ਲੱਗ ਗਿਆ ਬੈਨ, ਹੁਣ ਹੋਟਲਾਂ ਤੇ ਰੈਸਟੋਰੈਂਟਾਂ 'ਚ ਨਹੀਂ ਮਿਲੇਗਾ 'ਮੀਟ'
Thursday, Dec 05, 2024 - 12:59 AM (IST)
ਨੈਸ਼ਨਲ ਡੈਸਕ- ਅਸਾਮ ਦੇ ਕਿਸੇ ਵੀ ਹੋਟਲ ਜਾਂ ਰੈਟੋਰੈਂਟ 'ਚ ਹੁਣ ਬੀਫ ਨਹੀਂ ਪਰੋਸਿਆ ਜਾ ਸਕੇਗਾ। ਇਹੀ ਨਹੀਂ, ਕਿਸੇ ਵੀ ਤਰ੍ਹਾਂ ਦੇ ਪਬਲਿਕ ਫੰਕਸ਼ਨ 'ਚ ਵੀ ਬੀਫ ਦੀਆਂ ਡਿਸ਼ੇਜ਼ ਨਹੀਂ ਸਰਵੇ ਕੀਤੀਆਂ ਜਾ ਸਕਣਗੀਆਂ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸਰਕਾਰ ਨੇ ਬੁੱਧਵਾਰ ਨੂੰ ਇਸ ਬਾਰੇ ਪਾਬੰਦੀਆਂ ਦਾ ਐਲਾਨ ਕੀਤਾ। ਸਰਮਾ ਨੇ ਦਿੱਲੀ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 'ਪਹਿਲਾਂ ਸਾਡਾ ਫੈਸਲਾ ਮੰਦਰਾਂ ਦੇ ਨੇੜੇ ਬੀਫ ਖਾਣ 'ਤੇ ਰੋਕ ਲਗਾਉਣ ਦਾ ਸੀ ਪਰ ਹੁਣ ਅਸੀਂ ਇਸ ਨੂੰ ਪੂਰੇ ਸੂਬੇ 'ਚ ਲਾਗੂ ਕਰ ਦਿੱਤਾ ਹੈ। ਯਾਨੀ ਤੁਸੀਂ ਕਿਸੇ ਵੀ ਭਾਈਚਾਰਕ ਸਥਾਨ, ਜਨਤਕ ਥਾਂ, ਹੋਟਲ ਜਾਂ ਰੈਸਟੋਰੈਂਟ 'ਚ ਬੀਫ ਨਹੀਂ ਖਾ ਸਕੋਗੇ...'
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ, 'ਅਸੀਂ ਫੈਸਲਾ ਕੀਤਾ ਹੈ ਕਿ ਕਿਸੇ ਵੀ ਰੈਸਟੋਰੈਂਟ ਜਾਂ ਹੋਟਲ ਵਿੱਚ ਬੀਫ ਨਹੀਂ ਪਰੋਸਿਆ ਜਾਵੇਗਾ। ਨਾਲ ਹੀ, ਇਹ ਕਿਸੇ ਵੀ ਜਨਤਕ ਸਮਾਰੋਹ ਜਾਂ ਜਨਤਕ ਸਥਾਨ 'ਤੇ ਨਹੀਂ ਪਰੋਸਿਆ ਜਾਵੇਗਾ, ਇਸ ਲਈ ਅਸੀਂ ਅੱਜ ਤੋਂ ਹੋਟਲਾਂ, ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਬੀਫ ਦੀ ਖਪਤ ਨੂੰ ਪੂਰੀ ਤਰ੍ਹਾਂ ਰੋਕਣ ਦਾ ਫੈਸਲਾ ਕੀਤਾ ਹੈ। ਰਾਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬੀਫ ਦੀ ਖਪਤ ਬਾਰੇ ਮੌਜੂਦਾ ਕਾਨੂੰਨ ਵਿੱਚ ਸੋਧ ਕਰਕੇ ਨਵੀਆਂ ਵਿਵਸਥਾਵਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ!
ਹੁਣ ਤਕ ਕੀ ਸਨ ਨਿਯਮ
ਆਸਾਮ ਵਿੱਚ ਬੀਫ ਦਾ ਸੇਵਨ ਗੈਰ-ਕਾਨੂੰਨੀ ਨਹੀਂ ਹੈ ਪਰ ਆਸਾਮ ਕੈਟਲ ਪ੍ਰਜ਼ਰਵੇਸ਼ਨ ਐਕਟ 2021 ਦੇ ਤਹਿਤ ਹਿੰਦੂਆਂ, ਜੈਨੀਆਂ ਅਤੇ ਸਿੱਖਾਂ ਦੀ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਅਤੇ ਕਿਸੇ ਵੀ ਮੰਦਰ ਜਾਂ ਸਤਰਾ (ਵੈਸ਼ਨਵ ਮੱਠ) ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਪਸ਼ੂਆਂ ਦੇ ਕਤਲੇਆਮ ਅਤੇ ਬੀਫ ਦੀ ਵਿਕਰੀ 'ਤੇ ਪਾਬੰਦੀ ਸੀ।
ਸਿਆਸੀ ਦੋਸ਼ਾਂ ਤੋਂ ਬਾਅਦ ਫੈਸਲਾ
ਦੋ ਦਿਨ ਪਹਿਲਾਂ ਸਰਮਾ ਨੇ ਕਿਹਾ ਸੀ ਕਿ ਜੇਕਰ ਕਾਂਗਰਸੀ ਆਗੂ ਇਸ ਸਬੰਧੀ ਉਨ੍ਹਾਂ ਨੂੰ ਪੱਤਰ ਲਿਖਦੇ ਹਨ ਤਾਂ ਉਹ ਸਰਬਸੰਮਤੀ ਨਾਲ ਬੀਫ 'ਤੇ ਪਾਬੰਦੀ ਲਗਾ ਦੇਣਗੇ। ਦਰਅਸਲ ਕਾਂਗਰਸ ਦੇ ਸੰਸਦ ਮੈਂਬਰ ਰਕੀਬੁਲ ਹੁਸੈਨ ਨੇ ਦੋਸ਼ ਲਾਇਆ ਸੀ ਕਿ ਨਗਾਓਂ ਜ਼ਿਲ੍ਹੇ ਦੇ ਸਮਗੁੜੀ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਵਰਕਰਾਂ ਵੱਲੋਂ ਬੀਫ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਦਾ ਮਕਸਦ ਮੁਸਲਿਮ ਵੋਟਰਾਂ ਨੂੰ ਲੁਭਾਉਣਾ ਹੈ। ਸਰਮਾ ਨੇ ਇਨ੍ਹਾਂ ਦੋਸ਼ਾਂ 'ਤੇ ਕਿਹਾ ਸੀ ਕਿ ਰਕੀਬੁਲ ਹੁਸੈਨ ਨੇ ਚੰਗੀ ਗੱਲ ਕਹੀ ਹੈ ਕਿ ਬੀਫ ਖਾਣਾ ਗਲਤ ਹੈ।
ਸੀਐਮ ਨੇ ਸੋਮਵਾਰ ਨੂੰ ਕਿਹਾ ਸੀ, 'ਮੈਂ ਰਕੀਬੁਲ ਹੁਸੈਨ ਤੋਂ ਜਾਣਨਾ ਚਾਹੁੰਦਾ ਹਾਂ ਕਿ ਕੀ ਬੀਫ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਖੁਦ ਮੰਨਿਆ ਹੈ ਕਿ ਬੀਫ ਖਾਣਾ ਗਲਤ ਹੈ, ਇਸ ਲਈ ਅਜਿਹੀ ਸਥਿਤੀ 'ਚ ਇਸ 'ਤੇ ਤੁਰੰਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।' ਉਨ੍ਹਾਂ ਕਿਹਾ, 'ਮੈਂ ਹੁਣ ਰਕੀਬੁਲ ਹੁਸੈਨ ਦੇ ਬਿਆਨ ਬਾਰੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਭੂਪੇਨ ਬੋਰਾ ਨੂੰ ਪੱਤਰ ਲਿਖਾਂਗਾ ਅਤੇ ਉਨ੍ਹਾਂ ਤੋਂ ਪੁੱਛਾਂਗਾ ਕਿ ਕੀ ਉਹ ਵੀ ਰਕੀਬੁਲ ਹੁਸੈਨ ਵਾਂਗ ਬੀਫ 'ਤੇ ਪਾਬੰਦੀ ਦੀ ਵਕਾਲਤ ਕਰਦੇ ਹਨ।'
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਜਨਰਲ ਡੱਬਿਆਂ 'ਚ ਸਫਰ ਕਰਨ ਵਾਲਿਆਂ ਨੂੰ ਮਿਲੇਗੀ ਰਾਹਤ