ਮਿਲੋ ਦੁਨੀਆ ਦੇ ਇਕੱਲੇ ''ਹਿੰਦੂ ਸ਼ੇਖ'' ਨੂੰ, ਇਨ੍ਹਾਂ ਅੱਗੇ ਝੁਕਦੇ ਹਨ ਵੱਡੇ-ਵੱਡੇ ਸੁਲਤਾਨ

Saturday, Jan 11, 2020 - 09:02 PM (IST)

ਮਿਲੋ ਦੁਨੀਆ ਦੇ ਇਕੱਲੇ ''ਹਿੰਦੂ ਸ਼ੇਖ'' ਨੂੰ, ਇਨ੍ਹਾਂ ਅੱਗੇ ਝੁਕਦੇ ਹਨ ਵੱਡੇ-ਵੱਡੇ ਸੁਲਤਾਨ

ਮਸਕਟ - ਓਮਾਨ ਦੇ ਸੁਲਤਾਨ ਕਾਬੂਸ ਬਿਨ ਸਈਦ ਦੀ 79 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਆਖਰੀ ਵਾਰ ਸਾਹ ਲਿਆ। ਸੁਲਤਾਨ ਕਾਬੂਸ 1970 'ਚ ਬ੍ਰਿਟੇਨ ਦੇ ਸਮਰਥਨ ਨਾਲ ਆਪਣੀ ਪਿਤਾ ਨੂੰ ਗੱਦੀ ਤੋਂ ਹਟਾ ਕੇ ਖੁਦ ਸੁਲਤਾਨ ਬਣੇ ਸਨ। ਉਨ੍ਹਾਂ ਨੇ ਓਮਾਨ ਦੀ ਤਰੱਕੀ ਲਈ ਤੇਲ ਨਾਲ ਹੋਣ ਵਾਲੀ ਕਮਾਈ ਦਾ ਇਸਤੇਮਾਲ ਕੀਤਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਨਕਸ਼ੀ ਖਿਮਜੀਭਾਈ, ਖਾੜ੍ਹੀ ਦੇਸ਼ ਓਮਾਨ 'ਚ ਰਹਿਣ ਵਾਲੇ ਦੁਨੀਆ ਦੇ ਇਕੱਲੇ ਹਿੰਦੂ ਸੇਖ ਹਨ। ਕਨਕਭਾਈ ਓਮਾਨ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ 'ਚੋਂ ਇਕ ਹਨ।

ਆਓ ਜਾਣਦੇ ਹਾਂ ਕਨਕਭਾਈ ਦੇ ਬਾਰੇ 'ਚ
ਕੌਣ ਹੈ ਅਰਬ ਦੇਸ਼ ਦਾ ਇਕੱਲਾ ਹਿੰਦੂ ਸੇਖ, ਕਨਕਭਾਈ ਮੂਲ ਰੂਪ ਤੋਂ ਗੁਜਾਰਤ ਦੇ ਕੱਛ ਤੋਂ ਹਨ। ਉਹ ਵੈਸ਼ਨਵ ਸੰਪਰਦਾ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੀ ਕੰਪਨੀ ਦਾ ਨਾਂ 'ਰਾਮਦਾਸ ਗਰੁੱਪ ਆਫ ਕੰਪਨੀਜ਼' ਹੈ। ਇਨ੍ਹਾਂ ਨੂੰ ਓਮਾਨ ਦੇ ਸੁਲਤਾਨ ਕਾਬੂਸ ਬਿਨ ਅਲ ਸਈਦ ਨੇ ਸ਼ੇਖ ਦਾ ਆਨਰੇਰੀ ਖਿਤਾਬ ਦਿੱਤਾ ਹੈ। ਕਨਕਭਾਈ ਦੁਨੀਆ ਦੇ ਇਕੱਲੇ ਹਿੰਦੂ ਸ਼ੇਖ ਹਨ। ਇਨ੍ਹਾਂ ਦੇ ਪਰਿਵਾਰ ਦਾ ਓਮਾਨ ਦੇ ਨਾਲ 150 ਸਾਲ ਪੁਰਾਣੇ ਸਬੰਧ ਹਨ।

PunjabKesari

ਮੀਡੀਆ ਰਿਪੋਰਟ ਮੁਤਾਬਕ, ਦੁਨੀਆ ਦੇ ਵੱਡੀਆਂ ਬੰਦਰਗਾਹਾਂ ਤੱਕ ਤੇਜ਼ੀ ਨਾਲ ਮਾਲ ਪਹੁੰਚਾਉਣ ਲਈ ਕਨਕਭਾਈ ਦੇ ਪੜਦਾਦਾ ਰਾਮਦਾਸ ਠਾਕਰਸ਼ੀ 1870 'ਚ ਮਾਂਡਵੀ ਕੱਛ ਓਮਾਨ ਦੇ ਸੂਰ ਨਾਂ ਦੀ ਥਾਂ 'ਤੇ ਸਥਾਈ ਰੂਪ ਤੋਂ ਵਸ ਗਏ। ਉਹ ਭਾਰਤ ਤੋਂ ਅਨਾਜ਼, ਚਾਹ ਅਤੇ ਮਿਰਚ-ਮਸਾਲਾ ਲੈ ਕੇ ਓਮਾਨ 'ਚ ਵੇਚਦੇ ਅਤੇ ਉਥੋਂ ਖਜ਼ੂਰ, ਡ੍ਰਾਈਲਾਈਮ ਅਤੇ ਲੋਭਾਨ ਭਾਰਤ 'ਚ ਵੇਚਦੇ। ਓਮਾਨ ਦੀ ਰਾਜਧਾਨੀ ਮਸਕਟ ਉਸ ਜ਼ਮਾਨੇ 'ਚ ਸਭ ਤੋਂ ਖੁਸ਼ਹਾਲ ਬੰਦਰਗਾਹ ਸੀ। ਭਰਾ ਦੇ ਪਿਤਾ ਗੋਕਲਦਾਸ ਅਤੇ ਦਾਦਾ ਖਿਮਜ਼ੀ ਰਾਮਦਾਸ ਨੇ ਮਿਲ ਕੇ ਖਿਮਜ਼ੀ ਰਾਮਦਾਸ ਗਰੁੱਪ ਆਫ ਕੰਪਨੀਜ਼ ਦੀ ਸਥਾਪਨਾ ਕੀਤੀ ਸੀ। ਇਹੀ ਗਰੁੱਪ ਅੱਜ ਦੇ ਵੇਲੇ ਓਮਾਨ ਦਾ ਸਭ ਤੋਂ ਵੱਡਾ ਬਿਜਨੈੱਸ ਗਰੁੱਪ ਬਣ ਚੁੱਕਿਆ ਹੈ। ਕਨਕਭਾਈ ਦੇ ਦਾਦਾ ਖਿਮਜ਼ੀ ਰਾਮਦਾਸ ਉਸ ਸਮੇਂ ਸੁਲਤਾਨ ਸਈਦ ਨੂੰ ਆਰਥਿਕ ਸਹਾਇਤਾ ਦਿੰਦੇ ਸਨ।

ਓਮਾਨ 'ਚ ਚੱਲਦੈ ਕਨਕਭਾਈ ਦਾ ਰਾਜ
ਓਮਾਨ ਦੀਆਂ ਅਖਬਾਰਾਂ ਮੁਤਾਬਕ, ਸਰਕਾਰੀ ਮੰਤਰਾਲਿਆਂ 'ਚ ਕਨਕਭਾਈ ਦਾ ਬੋਲਬਾਲਾ ਹੈ। ਉਨ੍ਹਾਂ ਦੇ ਬਿਜਨੈੱਸ ਨਾਲ ਜੁੜੀ ਸਮਝ ਨਾਲ ਓਮਾਨ ਦੇ ਸੁਲਤਾਨ ਕਾਫੀ ਪ੍ਰਭਾਵਿਤ ਰਹੇ ਹਨ। ਸੁਲਤਾਨ ਨੇ ਓਮਾਨ ਦੇ ਟੂਰੀਜ਼ਮ ਬਿਜਨੈੱਸ ਨੂੰ ਵਿਕਸਤ ਕਰਨ ਲਈ ਆਪਣੀ Lo’Lo’ ਯਾਟ ਕਨਕਭਾਈ ਨੂੰ ਭੇਂਟ ਦੇ ਰੂਪ 'ਚ ਦਿੱਤੀ ਸੀ। ਸਾਲ 1960 'ਚ ਕਨਕਭਾਈ ਦੇ ਵਿਆਹ ਦੇ ਸਮੇਂ ਤੱਤਕਾਲੀ ਸੁਲਤਾਨ ਨੇ ਉਨ੍ਹਾਂ ਨੂੰ ਚਾਂਦੀ ਦਾ ਜਗ ਭੇਂਟ 'ਚ ਦਿੱਤਾ ਸੀ।

PunjabKesari

ਕ੍ਰਿਕਟ ਦੇ ਸ਼ੌਂਕੀਨ ਹਨ ਕਨਕਭਾਈ
ਅਖਬਾਰ ਟਾਈਮਸ ਆਫ ਓਮਾਨ ਮੁਤਾਬਕ, ਕਨਕਭਾਈ ਓਮਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਹਨ। ਉਹ ਉਮਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਤੇ ਓਮਾਨ ਕ੍ਰਿਕਟ ਕਲੱਬ ਦੇ ਫਾਊਂਡਰ ਵੀ ਹਨ। ਇਸ ਕ੍ਰਿਕਟ ਕਲੱਬ ਵੱਲੋਂ ਓਮਾਨ ਅਤੇ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਖਿਡਾਰੀ ਵੀ ਖੇਡਦੇ ਹਨ। ਓਮਾਨ 'ਚ ਕ੍ਰਿਕਟ ਨੂੰ ਅੱਗੇ ਵਧਾਉਣ ਲਈ ਕਨਕਭਾਈ ਨੇ ਜੋ ਯੋਗਦਾਨ ਦਿੱਤਾ, ਇਸ ਦੇ ਬਦਲੇ 'ਚ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਨੇ ਉਨ੍ਹਾਂ ਨੂੰ ਟਾਈਮ ਸਰਵਿਸ ਅਵਾਰਡ ਨਾਲ ਨਵਾਜਿਆ ਸੀ।


author

Khushdeep Jassi

Content Editor

Related News