ਮਾਇਆਵਤੀ ਨੇ ਕੇਜਰੀਵਾਲ ਸਰਕਾਰ ਦੀ ਕੀਤੀ ਆਲੋਚਨਾ : ਕਿਹਾ ਦਖਲ ਦੇਵੇ ਕੇਂਦਰ ਸਰਕਾਰ

Monday, Jun 08, 2020 - 12:41 PM (IST)

ਮਾਇਆਵਤੀ ਨੇ ਕੇਜਰੀਵਾਲ ਸਰਕਾਰ ਦੀ ਕੀਤੀ ਆਲੋਚਨਾ : ਕਿਹਾ ਦਖਲ ਦੇਵੇ ਕੇਂਦਰ ਸਰਕਾਰ

ਨਵੀਂ ਦਿੱਲੀ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਦਿੱਲੀ 'ਚ ਬਾਹਰੀ ਲੋਕਾਂ ਨੂੰ ਇਲਾਜ ਦੀ ਮਨਜ਼ੂਰੀ ਨਾ ਦੇਣ ਲਈ ਦਿੱਲੀ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਇਸ ਮਾਮਲੇ 'ਚ ਕੇਂਦਰ ਸਰਕਾਰ ਤੋਂ ਦਖਲਅੰਦਾਜ਼ੀ ਕਰਨ ਲਈ ਕਿਹਾ ਹੈ। ਮਾਇਆਵਤੀ ਨੇ ਸੋਮਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਬਾਹਰ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜ਼ਰੂਰੀ ਕੰਮ ਲਈ ਇੱਥੇ ਆਉਣਾ ਪੈਂਦਾ ਹੈ। ਐਮਰਜੈਂਸੀ 'ਚ ਲੋਕ ਆਪਣੇ ਇਲਾਜ ਲਈ ਵੀ ਦਿੱਲੀ ਪਹੁੰਚਦੇ ਹਨ। ਬਾਹਰ ਦੇ ਲੋਕਾਂ ਨੂੰ ਦਿੱਲੀ 'ਚ ਇਲਾਜ ਦੀ ਮਨਜ਼ੂਰੀ ਨਹੀਂ ਦੇਣਾ ਮੰਦਭਾਗੀ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।

PunjabKesariਉਨ੍ਹਾਂ ਨੇ ਕਿਹਾ,''ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇੱਥੇ ਪੂਰੇ ਦੇਸ਼ ਤੋਂ ਲੋਕ ਆਪਣੇ ਜ਼ਰੂਰੀ ਕੰਮਾਂ ਲਈ ਆਉਂਦੇ ਰਹਿੰਦੇ ਹਨ। ਅਜਿਹੇ 'ਚ ਜੇਕਰ ਕੋਈ ਵਿਅਕਤੀ ਅਚਾਨਕ ਬੀਮਾਰ ਪੈ ਜਾਂਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਉਹ ਦਿੱਲੀ ਦਾ ਨਹੀਂ ਹੈ, ਇਸਲਈ ਦਿੱਲੀ ਸਰਕਾਰ ਉਸ ਦਾ ਇਲਾਜ ਨਹੀਂ ਹੋਣ ਦੇਵੇਗੀ, ਇਹ ਬੇਹੱਦ ਮੰਦਭਾਗੀ ਹੈ। ਕੇਂਦਰ ਨੂੰ ਇਸ 'ਚ ਜ਼ਰੂਰ ਦਖਲ ਦੇਣਾ ਚਾਹੀਦਾ।'' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸ਼ਹਿਰ 'ਚ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਅਤੇ ਪੀੜਤ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਸ਼ਹਿਰ ਦੇ ਲੋਕਾਂ ਦਾ ਇੱਥੋਂ ਦੇ ਹਸਪਤਾਲਾਂ 'ਚ ਇਲਾਜ ਨਹੀਂ ਹੋਵੇਗਾ। ਕੈਂਸਰ ਅਤੇ ਹੋਰ ਗੰਭੀਰ ਬੀਮਾਰੀਆਂ ਲਈ ਹਾਲਾਂਕਿ ਦਿੱਲੀ ਤੋਂ ਬਾਹਰ ਲੋਕ ਇੱਥੋਂ ਦੇ ਹਸਪਤਾਲਾਂ 'ਚ ਇਲਾਜ ਲਈ ਆ ਸਕਦੇ ਹਨ।

ਇਕ ਹੋਰ ਟਵੀਟ 'ਚ ਮਾਇਆਵਤੀ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਸੰਦਰਭ 'ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਅਤੇ ਜ਼ਰੂਰੀ ਹੋਣ 'ਤੇ ਹੀ ਘਰੋਂ ਬਾਹਰ ਨਿਕਲਣ ਲਈ ਕਿਹਾ। ਉਨ੍ਹਾਂ ਨੇ ਕਿਹਾ,''ਅਨਲੌਕ-1 ਦੇ ਅਧੀਨ ਅੱਜ ਤੋਂ ਜੋ ਵੀ ਧਾਰਮਿਕ ਸਥਾਨ ਅਤੇ ਬਾਜ਼ਾਰ ਆਦਿ ਖੋਲ੍ਹੇ ਜਾ ਰਹੇ ਹਨ, ਉੱਥੇ ਜਾਣ ਲਈ ਲੋਕਾਂ ਨੂੰ ਸਰਕਾਰੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ। ਜੇਕਰ ਬਹੁਤ ਜ਼ਰੂਰੀ ਹੈ, ਉਦੋਂ ਹੀ ਉੱਥੇ ਜਾਣਾ ਚਾਹੀਦਾ, ਨਹੀਂ ਤਾਂ ਜਾਣ ਤੋਂ ਬਚਣਾ ਚਾਹੀਦਾ। ਬਸਪਾ ਦੀ ਉਨ੍ਹਾਂ ਦੇ ਹਿੱਤ 'ਚ ਇਹੀ ਸਲਾਹ ਹੈ।''


author

DIsha

Content Editor

Related News