ਮੇਘਾਲਿਆ ਹਨੀਮੂਨ ਹੱਤਿਆਕਾਂਡ : ਸੋਨਮ ਨੇ ਦਰਜ ਕੀਤੀ ਜ਼ਮਾਨਤ ਪਟੀਸ਼ਨ
Sunday, Sep 14, 2025 - 10:09 AM (IST)

ਨੈਸ਼ਨਲ ਡੈਸਕ -ਮੇਘਾਲਿਆ ’ਚ ਹਨੀਮੂਨ ਮਨਾਉਣ ਗਏ ਰਾਜਾ ਰਘੂਵੰਸ਼ੀ ਦੀ ਹੱਤਿਆ ਦੇ ਮਾਮਲੇ ’ਚ ਮੁਲਜ਼ਮ ਪਤਨੀ ਸੋਨਮ ਰਘੂਵੰਸ਼ੀ ਨੇ ਇਕ ਜ਼ਮਾਨਤ ਪਟੀਸ਼ਨ ਦਰਜ ਕੀਤੀ ਹੈ। ਸੋਹਰਿਆ ਉਪਮੰਡਲ ਸਬ-ਡਵੀਜ਼ਨ ਦੇ ਜੁਡੀਸ਼ੀਅਲ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਸੋਨਮ ਦੀ ਪਟੀਸ਼ਨ ’ਤੇ 17 ਸਤੰਬਰ ਨੂੰ ਸੁਣਵਾਈ ਕਰਨਗੇ। ਸੋਨਮ ਦੇ ਵਕੀਲ ਨੇ ਇੰਦੌਰ ਦੇ ਪੇਸ਼ਾਵਰ ਰਾਜਾ ਰਘੂਵੰਸ਼ੀ ਦੀ ਹੱਤਿਆ ਦੇ ਮਾਮਲੇ ’ਚ ਦਾਖਲ ਦੋਸ਼-ਪੱਤਰ ’ਚ ‘ਤਰੁੱਟੀ ਹੋਣ’ ਦਾ ਦਾਅਵਾ ਕੀਤਾ ਹੈ।
ਸੋਹਰਿਆ ਦੇ ਵੇਇਸਾਡੋਂਗ ਕੋਲ ਇਕ ਸੁੰਨਸਾਨ ਪਾਰਕਿੰਗ ’ਚ 3 ਲੋਕਾਂ ਨੇ ਮਿਲ ਕੇ ਰਾਜਾ ਰਘੂਵੰਸ਼ੀ ਦੀ ਹੱਤਿਆ ਕਰ ਦਿੱਤੀ ਸੀ। ਸੋਨਮ ਅਤੇ ਉਸ ਦੇ ਪ੍ਰੇਮੀ ਰਾਜ ਕੁਸ਼ਵਾਹਾ ਨੇ ਹੱਤਿਆ ਦੀ ਕਥਿਤ ਤੌਰ ’ਤੇ ਸਾਜ਼ਿਸ਼ ਰਚੀ ਸੀ। ਪਿਛਲੇ ਹਫ਼ਤੇ ਪੁਲਸ ਨੇ ਸੋਨਮ, ਰਾਜ ਅਤੇ 3 ਹੋਰ ਮੁਲਜ਼ਮਾਂ-ਵਿਸ਼ਾਲ ਸਿੰਘ ਚੌਹਾਨ, ਅਕਾਸ਼ ਰਾਜਪੂਤ ਅਤੇ ਆਨੰਦ ਕੁਰਮੀ ਦੇ ਖਿਲਾਫ 790 ਪੰਨਿਆਂ ਦਾ ਦੋਸ਼-ਪੱਤਰ ਦਾਖਲ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8