ਮੇਘਾਲਿਆ ਚੋਣਾਂ: 369 ਉਮੀਦਵਾਰਾਂ ਦੀ ਕਿਸਮਤ EVM 'ਚ ਬੰਦ, 2 ਮਾਰਚ ਨੂੰ ਆਉਣਗੇ ਨਤੀਜੇ

02/27/2023 10:46:10 PM

ਨੈਸ਼ਨਲ ਡੈਸਕ: ਮੇਘਾਲਿਆ ਵਿਚ ਸੋਮਵਾਰ ਨੂੰ ਵਿਧਾਨਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ। ਮੇਘਾਲਿਆ ਵਿਧਾਨਸਭਾ ਚੋਣ ਵਿਚ ਇਸ ਵਾਰ 60 'ਚੋਂ 59 ਸੀਟਾਂ 'ਤੇ ਵੋਟਿੰਗ ਹੋਈ। ਚੋਣ ਕਮਿਸ਼ਨ ਦੇ ਮੁਤਾਬਕ, 59 ਸੀਟਾਂ 'ਤੇ ਸ਼ਾਮ 6 ਵਜੇ ਤਕ 77.55 ਫ਼ੀਸਦੀ ਵੋਟਿੰਗ ਹੋਈ। ਇਸ ਦੇ ਨਾਲ ਹੀ 369 ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. 'ਚ ਬੰਦ ਹੋ ਗਈ ਹੈ। ਮੇਘਾਲਿਆ ਤੇ ਨਾਗਾਲੈਂਡ ਦੀਆਂ ਚੋਣਾਂ ਦੇ ਨਾਲ ਹੀ ਉੱਤਰ-ਪੂਰਬ ਵਿਚ ਤਿੰਨ ਸੂਬਿਆਂ ਦੀਆਂ ਚੋਣਾਂ ਹੋ ਗਈਆਂ ਹਨ। ਤਿੰਨੋ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜੇ 2 ਮਾਰਚ ਨੂੰ ਆਉਣਗੇ। ਤ੍ਰਿਪੁਰਾ ਵਿਚ 60 ਸੀਟਾਂ 'ਤੇ 16 ਫ਼ਰਵਰੀ ਨੂੰ ਵੋਟਿੰਗ ਹੋਈ ਸੀ।

ਚੋਣ ਅਧਿਕਾਰੀ ਖਰਕੋਨਗੋਰ ਨੇ ਕਿਹਾ, "ਕੁੱਝ ਚੋਣ ਕੇਂਦਰਾਂ ਤੋਂ ਈ.ਵੀ.ਐੱਮ. ਮਸ਼ੀਨ ਦੇ ਖ਼ਰਾਬ ਹੋਣ ਦੀ ਸੂਚਨਾ ਮਿਲੀ, ਪਰ ਬਾਅਦ ਵਿਚ ਉਨ੍ਹਾਂ ਨੂੰ ਠੀਕ ਕਰ ਲਿਆ ਗਿਆ। ਵੋਟਿੰਗ ਨਿਰਪੱਖ ਤਰੀਕੇ ਨਾਲ ਹੋ ਰਹੀ ਹੈ।" ਸੱਤਾਧਾਰੀ ਨੈਸ਼ਨਲ ਪੀਪੁਲਸ ਪਾਰਟੀ (ਐੱਨ.ਪੀ.ਪੀ.) ਸੱਤਾ ਵਿਚ ਬਣੇ ਰਹਿਣ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ), ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਤੇ ਹੋਰ ਖੇਤਰੀ ਦਲ ਸੱਤਾ ਵਿਚ ਆਉਣ ਲਈ ਜੱਦੋ-ਜਹਿਦ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੁਲਵਾਮਾ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਨੂੰ ਗੋਲ਼ੀਆਂ ਨਾਲ ਭੁੰਨਿਆ, ਘਰ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਕੀਤਾ ਕਤਲ

ਮੁੱਖ ਚੋਣ ਅਫ਼ਸਰ ਖਰਕੋਨਗੋਰ ਨੇ ਦੱਸਿਆ ਕਿ 3419 ਵੋਟਿੰਗ ਕੇਂਦਰਾਂ 'ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ 'ਚੋਂ 640 ਵੋਟਿੰਗ ਕੇਂਦਰਾਂ ਦੀ ਪਛਾਣ "ਸੰਵੇਦਨਸ਼ੀਲ" ਅਤੇ 323 ਦੀ "ਚੁਣੌਤੀਪੂਰਨ" ਕੇਂਦਰਾਂ ਵਜੋਂ ਕੀਤੀ ਗਈ ਹੈ। ਵੋਟਿੰਗ ਸ਼ਾਮ 4 ਵਜੇ ਤਕ ਹੋਵੇਗੀ। ਕੁੱਲ੍ਹ 369 ਉਮੀਦਵਾਰਾਂ 'ਚ 36 ਔਰਤਾਂ ਹਨ, ਜਿਨ੍ਹਾਂ 'ਚੋਂ ਸੱਭ ਤੋਂ ਵੱਧ 10 ਮਹਿਲਾ ਉਮੀਦਵਾਰ ਕਾਂਗਰਸ ਦੀਆਂ ਹਨ। ਸੋਹਿਯੋਂਗ ਵਿਧਾਨਸਭਾ ਸੀਟ 'ਤੇ ਉਮੀਦਵਾਰਾਂ 'ਚੋਂ ਇਕ ਦੇ ਦੇਹਾਂਤ ਕਾਰਨ ਇਸ ਸੀਟ 'ਤੇ ਵੋਟਿੰਗ ਮੁਲਤਵੀ ਕਰ ਦਿੱਤੀ ਗਈ। ਖਰਕੋਨਗੋਰ ਨੇ ਕਿਹਾ, "ਵੋਟਿੰਗ ਕੇਂਦਰਾਂ 'ਚ 19 ਹਜ਼ਾਰ ਤੋਂ ਵੱਧ ਚੋਣ ਮੁਲਾਜ਼ਮ ਤੇ ਸੀ.ਆਰ.ਪੀ.ਐੱਫ. ਦੀਆਂ 119 ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਾਨੂੰਨ-ਪ੍ਰਬੰਧ ਬਣਾਏ ਰੱਖਣ ਵਿਚ ਸੂਬੇ ਦੇ ਪੁਲਸ ਮੁਲਾਜ਼ਮ ਵੀ ਉਨ੍ਹਾਂ ਦੀ ਮਦਦ ਕਰ ਰਹੇ ਹਨ।"

ਮੁੱਖ ਮੰਤਰੀ ਕੋਨਰਾਡ ਸੰਗਮਾ ਦੱਖਣੀ ਤੁਰਾ ਵਿਧਾਨਸਭਾ ਸੀਟ ਤੋਂ ਚੋਣ ਮੈਦਾਨ ਵਿਚ ਹਨ, ਜਿੱਥੇ ਉਨ੍ਹਾਂ ਦਾ ਮੁਕਾਬਲਾ ਅੱਤਵਾਦੀ ਤੋਂ ਨੇਤਾ ਬਣੇ ਬਰਨਾਰਡ ਮਾਰਕ ਨਾਲ ਹੈ। ਵਿਰੋਧੀ ਧਿਰ ਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਮੁਕੁਲ ਸੰਗਮਾ ਦੋ ਸੀਟਾਂ ਸੋਂਗਸਕ ਅਤੇ ਤਿਕ੍ਰਿਕਿੱਲਾ ਤੋਂ ਚੋਣ ਲੜ ਰਹੇ ਹਨ। ਸੱਤਾ ਧਿਰ ਐੱਨ.ਪੀ.ਪੀ. ਨੇ 56 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ। ਕਾਂਗਰਸ ਤੇ ਭਾਜਪਾ 59 ਸੀਟਾਂ 'ਤੇ ਚੋਣ ਲੜ ਰਹੀ ਹੈ, ਜਦਕਿ ਤ੍ਰਿਣਮੂਲ ਕਾਂਗਰਸ 58 ਸੀਟਾਂ 'ਤੇ ਕਿਸਮਤ ਅਜ਼ਮਾ ਰਹੀ ਹੈ। ਯੂਨਾਈਟਿਡ ਡੈਮੋਕ੍ਰੈਟਿਕ ਪਾਰਟੀ ਦੇ 46 ਉਮੀਦਵਾਰ ਮੈਦਾਨ ਵਿਚ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News