ਦਿੱਲੀ ਮੇਅਰ ਚੋਣ: ਸਦਨ 'ਚ ਸੰਗ੍ਰਾਮ, 'ਆਪ' ਨੇ ਲਾਏ 'ਸ਼ਰਮ ਕਰੋ, ਸ਼ਰਮ ਕਰੋ' ਦੇ ਨਾਅਰੇ

Tuesday, Jan 24, 2023 - 01:43 PM (IST)

ਦਿੱਲੀ ਮੇਅਰ ਚੋਣ: ਸਦਨ 'ਚ ਸੰਗ੍ਰਾਮ, 'ਆਪ' ਨੇ ਲਾਏ 'ਸ਼ਰਮ ਕਰੋ, ਸ਼ਰਮ ਕਰੋ' ਦੇ ਨਾਅਰੇ

ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਦੀ ਬੈਠਕ ਮੰਗਲਵਾਰ ਨੂੰ ਸ਼ੁਰੂ ਹੋ ਗਈ। ਇਸ ਬੈਠਕ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਿਰੋਧ ਦੇ ਬਾਵਜੂਦ ਉਪ ਰਾਜਪਾਲ ਵਲੋਂ ਨਾਮਜ਼ਦ ਕੀਤੇ ਗਏ ਮੈਂਬਰਾਂ ਨੇ ਸਹੁੰ ਚੁੱਕੀ। ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਦਨ ਦੀ ਬੈਠਕ ਵਿਚ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਅਤੇ ਮਾਰਸ਼ਲ ਤਾਇਨਾਤ ਕੀਤੇ ਗਏ ਹਨ। 'ਆਪ' ਦੇ 'ਸ਼ਰਮ ਕਰੋ, ਸ਼ਰਮ ਕਰੋ' ਦੇ ਨਾਅਰਿਆਂ ਵਿਚਕਾਰ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਚੁਣੇ ਗਏ ਮੈਂਬਰਾਂ ਤੋਂ ਪਹਿਲਾਂ ਨਾਮਜ਼ਦ ਮੈਂਬਰਾਂ ਨੂੰ ਸਹੁੰ ਚੁਕਾਈ। ‘ਆਪ’ ਦੇ ਕੌਂਸਲਰ ਮੁਕੇਸ਼ ਗੋਇਲ ਨੇ ਵੀ ਪਹਿਲੇ ਨਾਮਜ਼ਦ ਮੈਂਬਰਾਂ ਨੂੰ ਸਹੁੰ ਚੁਕਾਉਣ ’ਤੇ ਇਤਰਾਜ਼ ਜਤਾਇਆ। ਸਹੁੰ ਚੁੱਕਣ ਤੋਂ ਬਾਅਦ ਨਾਮਜ਼ਦ ਮੈਂਬਰਾਂ ਨੇ ‘ਜੈ ਸ਼੍ਰੀ ਰਾਮ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਸੱਤਿਆ ਸ਼ਰਮਾ ਨੇ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁੱਕਣ ਲਈ ਬੁਲਾਇਆ। 

6 ਜਨਵਰੀ ਨੂੰ ਹੰਗਾਮੇ ਕਾਰਨ ਮੁਲਤਵੀ ਹੋਈ ਸੀ ਬੈਠਕ

ਪਿਛਲੀ 6 ਜਨਵਰੀ ਨੂੰ ਹੋਈ ਬੈਠਕ ਵਿਚ ਹੋਏ ਹੰਗਾਮੇ ਨੂੰ ਦੇਖਦੇ ਹੋਏ ਇਸ ਵਾਰ ਇਸ ਤੋਂ ਬਚਣ ਲਈ ਸਦਨ ਦੇ ਅੰਦਰ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੀ ਗਈ ਸੀ। ਨਗਰ ਨਿਗਮ ਚੋਣਾਂ ਤੋਂ ਬਾਅਦ ਚੁਣੇ ਗਏ 250 ਮੈਂਬਰਾਂ ਦੀ ਪਹਿਲੀ ਮੀਟਿੰਗ ਵਿਚ 6 ਜਨਵਰੀ ਨੂੰ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਪਰ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਪਾਰਟੀ ਦੇ ਮੈਂਬਰਾਂ ਵਿਚਾਲੇ ਹੋਈ ਝੜਪ ਅਤੇ ਹੰਗਾਮੇ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ।

PunjabKesari

ਇਸ ਵਾਰ ਦਿੱਲੀ ਨੂੰ ਮਿਲੇਗੀ ਮਹਿਲਾ ਮੇਅਰ

'ਆਪ' ਦੀ ਸ਼ੈਲੀ ਓਬਰਾਏ ਅਤੇ ਆਸ਼ੂ ਠਾਕੁਰ ਜਦਕਿ ਭਾਜਪਾ ਦੀ ਰੇਖਾ ਗੁਪਤਾ ਮੇਅਰ ਲਈ ਉਮੀਦਵਾਰ ਹਨ। 'ਆਪ' ਨੇ ਸ਼ੈਲੀ ਓਬਰਾਏ ਨੂੰ ਆਪਣਾ ਮੁੱਖ ਦਾਅਵੇਦਾਰ ਦੱਸਿਆ ਹੈ। ਧਿਆਨ ਰਹੇ ਕਿ ਨਿਯਮਾਂ ਮੁਤਾਬਕ ਇਸ ਵਾਰ ਦਿੱਲੀ ਦੀ ਮੇਅਰ ਇੱਕ ਮਹਿਲਾ ਹੋਵੇਗੀ। ਦੂਜੇ ਪਾਸੇ ਡਿਪਟੀ ਮੇਅਰ ਦੇ ਅਹੁਦੇ ਲਈ ‘ਆਪ’ ਦੇ ਆਲੇ ਮੁਹੰਮਦ ਇਕਬਾਲ ਅਤੇ ਭਾਜਪਾ ਦੇ ਜਲਜ ਕੁਮਾਰ ਵਿਚਾਲੇ ਟੱਕਰ ਹੈ। ਮੇਅਰ ਅਤੇ ਡਿਪਟੀ ਮੇਅਰ ਤੋਂ ਇਲਾਵਾ ਐਮਸੀਡੀ ਦੀ ਸਥਾਈ ਕਮੇਟੀ ਦੇ ਛੇ ਮੈਂਬਰ ਵੀ ਚੁਣੇ ਜਾਣ ਦੀ ਸੰਭਾਵਨਾ ਹੈ।

PunjabKesari

'ਆਪ' ਨੇ 15 ਸਾਲਾਂ ਬਾਅਦ MCD 'ਚ ਭਾਜਪਾ ਨੂੰ ਹਰਾਇਆ

ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਅਪ੍ਰੈਲ 1958 ਵਿਚ ਬਣਾਈ ਗਈ ਸੀ ਅਤੇ ਇਸਦੇ ਮੇਅਰ ਕੋਲ 2012 ਤੱਕ ਪ੍ਰਭਾਵਸ਼ਾਲੀ ਸ਼ਕਤੀਆਂ ਸਨ। ਸਾਲ 2012 'ਚ ਨਿਗਮ ਨੂੰ ਤਿੰਨ ਵੱਖ-ਵੱਖ ਨਗਰ ਨਿਗਮਾਂ 'ਚ ਵੰਡਿਆ ਗਿਆ ਸੀ ਅਤੇ ਹਰੇਕ ਦਾ ਆਪਣਾ ਮੇਅਰ ਸੀ ਪਰ 2022 'ਚ ਕੇਂਦਰ ਨੇ ਉੱਤਰੀ ਦਿੱਲੀ ਨਗਰ ਨਿਗਮ (104 ਵਾਰਡ), ਦੱਖਣੀ ਦਿੱਲੀ ਨਗਰ ਨਿਗਮ (104 ਵਾਰਡ) ਅਤੇ ਪੂਰਬੀ ਦਿੱਲੀ ਨਗਰ ਨਿਗਮ (64 ਵਾਰਡ) ਨੂੰ ਮਿਲਾ ਦਿੱਤਾ ਗਿਆ।

ਹਾਲਾਂਕਿ ਇਸ ਵਿਚ ਵਾਰਡਾਂ ਦੀ ਗਿਣਤੀ 272 ਤੋਂ ਘਟਾ ਕੇ 250 ਰਹਿ ਗਈ ਹੈ। ਇਸ ਤਰ੍ਹਾਂ ਮੇਅਰ ਦੀ ਚੋਣ ਤੋਂ ਬਾਅਦ ਪੂਰੀ ਦਿੱਲੀ ਵਿਚ 10 ਸਾਲ ਬਾਅਦ ਇਕ ਮੇਅਰ ਬਣੇਗਾ। MCD ਦੇ ਤਿੰਨ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਪਹਿਲਾਂ 2012 ਤੱਕ ਰਜਨੀ ਅੱਬੀ ਆਖ਼ਰੀ ਮੇਅਰ ਸੀ ਅਤੇ 10 ਸਾਲਾਂ ਬਾਅਦ ਮੁੜ ਇਕ ਮਹਿਲਾ ਮੇਅਰ ਬਣੇਗੀ, ਇਹ ਸ਼ਹਿਰ ਲਈ ਵੱਡੀ ਖੁਸ਼ਕਿਸਮਤੀ ਵਾਲੀ ਗੱਲ ਹੈ ਅਤੇ ਨਾਲ ਹੀ ਉਹ ਵਿਅਕਤੀ ਜੋ ਦਿੱਲੀ ਦਾ ਮੇਅਰ ਬਣੇਗਾ। ਦਿੱਲੀ ਨਗਰ ਨਿਗਮ ਦੀਆਂ ਚੋਣਾਂ 4 ਦਸੰਬਰ ਨੂੰ ਹੋਈਆਂ ਸਨ ਅਤੇ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਈ ਸੀ। 'ਆਪ' ਨੇ 134 ਵਾਰਡ ਜਿੱਤ ਕੇ MCD 'ਚ ਭਾਜਪਾ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਕੀਤਾ। 250 ਮੈਂਬਰੀ ਐਮਸੀਡੀ ਸਦਨ ਵਿੱਚ ਭਾਜਪਾ ਨੇ 104 ਵਾਰਡ ਜਿੱਤੇ ਹਨ, ਜਦੋਂ ਕਿ ਕਾਂਗਰਸ ਨੇ 9 ਵਾਰਡ ਜਿੱਤੇ ਹਨ।


 


author

Tanu

Content Editor

Related News