ਕਸ਼ਮੀਰੀ ਪੰਡਤਾਂ ਨੂੰ ਲੈ ਕੇ ਗਿਲਾਨੀ ਦਾ ਬਿਆਨ ਸਵਾਗਤ ਯੋਗ : ਮਹਿਬੂਬਾ

07/16/2019 4:48:39 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਪ੍ਰਧਾਨ ਸੈਯਦ ਅਲੀ ਸ਼ਾਹ ਗਿਲਾਨੀ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਕਸ਼ਮੀਰੀ ਪੰਡਤ ਘਾਟੀ ਵਿਚ ਪਰਤਣ ਅਤੇ ਇੱਥੇ ਰਹਿਣ। ਮਹਿਬੂਬਾ ਨੇ ਟਵਿੱਟਰ 'ਤੇ ਲਿਖਿਆ, ''ਗਿਲਾਨੀ ਸਾਬ੍ਹ ਦੇ ਬਿਆਨ ਦਾ ਸਵਾਗਤ ਹੈ। ਇਹ ਕਸ਼ਮੀਰ ਦੇ ਮੁਸਲਮਾਨਾਂ ਦੀ ਹਮਦਰਦੀ ਦੀ ਭਾਈਵਾਲੀ ਹੈ, ਜੋ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਚਾਹੁੰਦੇ ਹਨ। ਜਦੋਂ ਤਕ ਉਹ ਪੂਰੇ ਸਨਮਾਨ ਨਾਲ ਵਾਪਸ ਨਹੀਂ ਆਉਣਗੇ, ਉਨ੍ਹਾਂ ਦੇ ਪਲਾਇਨ ਤੋਂ ਬਣੀ ਖਾਲੀ ਥਾਂ ਨੂੰ ਭਰਿਆ ਨਹੀਂ ਜਾ ਸਕਦਾ।''

PunjabKesari

ਗਿਲਾਨੀ ਨੇ ਇਕ ਬਿਆਨ ਕਿਹਾ ਹੈ ਕਿ ਹੁਰੀਅਤ ਤਹਿ ਦਿਲੋਂ ਚਾਹੁੰਦੀ ਹੈ ਕਿ ਕਸ਼ਮੀਰੀ ਪੰਡਤ ਵਾਪਸ ਆਉਣ ਅਤੇ ਪਹਿਲਾਂ ਵਾਂਗ ਆਪਣੇ ਮੁਸਲਿਮ ਭਰਾਵਾਂ ਨਾਲ ਰਹਿਣ। ਉਨ੍ਹਾਂ ਨੇ ਹਾਲਾਂਕਿ ਇਹ ਵੀ ਕਿਹਾ ਹੁਰੀਅਤ ਉਨ੍ਹਾਂ ਲਈ ਵੱਖਰੀਆਂ ਕਾਲੋਨੀਆਂ ਬਣਾਉਣ ਵਰਗੇ ਕਦਮਾਂ ਦਾ ਵਿਰੋਧ ਕਰੇਗੀ, ਕਿਉਂਕਿ ਇਹ ਸਾਡੇ ਸਮਾਜਿਕ, ਸੱਭਿਆਚਾਰਕ ਅਤੇ ਆਪਸੀ ਹਿੱਤਾਂ ਦੇ ਉਲਟ ਹੈ।


Tanu

Content Editor

Related News