ਮਾਇਆਵਤੀ ਨੇ ਫਰੀਦਾਬਾਦ ''ਚ ਕੀਤੀ ਰੈਲੀ, ਭਾਜਪਾ ਤੇ ਕਾਂਗਰਸ ''ਤੇ ਵਿੰਨ੍ਹਿਆ ਨਿਸ਼ਾਨਾ
Friday, Sep 27, 2024 - 06:15 PM (IST)
ਫਰੀਦਾਬਾਦ- ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਸ਼ੁੱਕਰਵਾਰ ਨੂੰ ਫਰੀਦਾਬਾਦ ਪਹੁੰਚੀ। ਮਾਇਆਵਤੀ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਅਤੇ ਕਾਂਗਰਸ 'ਤੇ ਜੰਮ ਕੇ ਹਮਲਾ ਬੋਲਿਆ। ਇਸ ਦੌਰਾਨ ਮਾਇਆਵਤੀ ਨੇ ਪੀ.ਐੱਮ. ਮੋਦੀ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ। ਉੱਥੇ ਹੀ ਮੰਚ 'ਤੇ ਇਨੈਲੋ ਜਨਰਲ ਸਕੱਤਰ ਅਭੈ ਚੌਟਾਲਾ ਅਤੇ ਆਕਾਸ਼ ਆਨੰਦ ਵੀ ਮੌਜੂਦ ਰਹੇ। ਮਾਇਆਵਤੀ ਨੇ ਕਿਹਾ ਕਿ ਮੈਨੂੰ ਸੁਣਨ ਲਈ ਵੱਡੀ ਗਿਣਤੀ 'ਚ ਆਏ ਲੋਕਾਂ ਦਾ ਧੰਨਵਾਦ ਕਰਦੀ ਹਾਂ। ਸਾਡੇ ਦੇਸ਼ ਨੂੰ ਆਜ਼ਾਦ ਹੋਏ ਕਾਫ਼ੀ ਸਾਲ ਹੋ ਚੁੱਕੇ ਹਨ। ਪ੍ਰਦੇਸ਼ 'ਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਪਰ ਕਿਸਾਨਾਂ, ਮਜ਼ਦੂਰ ਗਰੀਬ ਅਤੇ ਕਿਸਾਨਾਂ ਦੀ ਭਲਾਈ ਨਹੀਂ ਹੋ ਸਕੀ। ਦਲਿਤ ਆਦਿਵਾਸੀ, ਓ.ਬੀ.ਸੀ. ਦੇ ਲੋਕਾਂ ਨੂੰ ਅੰਬੇਡਕਰ ਦੇ ਸੰਘਰਸ਼ ਨਾਲ ਸਰਕਾਰੀ ਨੌਕਰੀ 'ਚ ਰਾਖਵਾਂਕਰਨ ਮਿਲਿਆ। ਇਹ ਪਾਰਟੀਆਂ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੀਆਂ ਹਨ।
ਮਾਇਆਵਤੀ ਨੇ ਕਿਹਾ ਕਿ ਮੌਜੂਦਾ ਸਮੇਂ ਭਾਜਪਾ ਸਰਕਾਰ ਦੀ ਨੀਅਤ ਰਾਖਵਾਂਕਰਨ ਨੂੰ ਲੈ ਕੇ ਸਾਫ਼ ਨਹੀਂ ਹੈ। ਆਦਿਵਾਸੀ ਅਤੇ ਦਲਿਤ ਨੂੰ ਗੁੰਮਰਾਹ ਕਰ ਕੇ ਲੋਕ ਸਭਾ 'ਚ 'ਇੰਡੀਆ' ਗਠਜੋੜ ਦਾ ਵੋਟ ਲਿਆ। ਹੁਣ ਸਾਨੂੰ ਇਨ੍ਹਾਂ ਦੇ ਬਹਿਕਾਵੇ 'ਚ ਨਹੀਂ ਆਉਣਾ ਚਾਹੀਦਾ। ਸੁਪਰੀਮ ਕੋਰਟ ਨੇ ਜਦੋਂ ਤੁਹਾਡੇ ਰਾਖਵਾਂਕਰਨ 'ਤੇ ਸੱਟ ਮਾਰੀ, ਇਹ ਸਾਰੀਆਂ ਪਾਰਟੀਆਂ ਚੁੱਪ ਰਹੀਆਂ। ਕਿਸੇ ਨੇ ਖੁੱਲ੍ਹ ਕੇ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਵਿਦੇਸ਼ ਜਾ ਕੇ ਰਾਹੁਲ ਗਾਂਧੀ ਨੇ ਸਾਰੇ ਰਾਖਵਾਂਕਰਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਰਾਖਵਾਂਕਰਨ ਵਿਰੋਧੀ ਪਾਰਟੀਆਂ ਨੂੰ ਵੋਟ ਨਹੀਂ ਦੇਣਾ ਚਾਹੀਦਾ। ਸਾਡੇ ਗਠਜੋੜ ਦੀ ਸਰਕਾਰ ਬਣਾ ਕੇ ਇਸ ਨੂੰ ਲਟਕਾ ਕੇ ਰੱਖਣਾ ਹੈ, ਜਦੋਂ ਤੱਕ ਵਿਰੋਧੀ ਧਿਰ ਵਲੋਂ ਸੰਵਿਧਾਨਕ ਸੋਧ ਨਹੀਂ ਹੋ ਜਾਂਦਾ। ਮਾਇਆਵਤੀ ਨੇ ਕਿਹਾ ਕਿ ਕੇਂਦਰ ਦੀ ਗਲਤ ਨੀਤੀਆਂ ਕਾਰਨ ਕਿਸਾਨ ਪਰੇਸ਼ਾਨ ਹਨ। ਸਰਕਾਰ ਦੀ ਜਾਤੀਵਾਦੀ ਅਤੇ ਪੂੰਜੀਵਾਦੀ ਸੋਚ ਨੇ ਪਿਛੜਿਆਂ ਦਾ ਹੱਕ ਮਾਰਿਆ ਹੈ। ਅਜੇ ਵੀ ਦੇਸ਼ 'ਚ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਇਆ ਹੈ। ਆਮ ਵਰਕਰਾਂ ਦੀ ਮਦਦ ਨਾਲ ਸਾਡੀ ਪਾਰਟੀ ਸੱਤਾ 'ਚ ਆਉਣਾ ਚਾਹੁੰਦੀ ਹੈ ਤਾਂ ਕਿ ਕਿਸੇ ਦੇ ਦਬਾਅ 'ਚ ਨਾ ਆ ਕੇ ਸਾਰੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਆਮ ਵਰਕਰਾਂ ਦੇ ਆਸ਼ੀਰਵਾਦ ਨਾਲ ਸਾਡੀ ਪਾਰਟੀ ਨੇ ਚਾਰ ਵਾਰ ਉੱਤਰ ਪ੍ਰਦੇਸ਼ 'ਚ ਸਰਕਾਰ ਬਣਾਈ ਹੈ। ਸਾਡੀ ਸਰਕਾਰ ਨੇ ਸਾਰੇ ਸਮਾਜ ਦਾ ਧਿਆਨ ਰੱਖਿਆ ਪਰ ਦਲਿਤ ਆਦਿਵਾਸੀ ਦਾ ਵਿਸ਼ੇਸ਼ ਧਿਆਨ ਰੱਖਿਆ। ਮਾਇਆਵਤੀ ਨੇ ਕਿਹਾ ਕਿ ਸਰਕਾਰੀ ਖਰਚੇ ਨਾਲ ਪੱਕੇ ਮਕਾਨ ਬਣਾ ਕੇ ਦਿੱਤੇ। ਲੱਖਾਂ ਗਰੀਬ ਲੋਕਾਂ ਨੂੰ ਫਾਇਦਾ ਹੋਇਆ ਹੈ। ਕਿਸਾਨਾਂ ਨੂੰ ਫਸਲ ਦੀ ਉੱਚਿਤ ਕੀਮਤ ਸਹੀ ਸਮੇਂ 'ਤੇ ਦਿੱਤੀ। ਦੱਸਣਯੋਗ ਹੈ ਕਿ ਪ੍ਰਦੇਸ਼ 'ਚ ਇਨੈਲੋ-ਬਸਪਾ ਦਾ ਵਿਧਾਨ ਸਭਾ ਚੋਣਾਂ 'ਚ ਗਠਜੋੜ ਹੈ। ਪ੍ਰਥਲਾ ਸੀਟ ਬਸਪਾ ਦੇ ਖਾਤੇ 'ਚ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8