ਕੋਰੋਨਾ ਨਾਲ ਜੁੜੇ ਜਾਂਚ ਯੰਤਰ ਮੰਗਵਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੇ ਸਰਕਾਰ : ਮਾਇਆਵਤੀ

04/28/2020 3:50:42 PM

ਲਖਨਊ- ਬਸਪਾ ਸੁਪਰੀਮੋ ਮਾਇਆਵਤੀ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਜੁੜੇ ਜਾਂਚ ਯੰਤਰ ਵਿਦੇਸ਼ ਤੋਂ ਮੰਗਵਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੇ। ਮਾਇਆਵਤੀ ਨੇ ਕਾਂਗਰਸ ਸ਼ਾਸਨਕਾਲ ਦੌਰਾਨ ਨਵੀਂ ਦਿੱਲੀ 'ਚ ਹੋਏ ਰਾਸ਼ਟਰਮੰਡਲ ਖੇਡਾਂ ਲਈ ਵਿਦੇਸ਼ ਤੋਂ ਮੰਗਵਾਏ ਗਏ ਸਾਮਾਨ 'ਚ ਭ੍ਰਿਸ਼ਟਾਚਾਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਜਿਵੇਂ ਕਿ ਜਾਣਦੇ ਹਾਂ ਕਿ ਕੇਂਦਰ 'ਚ ਕਾਂਗਰਸ ਦੇ ਰਾਜ 'ਚ ਹੋਏ ਦਿੱਲੀ ਕਾਮਨਵੈਲਥ ਗੇਮਜ਼ ਦੀ ਤਿਆਰੀ 'ਚ ਖਾਸ ਕਰ ਕੇ ਵਿਦੇਸ਼ਾਂ ਤੋਂ ਮੰਗਵਾਏ ਗਏ ਸਾਮਾਨ 'ਚ ਭਿਆਨਕ ਭ੍ਰਿਸ਼ਟਾਚਾਰ ਹੋਇਆ ਸੀ। ਨਾਲ ਹੀ ਗਰੀਬ ਦਲਿਤਾਂ ਦੇ ਕਲਿਆਣ ਹੇਤੂ ਸਪੈਸ਼ਲ ਕੰਪੋਨੇਟ ਪਲਾਨ ਦਾ ਵੀ ਪੈਸਾ ਡਾਇਵਰਟ ਕਰ ਕੇ ਇਸੇ 'ਤੇ ਅਣਉੱਚਿਤ ਤੌਰ 'ਤੇ ਖਰਚ ਕੀਤਾ ਗਿਆ ਸੀ।''

PunjabKesariਉਨਾਂ ਨੇ ਅਗਲੇ ਟਵੀਟ 'ਚ ਕਿਹਾ,''ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਨੂੰ ਸਬਰਕ ਸਿਖ ਕੇ ਕੋਰੋਨਾ ਬੀਮਾਰੀ ਦੀ ਵਿਸ਼ੇਸ਼ ਕਰ ਕੇ ਜਾਂਚ ਨਾਲ ਜੁੜੇ ਟੈਸਟਿੰਗ ਯੰਤਰਾਂ ਆਦਿ ਨੂੰ ਵਿਦੇਸ਼ਾਂ ਤੋਂ ਮੰਗਵਾਉਂਦੇ ਸਮੇਂ ਜ਼ਰੂਰ ਪੂਰੀ-ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਕੋਰੋਨਾ ਪ੍ਰਕੋਪ ਨਾਲ ਲੜਾਈ ਕਿਸੇ ਵੀ ਤਰਾਂ ਕਮਜ਼ੋਰ ਨਾ ਪਵੇ। ਬਸਪਾ ਦੀ ਇਹ ਮੰਗ ਅਤੇ ਅਪੀਲ ਵੀ ਹੈ।'' ਮਾਇਆਵਤੀ ਦਾ ਇਹ ਬਿਆਨ ਕੋਵਿਡ-19 ਨਾਲ ਨਜਿੱਠਣ ਲਈ ਯੰਤਰਾਂ ਦੀ ਖਰੀਬ 'ਚ ਮੁਨਾਫਾਖੋਰੀ ਦੇ ਦੋਸ਼ਾਂ ਦੇ ਸੰਦਰਭ 'ਚ ਹੈ।


DIsha

Content Editor

Related News