਾ ਮੰਨਣਾ ਹੈ ਕਿ ਸਮਰਥਨ ਵਾਪਸੀ ਦੇ ਬਾਅਦ ਬੀ.ਜੇ.ਪੀ-ਪੀ.ਡੀ.ਪੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ 'ਚ ਜੁੱਟੀ ਹੋਈ ਹੈ।


Related News