ਦਿੱਲੀ : ਉਪਰਾਜਪਾਲ ਨਾਲ ਬੈਠਕ ਅਸਫਲ, ਕੰਮ ''ਤੇ ਨਹੀਂ ਜਾਣਗੇ ਵਕੀਲ

11/10/2019 11:39:22 PM

ਨਵੀਂ ਦਿੱਲੀ— ਦਿੱਲੀ ਦੇ ਉਪਰਾਜਪਾਲ ਦੀ ਵਕੀਲਾਂ ਨਾਲ ਗੱਲਬਾਤ ਅਸਫਲ ਹੋ ਗਈ ਹੈ। ਤੀਸ ਹਜ਼ਾਰੀ ਅਦਾਲਤ 'ਚ ਹੋਈ ਹਿੰਸਾ ਨੂੰ ਲੈ ਕੇ ਐਤਵਾਰ ਉਪਰਾਜਪਾਲ ਤੇ ਵਕੀਲਾਂ ਵਿਚਾਲੇ ਬੈਠਕ ਹੋਈ। ਹਾਲਾਂਕਿ ਇਸ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲਿਆ ਤੇ ਵਕੀਲਾਂ ਨੇ ਕਿਹਾ ਕਿ ਅਸੀਂ ਸੋਮਵਾਰ ਨੂੰ ਦਿੱਲੀ ਦੀ ਜ਼ਿਲ੍ਹਾ ਅਦਾਲਤਾਂ 'ਚ ਹੜਤਾਲ ਜਾਰੀ ਰਖਾਂਗੇ।
ਵਕੀਲਾਂ ਦੀ ਮੰਗ ਹੈ ਕਿ ਜਦੋਂ ਤਕ ਵਕੀਲਾਂ 'ਤੇ ਗੋਲੀ ਚਲਾਉਣ ਵਾਲੇ ਪੁਲਸ ਵਾਲਿਆਂ ਦੀ ਗ੍ਰਿਫਤਾਰੀ ਨਹੀਂ ਹੋਵੇਗੀ, ਉਦੋਂ ਤਕ ਹੜਤਾਲ ਖਤਮ ਨਹੀਂ ਕੀਤੀ ਜਾਵੇਗੀ ਅਤੇ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂਆਤ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਪੁਲਸ ਤੇ ਵਕੀਲਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਇਸ ਦੌਰਾਨ ਕਈ ਪੁਲਸ ਕਰਮਚਾਰੀ ਅਤੇ ਵਕੀਲ ਜ਼ਖਮੀ ਹੋ ਗਏ ਸਨ।
ਦਿੱਲੀ ਪੁਲਸ ਨੇ ਤੀਸ ਹਜ਼ਾਰੀ ਕੋਰਟ 'ਚ ਫਾਇਰਿੰਗ ਵੀ ਕੀਤੀ ਸੀ, ਜਿਸ ਤੋਂ ਬਾਅਦ ਵਕੀਲਾਂ ਨੇ ਪੁਲਸ ਕਰਮਚਾਰੀਆਂ ਨਾਲ ਕੁੱਟ-ਮਾਰ ਕੀਤੀ ਸੀ। ਇਸ ਹਿੰਸਕ ਝੜਪ ਨੂੰ ਲੈ ਕੇ ਦਿੱਲੀ ਪੁਲਸ ਖਿਲਾਫ ਵਕੀਲ ਸੜਕਾਂ 'ਤੇ ਆ ਗਏ ਸਨ ਅਤੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਅਜੇ ਤਕ ਵਕੀਲਾਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਨਹੀਂ ਕੀਤਾ ਹੈ। ਵਕੀਲਾਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਪੁਲਸ ਕਰਮਚਾਰੀਆਂ ਦੀ ਗ੍ਰਿਫਤਾਰੀ ਤਕ ਕੰਮ 'ਤੇ ਵਾਪਸ ਨਹੀਂ ਪਰਤਣਗੇ।
ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਕੁੱਟ-ਮਾਰ ਨੂੰ ਲੈ ਕੇ ਵਕੀਲਾਂ ਖਿਲਾਫ ਧਰਨਾ ਦਿੱਤਾ ਸੀ ਅਤੇ ਨਾਅਰੇਬਾਜ਼ੀ ਕੀਤੀ ਸੀ। ਇਸ ਤੋਂ ਬਾਅਦ ਦਿੱਲੀ ਹਾਈਕੋਰਟ ਨੇ ਮਾਮਲੇ ਨੂੰ ਸੁਲਝਾਉਣ ਲਈ ਚੇਤਨਾ ਲਈ ਅਤੇ ਤੀਸ ਹਜ਼ਾਰੀ ਹਿੰਸਾ ਦੀ ਅਦਾਲਤੀ ਜਾਂਚ ਦੇ ਆਦੇਸ਼ ਦਿੱਤੇ। ਅਜੇ ਤਕ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਪੁਲਸ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਦਿੱਲੀ ਪੁਲਸ ਅਤੇ ਵਕੀਲਾਂ ਵਿਚਾਲੇ ਵਿਵਾਦ ਘੱਟ ਨਹੀਂ ਹੋਇਆ ਹੈ।
ਇਸ ਤੋਂ ਬਾਅਦ ਬਾਰ ਕਾਉਂਸਲ ਆਫ ਇੰਡੀਆ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਬੈਠਕ ਕੀਤੀ ਅਤੇ ਵਕੀਲਾਂ ਤੋਂ ਵਿਰੋਧ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ। ਬਾਰ ਕਾਉਂਸਲ ਨੇ ਦੋਸ਼ੀ ਪੁਲਸ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਵਕੀਲਾਂ ਨੇ ਆਪਣੀ ਹੜਤਾਲ 10 ਦਿਨ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਵਕੀਲਾਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਨਹੀਂ ਕੀਤਾ ਸੀ। ਉਥੇ ਹੀ, ਦਿੱਲੀ ਦੇ ਵਕੀਲਾਂ ਨੂੰ ਦੇਸ਼ ਦੇ ਕਈ ਸੁਬਿਆਂ ਦੇ ਬਾਰ ਐਸੋਸੀਏਸ਼ਨ ਦਾ ਸਮਰਥਨ ਮਿਲ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਵਕੀਲ ਪੁਲਸ ਦੀ ਕਾਰਵਾਈ ਖਿਲਾਫ ਪ੍ਰਦਰਸ਼ ਕਰ ਰਹੇ ਹਨ।


KamalJeet Singh

Content Editor

Related News