PM ਮੋਦੀ ਦਾ ਮੰਦਰ ਬਣਾਉਣ ਵਾਲਾ ਛੱਡ ਗਿਆ ਭਾਜਪਾ, ਦੱਸੀ ਇਹ ਵਜ੍ਹਾ
Saturday, Oct 05, 2024 - 03:14 PM (IST)
ਨਵੀਂ ਦਿੱਲੀ- ਜਿਸ ਵਰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਣੇ 'ਚ ਮੰਦਰ ਬਣਵਾਇਆ ਸੀ, ਉਸ ਨੇ ਹੀ ਭਾਜਪਾ ਦੀ ਪਾਰਟੀ ਛੱਡ ਦਿੱਤੀ ਹੈ। ਦੱਸਣਯੋਗ ਹੈ ਕਿ ਮਊਰ ਮੁੰਡੇ ਨੇ ਸਾਲ 2021 'ਚ ਪ੍ਰਧਾਨ ਮੰਤਰੀ ਮੋਦੀ ਦੇ ਮੰਦਰ ਦਾ ਨਿਰਮਾਣ ਕੀਤਾ ਸੀ, ਜੋ ਕਾਫ਼ੀ ਚਰਚਾ 'ਚ ਸੀ। ਮਹਾਰਾਸ਼ਟਰ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਹੀ ਭਾਜਪਾ ਦੀ ਪੁਣੇ ਯੂਨਿਟ ਦੇ ਅੰਦਰ ਮਤਭੇਦ ਦਿੱਸ ਰਹੇ ਹਨ। ਕੋਥਰਡੂ ਅਤੇ ਖੜਕਵਾਸਲਾ ਦੇ ਮੌਜੂਦਾ ਵਿਧਾਇਕਾਂ 'ਤੇ ਉਮੀਦਵਾਰ ਨੂੰ ਚੁਣਨ ਦੀ ਪ੍ਰਕਿਰਿਆ 'ਚ ਦਖ਼ਲ ਦੇਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸ਼ਿਵਾਜੀਨਗਰ ਤੋਂ ਵਿਧਾਇਕ ਸਿਧਾਰਥ ਸ਼ਿਰੋਲੇ ਪਾਰਟੀ ਦੇ ਵਫ਼ਾਦਾਰ ਵਰਕਰਾਂ ਦੀ ਅਣਦੇਖੀ ਕਰ ਰਹੇ ਹਨ। ਜਿਸ ਨੂੰ ਲੈ ਕੇ ਸ਼੍ਰੀ ਨਮੋ ਫਾਊਂਡੇਸ਼ਨ ਦੇ ਮਊਰ ਮੁੰਡੇ ਨੇ ਸ਼ਿਰੋਲੇ ਖ਼ਿਲਾਫ਼ ਨਾਰਾਜ਼ਗੀ ਜਤਾਈ ਹੈ, ਨਾਲ ਹੀ ਉਨ੍ਹਾਂ ਉੱਪਰ ਲੱਗੇ ਦੋਸ਼ਾਂ ਨੂੰ ਵੀ ਜਨਤਕ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਗੂਗਲ 'ਤੇ ਮਾਰੀ ਸਰਚ, ਖਾਤੇ 'ਚੋਂ ਉੱਡ ਗਏ 6 ਲੱਖ ਰੁਪਏ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਮਊਰ ਮੁੰਡੇ ਨੇ ਕਿਹਾ,''ਮੈਂ ਕਈ ਸਾਲਾਂ ਤੱਕ ਵਫ਼ਾਦਾਰ ਪਾਰਟੀ ਵਰਕਰ ਵਜੋਂ ਕੰਮ ਕੀਤਾ ਹੈ। ਮੈਂ ਵੱਖ-ਵੱਖ ਅਹੁਦਿਆਂ 'ਤੇ ਰਿਹਾ ਅਤੇ ਪਾਰਟੀ ਲਈ ਈਮਾਨਦਾਰੀ ਨਾਲ ਕੰਮ ਕੀਤਾ।'' ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ,''ਮੁੰਡੇ ਨੇ ਕਿਹਾ ਹੈ ਕਿ ਭਾਜਪਾ ਆਪਣੇ ਵਫ਼ਾਦਾਰ ਵਰਕਰਾਂ ਨੂੰ ਅਣਦੇਖਾ ਕਰ ਰਹੀ ਹੈ। ਨਾਲ ਹੀ ਦੂਜੀ ਪਾਰਟੀ ਤੋਂ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ।'' ਉਸ ਨੇ ਦੋਸ਼ ਲਗਾਇਆ ਕਿ ਵਿਧਾਇਕ ਆਪਣਾ ਸਮਰਥਨ ਆਧਾਰ ਵਧਾਉਣ 'ਚ ਲੱਗੇ ਹਨ। ਜਿਸ ਲਈ ਅਹੁਦਾ ਅਧਿਕਾਰੀਆਂ ਦੀ ਨਿਯੁਕਤੀ ਚਾਲੂ ਹੈ। ਉੱਥੇ ਹੀ ਦੂਜੀ ਪਾਰਟੀ ਤੋਂ ਆਏ ਹੋਏ ਲੋਕਾਂ ਨੂੰ ਪਾਰਟੀ ਦੇ ਵੱਖ-ਵੱਖ ਅਹੁਦੇ ਦਿੱਤੇ ਜਾ ਰਹੇ ਹਨ। ਮੁੰਡੇ ਨੇ ਅੱਗੇ ਕਿਹਾ ਕਿ ਪੁਰਾਣੇ ਅਹੁਦਾ ਅਧਿਕਾਰੀਆਂ ਦਾ ਅਪਮਾਨ ਹੋ ਰਿਹਾ ਹੈ। ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੰਡੇ ਨੇ ਕਿਹਾ,''ਮੌਜੂਦਾ ਵਿਧਾਇਕ ਉਨ੍ਹਾਂ ਲੋਕਾਂ ਦੇ ਇਲਾਕਿਆਂ 'ਚ ਵਿਕਾਸ ਫੰਡ ਖਰਚ ਕਰ ਰਹੇ ਹਨ, ਜੋ ਦੂਜੀ ਪਾਰਟੀਆਂ ਤੋਂ ਭਾਜਪਾ 'ਚ ਆਏ ਹਨ। ਪਾਰਟੀ ਦੇ ਵਫ਼ਾਦਾਰ ਵਰਕਰਾਂ ਲਈ ਕੁਝ ਨਹੀਂ ਦਿੱਤਾ ਜਾ ਰਿਹਾ ਹੈ।'' ਨਾਲ ਹੀ ਮੁੰਡੇ ਨੇ ਕਿਹਾ,''ਮੈਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਿਹਾ ਹੈ। ਮੈਂ ਪੀ.ਐੱਮ. ਮੋਦੀ ਦਾ ਕੱਟੜ ਸਮਰਥਕ ਹਾਂ ਅਤੇ ਉਨ੍ਹਾਂ ਲਈ ਕੰਮ ਕਰਦਾ ਹਾਂ ਪਰ ਪਾਰਟੀ 'ਚ ਸਾਡੇ ਵਰਗੇ ਲੋਕਾਂ ਲਈ ਕੋਈ ਜਗ੍ਹਾ ਨਹੀਂ ਬਚੀ ਹੈ। ਇਸ ਲਈ ਮੈਂ ਅਸਤੀਫ਼ਾ ਲੈਣ ਦਾ ਫ਼ੈਸਲਾ ਕੀਤਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8