MCD ਚੋਣਾਂ ’ਚ ਵੱਡਾ ਮੁੱਦਾ: ਰਾਜਧਾਨੀ ’ਚ ਕੁੱਤਿਆਂ ਦੀ ਦਹਿਸ਼ਤ ਤੋਂ ਕਿਵੇਂ ਮਿਲੇ ਰਾਹਤ

11/24/2022 2:58:09 PM

ਨਵੀਂ ਦਿੱਲੀ (ਜੇ. ਕੇ. ਪੁਸ਼ਕਰ)- ਦਿੱਲੀ ਨਗਰ ਨਿਗਮ ਚੋਣਾਂ ਦਾ ਬਿਗੁਲ ਵਜ ਗਿਆ ਹੈ। ਦਿੱਲੀ ਨਗਰ ਨਿਗਮ ਚੋਣਾਂ 4 ਦਸੰਬਰ ਨੂੰ ਹੋਣਗੀਆਂ। ਇਸ ਨਿਗਮ ਚੋਣਾਂ ’ਚ ਰਾਜਧਾਨੀ ’ਚ ਕੁੱਤਿਆਂ ਦੀ ਦਹਿਸ਼ਤ ਦਾ ਮੁੱਦਾ ਵੱਡਾ ਹੁੰਦਾ ਜਾ ਰਿਹਾ ਹੈ। ਵੋਟਰ ਉਮੀਦਵਾਰਾਂ ਨੂੰ ਸਵਾਲ ਕਰ ਰਹੇ ਹਨ ਕਿ ਆਵਾਰਾ ਕੁੱਤਿਆਂ ਅਤੇ ਪਾਲਤੂ ਖੂੰਖਾਰ ਕੁੱਤਿਆਂ ਦੇ ਆਤੰਕ ਤੋਂ ਛੁਟਕਾਰਾ ਪਾਉਣ ਲਈ ਕੀ ਕਰਨਗੇ ਕਿਉਂਕਿ ਅਜੇ ਤੱਕ ਦਿੱਲੀ ਨਗਰ ਨਿਗਮ ਵਲੋਂ ਇਸ ਮਾਮਲੇ ’ਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। 

ਇਹ ਵੀ ਪੜ੍ਹੋ-  MCD ਚੋਣਾਂ; ਦਿੱਲੀ ’ਚ ਵਿਕਾਸ ਕੰਮਾਂ ਨੂੰ ਰੋਕਣ ਵਾਲਿਆਂ ਨੂੰ ਵੋਟ ਨਾ ਪਾਉਣਾ: CM ਕੇਜਰੀਵਾਲ

ਨਿਗਮ ਕੁੱਤਿਆਂ ਨੂੰ ਭਜਾਉਣ ਦੇ ਦਾਅਵੇ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਰਿਹਾ। ਰਾਮ ਦੇ ਭਰੋਸੇ ਨਾਲ ਨਸਬੰਦੀ ਵੀ ਚੱਲ ਰਹੀ ਹੈ। ਰਾਜਧਾਨੀ ਦੀਆਂ ਝੁੱਗੀਆਂ-ਝੌਂਪੜੀਆਂ ਤੋਂ ਲੈ ਕੇ ਪਾਸ਼ ਕਾਲੋਨੀਆਂ ਤੱਕ ਦੇ ਲੋਕ ਕੁੱਤਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਹਨ। ਹਰ ਰੋਜ਼ ਦਰਜਨਾਂ ਲੋਕ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇੰਨਾ ਹੀ ਨਹੀਂ ਲੋਕ ਵਿਦੇਸ਼ੀ ਨਸਲ ਦੇ ਖੂੰਖਾਰ ਕੁੱਤੇ ਪਾਲਦੇ ਹਨ, ਜੋ ਕਈ ਵਾਰ ਲਿਫਟਾਂ, ਪੌੜੀਆਂ, ਗਲੀਆਂ ਅਤੇ ਪਾਰਕਾਂ ’ਚ ਬੱਚਿਆਂ, ਔਰਤਾਂ ਅਤੇ ਹੋਰ ਲੋਕਾਂ ਦਾ ਸ਼ਿਕਾਰ ਕਰਦੇ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਿਗਮ ਚੋਣਾਂ ’ਚ ਇਹ ਮੁੱਦਾ ਬਣ ਗਿਆ ਹੈ।

ਇਹ ਵੀ ਪੜ੍ਹੋ- MCD ਚੋਣ : 'ਆਪ' ਨੇ ਸ਼ੁਰੂ ਕੀਤਾ 'ਕੇਜਰੀਵਾਲ ਦੀ ਸਰਕਾਰ, ਕੇਜਰੀਵਾਲ ਦਾ ਪ੍ਰਾਸ਼ਦ' ਮੁਹਿੰਮ

ਦਿੱਲੀ ਨਗਰ ਨਿਗਮ ਵਲੋਂ ਕੁੱਤਿਆਂ ਦੇ ਮਾਮਲੇ ’ਚ ਕੀਤੀ ਗਈ ਕਾਰਵਾਈ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਿਗਮ ਕੋਲ ਸਿਰਫ਼ ਕੁੱਤਿਆਂ ਨੂੰ ਚੁੱਕਣ ਅਤੇ ਉਨ੍ਹਾਂ ਦੀ ਨਸਬੰਦੀ ਕਰਨ ਦਾ ਅਧਿਕਾਰ ਹੈ। ਨਿਗਮ ਕੁੱਤਿਆਂ ਦੀ ਨਸਬੰਦੀ ਕਰ ਦਿੰਦਾ ਹੈ ਅਤੇ ਜਿੱਥੇ ਉਹ ਉਨ੍ਹਾਂ ਨੂੰ ਚੁੱਕਦੇ ਹਨ, ਉੱਥੇ ਸੁੱਟ ਦਿੰਦੇ ਹਨ। ਨਿਗਮ ਦੇ ਦਾਅਵਿਆਂ ਅਨੁਸਾਰ ਪਿਛਲੇ 10 ਸਾਲਾਂ ’ਚ 6 ਲੱਖ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ। ਸਾਲ 2021-2022 ’ਚ 82,291 ਅਤੇ 2022-23 ਜੁਲਾਈ ਮਹੀਨੇ ਤੱਕ 26,888 ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ। ਦਿੱਲੀ ਨਗਰ ਨਿਗਮ ਏਕੀਕ੍ਰਿਤ ਹੋਣ ਤੋਂ ਪਹਿਲੇ ਸਾਲ 2012 ’ਚ ਦੱਖਣੀ ਕਾਰਪੋਰੇਸ਼ਨ, ਉੱਤਰੀ ਕਾਰਪੋਰੇਸ਼ਨ ਅਤੇ ਪੂਰਬੀ ਕਾਰਪੋਰੇਸ਼ਨ ਨੇ 23,345 ਕੁੱਤਿਆਂ ਦੀ ਨਸਬੰਦੀ ਕੀਤੀ ਸੀ, ਜਦੋਂ ਕਿ ਸਾਲ 2013-14 ’ਚ, 25,879 ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ। ਦੱਸਿਆ ਗਿਆ ਕਿ ਸਾਲ 2014-15 ’ਚ ਕੁੱਤਿਆਂ ਦੀ ਨਸਬੰਦੀ ਦਾ ਸਿਲਸਿਲਾ ਵੱਧਦਾ ਗਿਆ।

ਇਹ ਵੀ ਪੜ੍ਹੋ- MCD ਚੋਣਾਂ: AAP ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ, ਭਗਵੰਤ ਮਾਨ ਸਮੇਤ ਇਨ੍ਹਾਂ ਨੇਤਾਵਾਂ ਨੂੰ ਮਿਲੀ ਜਗ੍ਹਾ


Tanu

Content Editor

Related News