ਇਹ ਹੈ ਦੇਸ਼ ਦੀ ਪਹਿਲੀ MBA ਸਰਪੰਚ, ਲੱਖਾਂ ਦੀ ਨੌਕਰੀ ਛੱਡ ਬਦਲੀ ਪਿੰਡ ਦੀ ਨੁਹਾਰ (ਦੇਖੋ ਤਸਵੀਰਾਂ)
Monday, Dec 07, 2015 - 10:49 PM (IST)

ਜੈਪੁਰ- ਦੇਸ਼ ਦੀ ਪਹਿਲੀ ਐੱਮ. ਬੀ. ਏ. ਸਰਪੰਚ ਰਾਜਸਥਾਨ ਦੀ ਛਵੀ ਰਾਜਾਵਤ ਉਨ੍ਹਾਂ ਲੋਕਾਂ ''ਚੋਂ ਇਕ ਹੈ, ਜਿਸ ਨੇ ਆਪਣੇ ਪਿੰਡ ਦੀ ਭਲਾਈ ਲਈ ਲੱਖਾਂ ਦੇ ਪੈਕੇਜ ਦੀ ਨੌਕਰੀ ਛੱਡ ਦਿੱਤੀ। ਛਵੀ ਨੇ ਪਿੰਡ ਸੋਢਾ ਦੀ ਸਰਪੰਚ ਬਣ ਕੇ ਚਾਰ ਸਾਲਾਂ ''ਚ ਹੀ ਇਸ ਦੀ ਸ਼ਕਲ-ਸੂਰਤ ਬਦਲ ਦਿੱਤੀ ਹੈ। ਪਿੰਡ ਸੋਕੇ ਨਾਲ ਪ੍ਰਭਾਵਿਤ ਸੀ ਤਾਂ ਪਾਣੀ ਦੀ ਲੋੜ ਪੂਰੀ ਕੀਤੀ, 40 ਤੋਂ ਵੱਧ ਸੜਕਾਂ ਬਣਵਾਈਆਂ।
ਸੋਲਰ ਐਨਰਜੀ ''ਤੇ ਨਿਰਭਰਤਾ ਵਧਾਉਂਦਿਆਂ ਆਰਗੈਨਿਕ ਖੇਤੀ ''ਤੇ ਜ਼ੋਰ ਦਿੱਤਾ। ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਨਾਲ ਉਹ ਅੱਜ ਰਾਜਸਥਾਨ ਹੀ ਨਹੀਂ, ਸਗੋਂ ਦੇਸ਼ ਦੇ ਦੂਜੇ ਪਿੰਡਾਂ ਦੇ ਲੋਕਾਂ ਲਈ ਵੀ ਰੋਲ ਮਾਡਲ ਹੈ। ਛਵੀ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਈ ਵੱਡੀਆਂ ਕੰਪਨੀਆਂ ''ਚ ਕੰਮ ਕੀਤਾ। ਇਸ ਦੌਰਾਨ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਹੇਠਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਪਿੰਡਾਂ ''ਚ ਬਦਲਾਅ ਕਰਨਾ ਚਾਹੀਦਾ ਹੈ। ਉਸ ਨੇ ਆਪਣੇ ਹੀ ਪਿੰਡ ਤੋਂ ਇਹ ਸਫਰ ਸ਼ੁਰੂ ਕੀਤਾ, ਜਿਸ ਨੂੰ ਉਸ ਨੇ ਬੁਲੰਦੀਆਂ ''ਤੇ ਪਹੁੰਚਾਇਆ।