ਸਾਰੇ ਜਾਣਦੇ ਹਨ ਕਿ ਮਾਇਆਵਤੀ ਟਿਕਟਾਂ ਵੇਚਦੀ ਹੈ : ਸ਼ਿਵਪਾਲ ਸਿੰਘ ਯਾਦਵ
Thursday, Apr 04, 2019 - 06:36 AM (IST)
ਨਵੀਂ ਦਿੱਲੀ, (ਕ.)- ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਦੇ ਪ੍ਰੈਜ਼ੀਡੈਂਟ ਸ਼ਿਵਪਾਲ ਸਿੰਘ ਯਾਦਵ ਨੇ ਦੋੋਸ਼ ਲਾਇਆ ਹੈ ਕਿ ਬਸਪਾ ਦੀ ਸੁਪਰੀਮੋ ਮਾਇਆਵਤੀ ਟਿਕਟ ਦੇ ਬਦਲੇ ’ਚ ਪੈਸੇ ਲੈਂਦੀ ਹੈ। ਚੋਣਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਮਾਇਆਵਤੀ ਟਿਕਟਾਂ ਵੇਚਦੀ ਹੈ ਅਤੇ ਵੋਟਰ ਖਰੀਦਦੀ ਹੈ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਸ ਉਮੀਦਵਾਰ ਨੂੰ ਤੁਸੀਂ ਵੋਟ ਪਾ ਰਹੇ ਹੋ, ਉਸ ਨੇ ਟਿਕਟ ਖਰੀਦੀ ਹੈ।