ਸੰਤ ਰਵਿਦਾਸ ਮੰਦਰ ਦੇ ਮੁੜ ਨਿਰਮਾਣ ਦਾ ਜਲਦ ਰਸਤਾ ਕੱਢੇ ਸਰਕਾਰ : ਮਾਇਆਵਤੀ

Friday, Aug 23, 2019 - 05:15 PM (IST)

ਸੰਤ ਰਵਿਦਾਸ ਮੰਦਰ ਦੇ ਮੁੜ ਨਿਰਮਾਣ ਦਾ ਜਲਦ ਰਸਤਾ ਕੱਢੇ ਸਰਕਾਰ : ਮਾਇਆਵਤੀ

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਦਿੱਲੀ ਦੇ ਪ੍ਰਾਚੀਨ ਸੰਤ ਰਵਿਦਾਸ ਮੰਦਰ ਦਾ ਮੁੜ ਨਿਰਮਾਣ ਜਲਦ ਕਰਵਾਉਣ ਦਾ ਕੋਈ ਰਸਤਾ ਕੱਢੇ। ਮਾਇਆਵਤੀ ਨੇ ਟਵੀਟ ਕੀਤਾ,''ਮਹਾਨ ਸੰਤ ਰਵਿਦਾਸ ਦੇ ਪੈਰੋਕਾਰਾਂ ਨੂੰ ਅਪੀਲ ਹੈ ਕਿ ਉਹ ਦਿੱਲੀ ਦੇ ਤੁਗਲਾਕਾਬਾਦ 'ਚ ਢਾਹੇ ਗਏ ਇਨ੍ਹਾਂ ਦੇ ਪ੍ਰਾਚੀਨ ਮੰਦਰ ਦੇ ਮੁੜ ਨਿਰਮਾਣ ਲਈ ਗੁੱਸੇ ਹੋ ਕੇ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲੈਣ।'' ਉਨ੍ਹਾਂ ਨੇ ਕਿਹਾ,''ਸੰਤ ਰਵਿਦਾਸ ਦੇ ਪੈਰੋਕਾਰਾਂ ਨੂੰ ਕਾਨੂੰਨੀ ਅਤੇ ਗੌਤਮ ਬੁੱਧ ਦੇ ਮਾਰਗ 'ਤੇ ਹੀ ਚੱਲ ਕੇ ਆਪਣੇ ਹਿੱਤਾਂ ਨੂੰ ਸਾਧਨਾ ਹੈ।''PunjabKesariਮਾਇਆਵਤੀ ਨੇ ਕਿਹਾ,''ਕੇਂਦਰ ਅਤੇ ਦਿੱਲੀ ਸਰਕਾਰ ਤੋਂ ਮੁੜ ਮੰਗ ਹੈ ਕਿ ਉਹ ਦੋਵੇਂ ਸਰਕਾਰੀ ਖਰਚੇ ਨਾਲ ਸੰਬੰਧਤ ਮੰਦਰ ਦਾ ਮੁੜ ਨਿਰਮਾਣ ਜਲਦ ਕਰਵਾਉਣ ਲਈ ਵਿਚ ਦਾ ਕੋਈ ਰਸਤਾ ਜ਼ਰੂਰ ਕੱਢੇ ਤਾਂ ਕਿ ਨਿਆਂ ਹੋ ਸਕੇ।'' ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਬਸਪਾ ਦੀ ਸਰਕਾਰ ਨੇ ਸੰਤ ਰਵਿਦਾਸ ਦੇ ਸਨਮਾਨ 'ਚ ਕਈ ਕੰਮ ਕੀਤੇ ਹਨ।PunjabKesariਦਰਅਸਲ ਦਿੱਲੀ ਦੇ ਤੁਗਲਾਕਾਬਾਦ ਵਿਚ 10 ਅਗਸਤ ਨੂੰ ਦਿੱਲੀ ਵਿਕਾਸ ਅਥਾਰਟੀ (ਡੀ.ਡੀਯ.ਏ) ਨੇ ਸੁਪਰੀਮ ਕੋਰਟ ਦੇ ਹੁਕਮਾਂ ਅਧੀਨ ਗੁਰੂ ਰਵਿਦਾਸ ਦੇ ਮੰਦਰ ਨੂੰ ਢਾਹ ਦਿੱਤਾ ਸੀ, ਜਿਸ 'ਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਗਰਮਾ ਗਈ। 9 ਅਗਸਤ 2019 ਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤਾ,''ਡੀ.ਡੀ.ਏ. ਦਿੱਲੀ ਪੁਲਸ ਦੀ ਮਦਦ ਨਾਲ ਇਹ ਜ਼ਮੀਨ ਖਾਲੀ ਕਰਵਾਏ ਅਤੇ ਉੱਥੇ ਮੌਜੂਦਾ ਢਾਂਚੇ ਨੂੰ ਹਟਾ ਦੇਵੇ। ਇਸ ਲਈ ਕੋਰਟ ਦਿੱਲੀ ਪੁਲਸ ਦੇ ਕਮਿਸ਼ਨਰ ਨੂੰ ਹੁਕਮ ਦਿੰਦਾ ਹੈ ਕਿ ਉਹ ਮੌਕੇ 'ਤੇ ਲੋੜੀਂਦੀ ਪੁਲਸ ਫੋਰਸ ਮੁਹੱਈਆ ਕਰਵਾਏ।''


author

DIsha

Content Editor

Related News