ਮਾਇਆਵਤੀ ਦਾ ਵੱਡਾ ਹਮਲਾ, ਕਿਹਾ- ਯੋਗੀ ਤੋਂ UP ਨਹੀਂ ਸੰਭਾਲਿਆ ਜਾ ਰਿਹਾ ਤਾਂ ਮਠ ਚੱਲੇ ਜਾਣ ਵਾਪਸ

10/01/2020 3:53:40 PM

ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਉੱਤਰ ਪ੍ਰਦੇਸ਼ 'ਚ ਬਦਹਾਲ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਤੋਂ ਅਸਤੀਫ਼ਾ ਮੰਗਣਾ ਚਾਹੀਦਾ ਅਤੇ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਦੀ ਸਿਫ਼ਾਰਿਸ਼ ਕਰਨੀ ਚਾਹੀਦੀ ਹੈ। ਮਾਇਆਵਤੀ ਨੇ ਕਿਹਾ ਕਿ ਹਾਥਰਸ ਅਤੇ ਬਲਰਾਮਪੁਰ 'ਚ ਬਲਾਤਕਾਰ ਅਤੇ ਹੈਵਾਨੀਅਤ ਦੀਆਂ ਘਟਨਾਵਾਂ ਨਾਲ ਦੇਸ਼ ਸਦਮੇ 'ਚ ਹੈ। ਪ੍ਰਦੇਸ਼ 'ਚ ਅਪਰਾਧੀਆਂ, ਮਾਫੀਆ ਅਤੇ ਬਲਾਤਕਾਰੀਆਂ ਦਾ ਬੋਲਬਾਲਾ ਹੈ ਅਤੇ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ। ਵਿਸ਼ੇਸ਼ ਰੂਪ ਨਾਲ ਬੀਬੀਆਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਕੇਂਦਰ ਨੂੰ ਰਾਜ ਦੀ ਬਦਹਾਲ ਹਾਲਤ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਮੁੱਖ ਮੰਤਰੀ ਨੂੰ ਬਦਲਿਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਨੂੰ ਉੱਤਰ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੀਦਾ। ਯੋਗੀ ਨੂੰ ਭਾਜਪਾ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਦਬਾਅ 'ਚ ਉੱਤਰ ਪ੍ਰਦੇਸ਼ ਦੀ ਵਾਗਡੋਰ ਸੌਂਪੀ ਗਈ ਸੀ ਪਰ ਉਹ ਜਨਤਾ ਦੀਆਂ ਉਮੀਦਾਂ 'ਤੇ ਖਰ੍ਹੇ ਨਹੀਂ ਉਤਰ ਸਕੇ ਹਨ। ਬਸਪਾ ਸੁਪਰੀਮੋ ਨੇ ਯੋਗੀ 'ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ,''ਯੋਗੀ ਆਦਿੱਤਿਯਨਾਥ ਨੇ ਵੀ ਇਕ ਜਨਾਨੀ ਦੇ ਢਿੱਡ 'ਚੋਂ ਜਨਮ ਲਿਆ ਹੈ। ਇਸ ਨਾਤੇ ਉਨ੍ਹਾਂ ਨੂੰ ਜਨਾਨੀਆਂ ਦਾ ਸਨਮਾਨ ਕਰਨਾ ਆਉਣਾ ਚਾਹੀਦਾ। ਅੱਜ ਉੱਤਰ ਪ੍ਰਦੇਸ਼ 'ਚ ਚਾਰੇ ਪਾਸੇ ਅਪਰਾਧ ਅਤੇ ਅਪਰਾਧੀਆਂ ਦਾ ਬੋਲਬਾਲਾ ਹੈ, ਜਿਸ ਨੂੰ ਰੋਕਣ 'ਚ ਉਹ ਨਕਾਰਾ ਸਾਬਤ ਹੋਏ ਹਨ। ਚੰਗਾ ਹੋਵੇਗਾ ਕਿ ਉਹ ਖ਼ੁਦ ਅਸਤੀਫ਼ਾ ਦੇ ਦੇਣ। 

ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਦੀ ਉਮੀਦ ਸੀ ਕਿ ਪ੍ਰਦੇਸ਼ 'ਚ ਕਾਨੂੰਨ-ਵਿਵਸਥਾ ਕਾਫ਼ੀ ਸੁਧਰੇਗੀ। ਪ੍ਰਦੇਸ਼ 'ਚ ਸੱਤਾ ਤਬਦੀਲੀ ਤੋਂ ਬਾਅਦ ਵੀ ਭੈਣ-ਬੇਟੀਆਂ ਦੀ ਸੁਰੱਖਿਆ 'ਤੇ ਕੋਈ ਖਾਸ ਅਸਰ ਨਹੀਂ ਪਿਆ। ਉਲਟ ਉਨ੍ਹਾਂ ਵਿਰੁੱਧ ਅਪਰਾਧ ਵਧਣ ਹੀ ਲੱਗੇ। ਬਸਪਾ ਸੁਪਰੀਮੋ ਨੇ ਕਿਹਾ,''ਹਾਥਰਸ ਦੀ ਘਟਨਾ ਤੋਂ ਬਾਅਦ ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਉੱਤਰ ਪ੍ਰਦੇਸ਼ ਦੀ ਸਰਕਾਰ ਕੁਝ ਹਰਕਤ 'ਚ ਆਏਗੀ। ਯੂ.ਪੀ. ਦੇ ਮਨਚਲੇ ਲੋਕ ਜੋ ਭੈਣ-ਬੇਟੀਆਂ ਦਾ ਸ਼ੋਸ਼ਣ ਕਰ ਰਹੇ ਹਨ, ਉਨ੍ਹਾਂ 'ਤੇ ਰੋਕ ਲਗਾਏਗੀ ਪਰ ਅਜਿਹਾ ਨਹੀਂ ਹੋਇਆ। ਸਵੇਰੇ ਮੈਂ ਬਲਰਾਮਪੁਰ ਦੀ ਇਕ ਘਟਨਾ ਨਿਊਜ਼ 'ਚ ਦੇਖੀ, ਜਿਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਉੱਤਰ ਪ੍ਰਦੇਸ਼ 'ਚ ਮੌਜੂਦਾ ਸਮੇਂ ਭਾਜਪਾ ਸਰਕਾਰ 'ਚ ਕਾਨੂੰਨ ਦਾ ਨਹੀਂ ਸਗੋਂ ਗੁੰਡਿਆਂ, ਬਦਮਾਸ਼ਾਂ, ਮਾਫੀਆ, ਬਲਾਤਕਾਰੀਆਂ ਦਾ ਰਾਜ ਚੱਲ ਰਿਹਾ ਹੈ।


DIsha

Content Editor

Related News