ਮਾਇਆਵਤੀ ਨੇ ਦਿੱਲੀ ''ਚ ਰਵਿਦਾਸ ਮੰਦਰ ਤੋੜੇ ਜਾਣ ਦੀ ਕੀਤੀ ਨਿੰਦਾ
Wednesday, Aug 14, 2019 - 03:11 PM (IST)

ਲਖਨਊ— ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸੰਤ ਰਵਿਦਾਸ ਮੰਦਰ ਤੋੜੇ ਜਾਣ ਦੀ ਘਟਨਾ ਦੀ ਬਸਪਾ ਸੁਪਰੀਮੋ ਮਾਇਆਵਤੀ ਨੇ ਨਿੰਦਾ ਕੀਤੀ ਅਤੇ ਸਰਕਾਰ ਨੂੰ ਇਸ ਦਾ ਮੁੜ ਨਿਰਮਾਣ ਕਰਨ ਲਈ ਕਿਹਾ। ਮਾਇਆਵਤੀ ਨੇ ਬੁੱਧਵਾਰ ਨੂੰ ਇਕ ਟਵੀਟ 'ਚ ਕਿਹਾ,''ਦਿੱਲੀ ਦੇ ਤੁਗਲਕਾਬਾਦ ਖੇਤਰ 'ਚ ਕੇਂਦਰ ਅਤੇ ਦਿੱਲੀ ਸਰਕਾਰ ਦੀ ਮਿਲੀਭਗਤ ਨਾਲ ਸੰਤ ਰਵਿਦਾਸ ਦਾ ਮੰਦਰ ਸੁੱਟੇ ਜਾਣ ਦਾ ਬਸਪਾ ਸਖਤ ਵਿਰੋਧ ਕਰਦੀ ਹੈ। ਇਸ ਨਾਲ ਇਨ੍ਹਾਂ ਦੀ ਅੱਜ ਵੀ ਸਾਡੇ ਸੰਤਾਂ ਦੇ ਪ੍ਰਤੀ ਹੀਨ ਅਤੇ ਜਾਤੀਵਾਦੀ ਮਾਨਸਿਕਤਾ ਸਾਫ਼ ਝਲਕਦੀ ਹੈ।''ਉਨ੍ਹਾਂ ਨੇ ਦੂਜੇ ਟਵੀਟ 'ਚ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਕੋਈ ਵਿਚ ਦਾ ਰਸਤਾ ਕੱਢਣ ਅਤੇ ਮੰਦਰ ਦਾ ਮੁੜ ਨਿਰਮਾਣ ਕਰਵਾਉਣ ਦੀ ਮੰਗ ਕੀਤੀ। ਰਾਸ਼ਟਰੀ ਰਾਜਧਾਨੀ ਦੇ ਤੁਗਲਕਾਬਾਦ ਵਨ ਖੇਤਰ ਸਥਿਤ ਸੰਤ ਰਵਿਦਾਸ ਮੰਦਰ ਨੂੰ ਸ਼ਨੀਵਾਰ ਸਵੇਰੇ ਤੋੜ ਦਿੱਤਾ ਗਿਆ ਸੀ। ਦਿੱਲੀ ਵਿਕਾਸ ਅਥਾਰਟੀ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਆਦੇਸ਼ 'ਤੇ ਢਾਂਚੇ ਨੂੰ ਹਟਾ ਦਿੱਤਾ ਗਿਆ। ਇਸ ਨੇ ਆਪਣੇ ਬਿਆਨ 'ਚ 'ਮੰਦਰ' ਸ਼ਬਦ ਦੀ ਵਰਤੋਂ ਨਹੀਂ ਕੀਤੀ।