ਸੂਬੇ ''ਚ 12 ''ਕੋਰੋਨਾ'' ਕੇਸ, ਫਿਰ ਵੀ ਲਾਕਡਾਊਨ ਵਧਾਉਣਾ ਚਾਹੁੰਦੇ ਨੇ ਇਹ ਮੁੱਖ ਮੰਤਰੀ

04/27/2020 3:38:50 PM

ਨਵੀਂ ਦਿੱਲੀ— ਦੇਸ਼ 'ਚ ਲਾਕਡਾਊਨ ਦਾ ਦੂਜਾ ਪੜਾਅ ਚੱਲ ਰਿਹਾ ਹੈ। ਇਸ ਨੂੰ 3 ਮਈ ਤੋਂ ਬਾਅਦ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ, ਇਸ 'ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ 'ਚ ਮੁੱਖ ਮੰਤਰੀਆਂ ਨੇ ਆਪਣੀ-ਆਪਣੀ ਰਾਇ ਰੱਖੀ ਹੈ। ਇਸ ਦੌਰਾਨ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਵੀ ਲਾਕਡਾਊਨ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਹਨ।

PunjabKesari

ਸੰਗਮਾ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਮੇਘਾਲਿਆ ਵਿਚ 3 ਮਈ ਤੋਂ ਬਾਅਦ ਵੀ ਲਾਕਡਾਊਨ ਜਾਰੀ ਰਹੇ, ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜੋ ਇਲਾਕੇ ਗ੍ਰੀਨ ਜ਼ੋਨ 'ਚ ਹਨ ਅਤੇ ਅਜਿਹੇ ਜ਼ਿਲਿਆਂ ਵਿਚ ਕੁਝ ਢਿੱਲ ਦਿੱਤੀ ਜਾਵੇਗੀ, ਜੋ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਨਹੀਂ ਹਨ। ਮੇਘਾਲਿਆ 'ਚ ਵਾਇਰਸ ਦੇ ਕੁੱਲ 12 ਕੇਸ ਹਨ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ 11 ਹੁਣ ਵੀ ਪੀੜਤ ਹਨ। ਮੁੱਖ ਸਕੱਤਰ ਐੱਮ. ਐੱਸ. ਰਾਵ ਨੇ ਕਿਹਾ ਕਿ ਇਸ ਦਰਮਿਆਨ ਸੂਬਾ ਸਰਕਾਰ ਨੇ ਸ਼ਿਲਾਂਗ ਅਤੇ ਪੂਰਬੀ ਖਾਸੀ ਜ਼ਿਲੇ ਵਿਚ ਮਾਈਲੇਮ ਬਲਾਕ ਨੂੰ ਛੱਡ ਕੇ ਜ਼ਰੂਰਤ ਦੇ ਸਾਮਾਨ ਦੀ ਵਿਕਰੀ ਅਤੇ ਕੋਰੀਅਰ ਸੇਵਾ ਜ਼ਰੀਏ ਇਨ੍ਹਾਂ ਨੂੰ ਹੋਰ ਥਾਵਾਂ 'ਤੇ ਭੇਜਣ, ਜ਼ਰੂਰੀ ਸਾਮਾਨਾਂ ਦੀ ਆਨਲਾਈਨ ਵਿਕਰੀ ਸਮੇਤ ਕਈ ਗਤੀਵਿਧੀਆਂ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ।

PunjabKesari

ਦਿਲਚਸਪ ਗੱਲ ਇਹ ਹੈ ਕਿ ਮੇਘਾਲਿਆ ਦੇਸ਼ ਦਾ ਉਹ ਸੂਬਾ ਹੈ, ਜੋ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਮਾਮਲਿਆਂ 'ਚ ਕਾਫੀ ਹੇਠਾਂ ਹੈ। ਯਾਨੀ ਕਿ ਮੇਘਾਲਿਆ ਦੀ ਸਥਿਤੀ ਬਿਹਤਰ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਇਲਾਕੇ ਕੋਰੋਨਾ ਪ੍ਰਭਾਵਿਤ ਨਹੀਂ ਹਨ, ਉੱਥੇ ਆਰਥਿਕ ਗਤੀਵਿਧੀਆਂ ਨੂੰ ਧਿਆਨ 'ਚ ਰੱਖਦੇ ਹੋਏ ਲਾਕਡਾਊਨ ਤੋਂ ਰਾਹਤ ਦਿੱਤੀ ਜਾ ਸਕਦੀ ਹੈ। ਜਦਕਿ ਕੋਰੋਨਾ ਇਨਫੈਕਟਿਡ ਇਲਾਕਿਆਂ ਵਿਚ ਲਾਕਡਾਊਨ ਜਾਰੀ ਰੱਖਿਆ ਜਾ ਸਕਦਾ ਹੈ।


Tanu

Content Editor

Related News