ਮੂਰਤੀ ਮਾਮਲੇ 'ਚ ਘਿਰੀ ਮਾਇਅਵਤੀ ਨੇ ਮੀਡੀਆ ਅਤੇ ਭਾਜਪਾ ਨੂੰ ਦਿੱਤੀ ਇਹ ਸਲਾਹ

Saturday, Feb 09, 2019 - 04:36 PM (IST)

ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਅਤੇ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਦੀਆਂ ਮੂਰਤੀਆਂ ਦੇ ਵਿਸ਼ੇ 'ਤੇ ਸੁਪਰੀਮ ਕੋਰਟ ਦੀ ਟਿੱਪਣੀ 'ਤੇ ਮਾਇਆਵਤੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ, ''ਮੀਡੀਆ ਕਿਰਪਾ ਕਰ ਕੇ ਅਦਾਲਤ ਦੀ ਟਿੱਪਣੀ ਤੋੜ-ਮਰੋੜ ਕੇ ਪੇਸ਼ ਨਾ ਕਰਨ ਅਤੇ ਮੀਡੀਆ ਤੇ ਭਾਜਪਾ ਦੇ ਲੋਕ ਕਟੀ ਪਤੰਗ ਨਾ ਬਨਣ ਤਾਂ ਬਿਹਤਰ ਹੈ।''

ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦੇ ਖਿਲਾਫ ਕਿਹਾ ਹੈ ਕਿ ਉਸ ਦੇ ਸ਼ਾਸਨ ਕਾਲ ਸਮੇਂ 'ਚ ਪਾਰਕਾਂ ਅਤੇ ਮੂਰਤੀਆਂ 'ਤੇ ਜੋ ਪੈਸਾ ਖਰਚ ਹੋਇਆ ਹੈ, ਉਸ ਨੂੰ ਸਰਕਾਰੀ ਖਜ਼ਾਨੇ 'ਚ ਵਾਪਸ ਕਰਨਾ ਹੋਵੇਗਾ। ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਬੀ. ਐੱਸ. ਪੀ. ਸੁਪ੍ਰੀਮੋ ਨੇ ਅੱਜ ਬੀ. ਜੇ. ਪੀ. ਅਤੇ ਮੀਡੀਆ 'ਤੇ ਨਿਸ਼ਾਨਾ ਵਿੰਨਿਆ ਹੈ।

ਮਾਇਆਵਤੀ ਨੇ ਟਵੀਟ 'ਚ ਕਿਹਾ, ''ਸਦੀਆਂ ਤੋਂ ਦਲਿਤ ਅਤੇ ਪਛੜੇ ਵਰਗ 'ਚ ਜਨਮੇ ਮਹਾਨ ਸੰਤਾਂ, ਗੁਰੂਆਂ ਅਤੇ ਮਹਾ ਪੁਰਸ਼ਾਂ ਦੇ ਆਦਰ ਸਨਮਾਨ 'ਚ ਬਣੇ ਵਿਸ਼ਾਲ ਸਥਾਨ, ਯਾਦਗਾਰਾਂ, ਪਾਰਕ ਆਦਿ ਉੱਤਰ ਪ੍ਰਦੇਸ਼ ਦੀ ਨਵੀਂ ਸ਼ਾਨ, ਪਛਾਣ ਅਤੇ ਰੁਛੇਵੇਂ ਵਾਲੇ ਸੈਲਾਨੀ ਸਥਲ ਹਨ, ਜਿਨ੍ਹਾਂ ਕਾਰਨ ਸਰਕਾਰ ਨੂੰ ਨਿਯਮਤ ਆਮਦਨ ਵੀ ਹੁੰਦੀ ਹੈ।''

ਉਨ੍ਹਾਂ ਨੇ ਆਪਣੇ ਦੂਸਰੇ ਟਵੀਟ 'ਚ ਕਿਹਾ, ''ਮੀਡੀਆ ਕਿਰਪਾ ਕਰ ਕੇ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਤੋੜ-ਮਰੋੜ ਕੇ ਪੇਸ਼ ਨਾ ਕਰੇ। ਅਸੀਂ ਆਪਣਾ ਪੱਖ ਪੂਰੀ ਮਜ਼ਬੂਤੀ ਨਾਲ ਅਦਾਲਤ ਦੇ ਅੱਗੇ ਰੱਖਾਗੇ। ਸਾਨੂੰ ਪੂਰਾ ਭਰੋਸਾ ਹੈ ਕਿ ਇਸ ਮਾਮਲੇ 'ਚ ਵੀ ਅਦਾਲਤ ਤੋਂ ਪੂਰਾ ਇਨਸਾਫ ਮਿਲੇਗਾ। ਮੀਡੀਆ ਅਤੇ ਭਾਜਪਾ ਦੇ ਲੋਕ ਕਟੀ ਪਤੰਗ ਨਾ ਬਣਨ ਤਾਂ ਬਿਹਤਰ ਹੈ।''

PunjabKesari


Iqbalkaur

Content Editor

Related News