ਭਾਜਪਾ ਵੋਟਰਾਂ ''ਚ ਫੈਲਾ ਰਹੀ ਹੈ ਡਰ ਦਾ ਮਾਹੌਲ : ਮਹਿਬੂਬਾ
Monday, Apr 15, 2019 - 05:17 PM (IST)

ਸ਼੍ਰੀਨਗਰ— ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਚੇਅਰਪਰਸਨ ਮਹਿਬੂਬਾ ਮੁਫ਼ਤੀ ਨੇ ਭਾਜਪਾ 'ਤੇ ਰਾਸ਼ਟਰੀ ਸੁਰੱਖਿਆ ਦੇ ਨਾਂ 'ਤੇ ਡਰ ਦਾ ਮਾਹੌਲ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਨਾਲ ਹੀ ਮੁਫ਼ਤੀ ਨੇ ਇਹ ਵੀ ਕਿਹਾ ਕਿ ਭਾਜਪਾ ਲੋਕ ਸਭਾ ਚੋਣ ਜਿੱਤਣ ਲਈ ਬਾਲਾਕੋਟ ਵਰਗੇ ਇਕ ਹੋਰ ਹਮਲੇ ਦੀ ਤਿਆਰੀ ਕਰ ਰਹੀ ਹੈ। ਮਹਿਬੂਬਾ ਨੇ ਇਕ ਟਵੀਟ 'ਚ ਕਿਹਾ,''ਅਜਿਹਾ ਲੱਗ ਰਿਹਾ ਹੈ ਕਿ ਸਾਡੇ ਜਵਾਨਾਂ ਦੀ ਕੁਰਬਾਨੀ ਦਾ ਨਾਜਾਇਜ਼ ਲਾਭ ਚੁੱਕ ਕੇ ਅਤੇ ਵੋਟਰਾਂ ਦੇ ਧਰੁਵੀਕਰਨ ਨਾਲ ਭਾਜਪਾ ਨੂੰ ਮਦਦ ਨਹੀਂ ਮਿਲੀ ਹੈ। ਅਜਿਹੇ 'ਚ ਉਹ (ਭਾਜਪਾ ਵਾਲੇ) ਇਕ ਹੋਰ ਬਾਲਾਕੋਟ ਹਮਲੇ ਦੀ ਗੱਲ ਉਛਾਲ ਕੇ ਰਾਸ਼ਟਰੀ ਸੁਰੱਖਿਆ ਦਾ ਮਸਲਾ ਡਰ ਦਾ ਮਾਹੌਲ ਪੈਦਾ ਕਰਨ 'ਚ ਕਰ ਰਹੇ ਹਨ।''ਮੁਫ਼ਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਦਿੱਤੇ ਉਸ ਬਿਆਨ 'ਤੇ ਪ੍ਰਤੀਕਿਰਿਆ ਜ਼ਾਹਰ ਕਰ ਰਹੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ,''ਜਦੋਂ ਉਨ੍ਹਾਂ ਨੇ (ਪਾਕਿਸਤਾਨ ਨੇ) ਪੁਲਵਾਮਾ 'ਚ ਦੂਜੀ ਗਲਤੀ ਕੀਤੀ ਤਾਂ ਅਸੀਂ ਉਨ੍ਹਾਂ ਦੇ ਘਰ ਗਏ ਅਤੇ ਉਨ੍ਹਾਂ 'ਤੇ ਹਵਾਈ ਹਮਲੇ ਕੀਤੇ। ਉਹ ਇਹ ਵੀ ਜਾਣਦੇ ਹਨ ਕਿ ਜੇਕਰ ਉਨ੍ਹਾਂ ਨੇ ਅਗਲੀ ਗਲਤੀ ਦੋਹਰਾਈ ਤਾਂ ਉਹ ਅਸਲੀ ਸੰਕਟ 'ਚ ਘਿਰ ਜਾਣਗੇ।'' ਮਹਿਬੂਬਾ ਨੇ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. 'ਤੇ ਸਵਾਰਥ ਦੀ ਰਾਜਨੀਤੀ ਕਰਨ ਦੇ ਦੋਸ਼ਾਂ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ,''ਸਵਾਰਥ ਦੀ ਰਾਜਨੀਤੀ ਦਾ ਮਤਲਬ ਸੱਤਾ ਹਥਿਆਉਣ ਲਈ ਹਥਿਆਰਬੰਦ ਫੋਰਸਾਂ ਦਾ ਸ਼ੋਸ਼ਣ ਕਰਨ, ਫਿਰਕੂ ਰਾਜਨੀਤੀ ਨੂੰ ਹਵਾ ਦੇਣ ਅਤੇ ਧਰਮ ਦੇ ਨਾਂ 'ਤੇ ਦੇਸ਼ ਨੂੰ ਵੰਡਣ ਨਾਲ ਹੈ ਅਤੇ ਇਹ ਖੁਦ ਅਤ ੇਦੇਸ਼ ਦਰਮਿਆਨ ਵੰਡ ਰੇਖਾ ਦੇ ਸਾਮਾਨ ਹੈ। ਕਸ਼ਮੀਰ ਕਸ਼ਮੀਰੀਆਂ ਦਾ ਹੈ, ਕੁਝ ਯਾਦ ਆਇਆ।''