ਹੌਂਸਲਿਆਂ ਭਰੀ ਉਡਾਣ, UP ਦੀ ਪ੍ਰਿਯੰਕਾ ਦੇ ਪੂਰੇ ਸੂਬੇ 'ਚ ਹੋਣ ਲੱਗੇ ਚਰਚੇ, ਪੜ੍ਹ ਤੁਸੀਂ ਵੀ ਕਹੋਗੇ 'ਸ਼ਾਬਾਸ਼'

Saturday, Dec 24, 2022 - 01:09 PM (IST)

ਹੌਂਸਲਿਆਂ ਭਰੀ ਉਡਾਣ, UP ਦੀ ਪ੍ਰਿਯੰਕਾ ਦੇ ਪੂਰੇ ਸੂਬੇ 'ਚ ਹੋਣ ਲੱਗੇ ਚਰਚੇ, ਪੜ੍ਹ ਤੁਸੀਂ ਵੀ ਕਹੋਗੇ 'ਸ਼ਾਬਾਸ਼'

ਲਖਨਊ (ਏਜੰਸੀ)- ਉੱਤਰ ਪ੍ਰਦੇਸ਼ ਰਾਜ ਸੜਕ ਟਰਾਂਸਪੋਰਟ ਨਿਗਮ (ਯੂ.ਪੀ.ਐੱਸ.ਆਰ.ਟੀ.ਸੀ.) ਨੂੰ ਪਹਿਲੀ ਮਹਿਲਾ ਡਰਾਈਵਰ ਮਿਲੀ ਹੈ। ਸੰਘਰਸ਼ਾਂ ਨੂੰ ਪਾਰ ਕਰਦੇ ਹੋਏ ਪ੍ਰਿਯੰਕਾ ਸ਼ਰਮਾ ਰਾਜ ਦੀ ਪਹਿਲੀ ਸਰਕਾਰੀ ਬੱਸ ਡਰਾਈਵਰ ਬਣ ਗਈ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਉਸ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਸ ਦੀ ਘੱਟ ਉਮਰ 'ਚ ਹੀ ਮੌਤ ਹੋ ਗਈ ਅਤੇ ਉਸ ਉੱਪਰ ਆਪਣੇ 2 ਬੱਚਿਆਂ ਨੂੰ ਪਾਲਣ ਦੀ ਪੂਰੀ ਜ਼ਿੰਮੇਵਾਰੀ ਸੀ। ਪ੍ਰਿਯੰਕਾ ਨੇ ਕਿਹਾ,''ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਮੇਰੇ 'ਤੇ ਸੀ। ਮੈਂ ਬਿਹਤਰ ਮੌਕਿਆਂ ਲਈ ਦਿੱਲੀ ਆ ਗਈ। ਮੈਨੂੰ ਸ਼ੁਰੂ 'ਚ ਇਕ ਕਾਰਖਾਨੇ 'ਚ ਇਕ ਸਹਾਇਕ ਵਜੋਂ ਨੌਕਰੀ ਮਿਲੀ ਪਰ ਬਾਅਦ 'ਚ ਮੈਂ ਡਰਾਈਵਿੰਗ ਕੋਰਸ 'ਚ ਦਾਖ਼ਲਾ ਲੈ ਲਿਆ।'' ਡਰਾਈਵਿੰਗ ਕੋਰਸ ਕਰਨ ਤੋਂ ਬਾਅਦ ਪ੍ਰਿਯੰਕਾ ਦਿੱਲੀ ਤੋਂ ਮੁੰਬਈ ਆ ਗਈ। ਇੱਥੇ ਆਉਣ ਤੋਂ ਬਾਅਦ ਉਸ ਨੇ ਕਈ ਸੂਬਿਆਂ 'ਚ ਸਫ਼ਰ ਕੀਤਾ। ਇਸ ਦੌਰਾਨ ਉਹ ਆਸਾਮ ਅਤੇ ਬੰਗਾਲ 'ਚ ਵੀ ਗਈ। ਇੱਥੇ ਵੀ ਉਸ ਨੇ ਕੰਮ ਕੀਤਾ।

PunjabKesari

ਪ੍ਰਿਯੰਕਾ ਨੇ ਮਹਿਲਾ ਡਰਾਈਵਰਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਸਾਲ 2020 'ਚ ਮੁੱਖ ਮੰਤਰੀ ਯੋਗੀ ਅਤੇ ਪੀ.ਐੱਮ. ਮੋਦੀ ਨੇ ਔਰਤਾਂ ਨੂੰ ਉਤਸ਼ਾਹ ਦੇਣ ਲਈ ਮਹਿਲਾ ਡਰਾਈਵਰਾਂ ਲਈ ਅਸਾਮੀਆਂ ਬਣਾਈਆਂ, ਜਿਸ ਨਾਲ ਉਸ ਨੂੰ ਵੀ ਆਪਣਾ ਭਰਨ ਦਾ ਮੌਕਾ ਮਿਲਿਆ। ਉੱਤਰ ਪ੍ਰਦੇਸ਼ 'ਚ ਜਦੋਂ ਰੋਡਵੇਜ਼ ਬੱਸਾਂ 'ਚ ਡਰਾਈਵਰ ਅਹੁਦੇ 'ਤੇ ਭਰਤੀ ਨਿਕਲੀ ਤਾਂ ਉਸ ਨੇ ਵੀ ਫਾਰਮ ਭਰ ਦਿੱਤਾ। ਇਸ ਤੋਂ ਬਾਅਦ ਮਈ ਮਹੀਨੇ 'ਚ ਉਸ ਦੇ ਸਿਖਲਾਈ ਪਾਸ ਕੀਤੀ ਅਤੇ ਸਤੰਬਰ 'ਚ ਉਸ ਨੂੰ ਪੋਸਟਿੰਗ ਮਿਲ ਗਈ। ਹਾਲਾਂਕਿ ਪ੍ਰਿਯੰਕਾ ਨੇ ਘੱਟ ਤਨਖਾਹ ਨੂੰ ਲੈ ਕੇ ਥੋੜ੍ਹੀ ਨਿਰਾਸ਼ਾ ਜ਼ਰੂਰ ਜਤਾਈ ਪਰ ਕਿਹਾ ਕਿ ਸਾਨੂੰ ਸਰਕਾਰ ਤੋਂ ਚੰਗਾ ਸਮਰਥਨ ਮਿਲ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News