ਮਹਿਬੂਬਾ ਮੁਫ਼ਤੀ ਸਮੇਤ ਹੋਰ ਨੇਤਾਵਾਂ ਦੀ ਰਿਹਾਈ ਲਈ ਸਹੀ ਸਮਾਂ- ਉਮਰ ਅਬਦੁੱਲਾ

Monday, May 04, 2020 - 03:43 PM (IST)

ਮਹਿਬੂਬਾ ਮੁਫ਼ਤੀ ਸਮੇਤ ਹੋਰ ਨੇਤਾਵਾਂ ਦੀ ਰਿਹਾਈ ਲਈ ਸਹੀ ਸਮਾਂ- ਉਮਰ ਅਬਦੁੱਲਾ

ਸ਼੍ਰੀਨਗਰ- ਨੈਸ਼ਨਲ ਕਾਨਫਰੰਸ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫਤੀ ਅਤੇ ਹੋਰ ਨੇਤਾਵਾਂ ਨੂੰ ਰਿਹਾਅ ਕੀਤੇ ਜਾਣ ਦਾ ਇਹ ਸਹੀ ਸਮਾਂ ਹੈ, ਜਦੋਂ ਜਨ ਸੁਰੱਖਿਆ ਕਾਨੂੰਨ ਦੇ ਅਧੀਨ ਹਿਰਾਸਤ ਮਿਆਦ ਅਗਲੇ ਕੁਝ ਦਿਨਾਂ 'ਚ ਖਤਮ ਹੋ ਜਾ ਰਹੀ ਹੈ।

PunjabKesariਉਮਰ ਨੇ ਟਵਿੱਟਰ 'ਤੇ ਲਿਖਿਆ,''ਮਹਿਬੂਬਾ ਮੁਫ਼ਤੀ, ਸਾਗਰ ਸਾਹਿਬ, ਸ਼ਾਹ ਫੈਸਲ ਅਤੇ ਹੋਰ ਦੀ ਰਾਸੁਕਾ ਦੇ ਅਧੀਨ ਹਿਰਾਸਤ ਮਿਆਦ ਅਗਲੇ ਕੁਝ ਦਿਨਾਂ ਬਾਅਦ ਪੂਰੀ ਹੋਣ ਜਾ ਰਹੀ ਹੈ। ਉਨਾਂ ਦੀ ਰਿਹਾਈ ਅਤੇ ਆਮ ਜੀਵਨ ਦੀ ਬਹਾਲੀ ਲਈ ਮਨਜ਼ੂਰੀ ਦੇਣ ਦਾ ਇਹ ਸਹੀ ਸਮਾਂ ਹੈ। ਉਨਾਂ ਦੀ ਹਿਰਾਸਤ ਮਿਆਦ ਵਧਾਏ ਜਾਣ ਦਾ ਕੋਈ ਮਤਲਬ ਨਹੀਂ ਹੈ।'' ਮੁਫ਼ਤੀ ਨੂੰ 7 ਅਪ੍ਰੈਲ ਨੂੰ ਸ਼੍ਰੀਨਗਰ ਦੀ ਉਪ ਜੇਲ ਤੋਂ ਉਨਾਂ ਦੇ ਸਰਕਾਰੀ ਘਰ 'ਚ ਰੈਫਰ ਕੀਤਾ ਗਿਆ, ਜਿੱਥੇ ਉਨਾਂ ਨੂੰ ਰਾਸੁਕਾ ਦੇ ਅਧੀਨ ਹਿਰਾਸਤ 'ਚ ਰੱਖਿਆ ਗਿਆ ਹੈ।


author

DIsha

Content Editor

Related News