ਲੋਕ ਸਭਾ ਚੋਣਾਂ ਬੈਲਟ ਪੇਪਰ ਨਾਲ ਹੀ ਕਰਵਾਈਆਂ ਜਾਣ : ਮਾਇਆਵਤੀ

Tuesday, Jan 22, 2019 - 05:36 PM (IST)

ਲੋਕ ਸਭਾ ਚੋਣਾਂ ਬੈਲਟ ਪੇਪਰ ਨਾਲ ਹੀ ਕਰਵਾਈਆਂ ਜਾਣ : ਮਾਇਆਵਤੀ

ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਬੈਲਟ ਪੇਪਰ ਨਾਲ ਕਰਵਾਏ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੇ ਜਾਂਚ ਦੀ ਕੋਈ ਪੁਖਤਾ ਵਿਵਸਥਾ ਨਾ ਹੋਣ ਕਾਰਨ ਚੋਣਾਂ 'ਚ ਧਾਂਦਲੀ ਦਾ ਖਦਸ਼ਾ ਬਣਿਆ ਰਹੇਗਾ। ਸੁਸ਼੍ਰੀ ਮਾਇਆਵਤੀ ਨੇ ਮੰਗਲਵਾਰ ਨੂੰ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਸਾਈਬਰ ਮਾਹਰ ਵਲੋਂ ਲੰਡਨ 'ਚ ਆਯੋਜਿਤ ਇਕ ਪ੍ਰੈੱਸ ਕਾਨਫਰੰਸ 'ਚ ਇਹ ਦਾਅਵਾ ਕੀਤਾ ਕਿ ਲੋਕ ਸਭਾ ਆਮ ਚੋਣਾਂ 2014 ਦੇ ਨਾਲ-ਨਾਲ ਉੱਤਰ ਪ੍ਰਦੇਸ਼, ਗੁਜਰਾਤ ਅਤੇ ਦਿੱਲੀ ਆਦਿ ਰਾਜਾਂ ਦੀਆਂ ਪਿਛਲੀਆਂ ਵਿਧਾਨ ਸਭਾ ਆਮ ਚੋਣਾਂ 'ਚ ਈ.ਵੀ.ਐੱਮ. ਰਾਹੀਂ ਜ਼ਬਰਦਸਤ ਧਾਂਦਲੀ ਕੀਤੀ ਗਈ ਸੀ।

ਉਨ੍ਹਾਂ ਨੇ ਕਿਹਾ ਕਿ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਬੈਲਟ ਪੇਪਰ ਨਾਲ ਕਰਵਾਈਆਂ ਜਾਣ। ਈ.ਵੀ.ਐੱਮ. ਦੀ ਜਾਂਚ ਦੀ ਅਜਿਹੀ ਕੋਈ ਪੁਖਤਾ ਵਿਵਸਥਾ ਨਹੀਂ ਹੈ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਧਾਂਦਲੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ ਵਿਆਪਕ ਹਿੱਤ 'ਚ ਤੁਰੰਤ ਸਹੀ ਧਿਆਨ ਦੇਣ ਦੀ ਸਖਤ ਲੋੜ ਹੈ। ਵੋਟ ਸਾਡਾ ਰਾਜ ਤੁਹਾਡਾ ਨਹੀਂ ਚੱਲੇਗਾ। ਇਸ ਦਾ ਸਮੇਂ 'ਤੇ ਸਹੀ ਅਤੇ ਸੰਤੋਸ਼ਜਨਕ ਹੱਲ ਹੋਣਾ ਚਾਹੀਦਾ। ਈ.ਵੀ.ਐੱਮ. ਵਿਵਾਦ 'ਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਅਤੇ ਵਿਦੇਸ਼ ਪ੍ਰੈੱਸ ਐਸੋਸੀਏਸ਼ਨ ਇਨ ਲੰਡਨ ਵੱਲੋਂ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਜਾਰੀ ਨਵੇਂ ਤੱਤ ਉਜਾਗਰ ਹੋਏ ਹਨ। ਬਸਪਾ ਨੇ ਪਹਿਲਾਂ ਹੀ ਕਿਹਾ ਸੀ ਕਿ ਈ.ਵੀ.ਐੱਮ. ਰਾਹੀਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੋਟਾਂ ਦੀ ਲੁੱਟ ਕੀਤੀ ਸੀ। ਇਸ ਸੰਬੰਧ 'ਚ ਬਸਪਾ ਨੇ ਸੁਪਰੀਮ ਕੋਰਟ 'ਚ ਵੀ ਅਰਜ਼ੀ ਦਾਖਲ ਕੀਤੀ ਸੀ। ਅਦਾਲਤ ਨੇ ਇਸ ਦਾ ਨੋਟਿਸ ਲਿਆ ਅਤੇ ਅੱਗੇ ਦੀ ਕਾਰਵਾਈ ਵੀ ਯਕੀਨੀ ਕੀਤੀ ਸੀ। ਬਾਅਦ 'ਚ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੇ ਈ.ਵੀ.ਐੱਮ. ਦੀ ਚੋਣਾਵੀ ਧਾਂਦਲੀ ਦੀ ਗੰਭੀਰਤਾ ਨੂੰ ਸਮਝਿਆ।


author

DIsha

Content Editor

Related News