...ਜਦੋਂ ਮੇਰਠ ''ਚ ਮੋਦੀ ਦਾ ਭਾਸ਼ਣ ਸੁਣੇ ਬਿਨਾਂ ਹੀ ਪਰਤ ਗਏ ਸੈਂਕੜੇ ਲੋਕ

Thursday, Mar 28, 2019 - 04:53 PM (IST)

...ਜਦੋਂ ਮੇਰਠ ''ਚ ਮੋਦੀ ਦਾ ਭਾਸ਼ਣ ਸੁਣੇ ਬਿਨਾਂ ਹੀ ਪਰਤ ਗਏ ਸੈਂਕੜੇ ਲੋਕ

ਮੇਰਠ (ਵਾਰਤਾ)— ਮੇਰਠ 'ਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਝਲਕ ਪਾਉਣ ਲਈ ਦੂਰੋਂ-ਦੂਰੋਂ ਇੱਥੋਂ ਦੇ ਸਿਵਾਯਾ ਮੈਦਾਨ 'ਚ ਆਏ ਸੈਂਕੜੇ ਲੋਕ ਉਨ੍ਹਾਂ ਦਾ ਭਾਸ਼ਣ ਸੁਣੇ ਬਿਨਾਂ ਹੀ ਚਲੇ ਗਏ। ਅਜਿਹਾ ਉੱਥੇ ਜ਼ਿਆਦਾ ਗਰਮੀ ਕਾਰਨ ਹੋਇਆ। ਤੇਜ਼ ਧੁੱਪ ਤੋਂ ਬਚਣ ਲਈ ਜਦੋਂ ਲੋਕਾਂ ਨੂੰ ਥਾਂ ਨਹੀਂ ਮਿਲੀ ਤਾਂ ਉਹ ਛਾਂ ਦੀ ਭਾਲ ਵਿਚ ਰੈਲੀ ਤੋਂ ਦੂਰ ਚੱਲੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਸਿਹਤ ਹੈ ਅਤੇ ਜੇਕਰ ਇਹ ਨਹੀਂ ਰਹੀ ਤਾਂ ਵੋਟ ਕਿਵੇਂ ਪਾਵਾਂਗੇ। ਰੈਲੀ ਵਿਚ ਲਾਊਡ ਸਪੀਕਰ ਦੀ ਵਿਵਸਥਾ ਵੀ ਠੀਕ ਨਾ ਹੋਣ ਕਾਰਨ ਮੋਦੀ ਅਤੇ ਹੋਰ ਨੇਤਾਵਾਂ ਦਾ ਭਾਸ਼ਣ ਵੀ ਲੋਕ ਚੰਗੀ ਤਰ੍ਹਾਂ ਨਾਲ ਨਹੀਂ ਸੁਣ ਸਕੇ। ਰੈਲੀ 'ਚ ਮੇਰਠ ਤੋਂ ਇਲਾਵਾ ਬਾਗਪਤ, ਮੁਜ਼ੱਫਰਨਗਰ, ਕੈਰਾਨਾ ਅਤੇ ਸਹਾਰਨਪੁਰ ਜ਼ਿਲਿਆਂ ਤੋਂ ਵੀ ਲੋਕ ਆਏ ਸਨ। 

ਰੈਲੀ 'ਚ ਕਿਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਾ ਹੋਣ ਕਾਰਨ ਵੱਡੇ ਪੱਧਰ 'ਤੇ ਮੋਦੀ ਦੇ ਸਮਰਥਕ ਉਨ੍ਹਾਂ ਨੂੰ ਸੁਣੇ ਬਿਨਾਂ ਹੀ ਵਾਪਸ ਚਲੇ ਗਏ। ਸੁਰੱਖਿਆ ਵਿਵਸਥਾ 'ਚ ਲਾਏ ਗਏ ਪੁਲਸ ਮੁਲਾਜ਼ਮਾਂ ਨੂੰ ਵੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਪੀਣ ਦਾ ਪਾਣੀ ਵੀ ਨਹੀਂ ਮਿਲ ਸਕਿਆ। ਰੈਲੀ 'ਚ ਵੱਡੇ ਪੱਧਰ 'ਤੇ ਖਾਸ ਤੌਰ 'ਤੇ ਉਨ੍ਹਾਂ ਨੌਜਵਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੋ ਕਾਲੇ ਰੰਗ ਦੀਆਂ ਕਮੀਜ਼ਾਂ ਅਤੇ ਟੀ-ਸ਼ਰਟਾਂ ਪਹਿਨ ਕੇ ਆਏ ਸਨ। ਦੂਰ ਤੋਂ ਕਿਤੇ ਇਹ ਕੱਪੜੇ ਕਾਲੇ ਝੰਡੇ ਨਾਲ ਨਜ਼ਰ ਆਉਣ, ਇਸ ਲਈ ਉਨ੍ਹਾਂ ਦੇ ਕੱਪੜਿਆਂ ਨੂੰ ਪੁਲਸ ਮੁਲਾਜ਼ਮਾਂ ਨੇ ਉਤਰਵਾ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਨੰਗੇ ਸਰੀਰ ਹੀ ਰੈਲੀ ਵਿਚ ਜਾਣਾ ਪਿਆ। ਇੱਥੇ ਭਿਆਨਕ ਗਰਮੀ ਸੀ ਤਾਂ ਅਜਿਹੇ ਵਿਚ ਨੌਜਵਾਨ ਕੁਝ ਦੇਰ ਬਾਅਦ ਰੈਲੀ ਵਾਲੀ ਥਾਂ ਛੱਡ ਕੇ ਚੱਲੇ ਗਏ।


author

Tanu

Content Editor

Related News