ਪਰਾਲੀ ਦੇ ਧੂੰਏ ਕਾਰਨ ਫਿਰ ਛਾਅ ਸਕਦੀ ਹੈ ਦਿੱਲੀ 'ਚ ਧੁੰਦ

Friday, Oct 05, 2018 - 12:26 PM (IST)

ਪਰਾਲੀ ਦੇ ਧੂੰਏ ਕਾਰਨ ਫਿਰ ਛਾਅ ਸਕਦੀ ਹੈ ਦਿੱਲੀ 'ਚ ਧੁੰਦ

ਨਵੀਂ ਦਿੱਲੀ— ਮਾਨਸੂਨ 'ਚ ਚੰਗੀ ਬਾਰਿਸ਼ ਦੇ ਬਾਅਦ ਖੁੱਲ੍ਹੀ ਅਤੇ ਸਾਫ ਹਵਾ 'ਚ ਸਾਹ ਲੈ ਰਹੀ ਦਿੱਲੀ ਦਾ ਸਾਹ ਫਿਰ ਤੋਂ ਘੁਟਣ ਵਾਲਾ ਹੈ। ਦੋ ਸਾਲਾਂ ਤੋਂ ਅਕਤੂਬਰ-ਨਵੰਬਰ ਦੌਰਾਨ ਰਾਜਧਾਨੀ ਨੂੰ ਘੇਰਣ ਵਾਲੀ ਧੁੰਦ ਫਿਰ ਤੋਂ ਵਾਪਸ ਆਉਣ ਵਾਲੀ ਹੈ। ਹਰਿਆਣਾ ਅਤੇ ਪੰਜਾਬ ਦੇ ਕਿਸਾਨ ਫਿਰ ਤੋਂ ਪਰਾਲੀ ਸਾੜਨ ਦੀ ਤਿਆਰੀ ਕਰ ਰਹੇ ਹਨ।
ਪਰਾਲੀ ਸਾੜਨ 'ਤੇ ਜੁਰਮਾਨਾ ਲੱਗਣ ਤੋਂ ਬਾਅਦ ਵੀ ਕਿਸਾਨਾਂ ਨੇ ਪਰਾਲੀ ਦਾ ਨਿਪਟਾਰਾਂ ਕਰਨ ਲਈ ਉਸ ਨੂੰ ਸਾੜਣ ਦਾ ਫੈਸਲਾ ਲਿਆ ਹੈ। ਅਪ੍ਰੈਲ-ਮਈ ਅਤੇ ਅਕਤੂਬਰ-ਨਵੰਬਰ ਸਾਲ 'ਚ ਦੋ ਸਮੇਂ ਅਜਿਹੇ ਹੁੰਦੇ ਹਨ ਜਦੋਂ ਕਿਸਾਨ ਪਰਾਲੀ ਸਾੜਦੇ ਹਨ।

ਉੱਤਰ ਭਾਰਤ ਦੇ ਰਾਜਾਂ 'ਚ ਅਗਲੇ ਕੁੱਝ ਦਿਨਾਂ 'ਚ ਧੁੰਦ ਦੀ ਸਮੱਸਿਆ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ। ਹਾਲਾਂਕਿ ਕੇਂਦਰ ਪਰਾਲੀ ਸਾੜਨ 'ਤੇ ਰੋਕ ਲਗਾਉਣ ਲਈ ਅਤੇ ਇਸ ਲਈ ਬਿਹਤਰ ਮਸ਼ੀਨਾਂ ਨੂੰ ਕਿਸਾਨਾਂ ਦੇ ਵਿਚ ਪਹੁੰਚਾਉਣ ਲਈ ਲਗਭਗ 1 ਹਜ਼ਾਰ ਕਰੋੜ ਰੁਪਏ ਦਾ ਖਰਚ ਕਰ ਰਿਹਾ ਹੈ। ਪੰਜਾਬ ਸਰਕਾਰ ਵੀ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ 'ਤੇ 50 ਫੀਸਦੀ ਸਬਸਿਡੀ ਦੇ ਰਹੀ ਹੈ ਪਰ ਇਸ ਪ੍ਰਕਿਰਿਆ 'ਚ ਇੰਨੀ ਓਪਚਾਰਿਕਤਾ ਹੈ ਕਿ ਕਿਸਾਨ ਉਨ੍ਹਾਂ ਨੂੰ ਪੂਰਾ ਕਰਨ ਦੀ ਬਜਾਏ ਪਰਾਲੀ ਸਾੜਨ ਨੂੰ ਜ਼ਿਆਦਾ ਆਸਾਨ ਸਮਝਦੇ ਹਨ।

ਰਿਪੋਰਟ ਮੁਤਾਬਰ ਸੰਗਰੂਰ, ਪਟਿਆਲਾ, ਬਠਿੰਡਾ, ਅੰਬਾਲਾ, ਸੋਨੀਪਤ ਅਤੇ ਰੋਹਤਕ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸਬਸਿਡੀ ਲੱਗੀ ਇਨ੍ਹਾਂ ਮਸ਼ੀਨਾਂ ਦਾ ਖਰਚਾ ਛੋਟੇ ਅਤੇ ਮੱਧਯਮ ਕਿਸਾਨਾਂ ਦੇ ਫਾਇਦਿਆਂ ਦੇ ਬਰਾਬਰ ਹੀ ਪੈ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਮਸ਼ੀਨਾਂ ਨੂੰ ਲੈਣ 'ਚ ਇੰਨੀ ਓਪਚਾਰਿਕਤਾ ਪੂਰੀ ਕਰਨੀ ਪੈਂਦੀ ਹੈ ਅਤੇ ਉਸ 'ਚ ਕਾਫੀ ਸਮਾਂ ਲੱਗਦਾ ਹੈ। ਜਦਕਿ ਫਸਲ ਤੋਂ ਬਾਅਦ ਕਿਸਾਨ ਖੇਤ 'ਚ ਪਰਾਲੀ ਨੂੰ ਤੁਰੰਤ ਸਾਫ ਕਰਨਾ ਚਾਹੁੰਦੇ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਵੀ ਇਨ੍ਹਾਂ ਕਿਸਾਨਾਂ ਲਈ ਇਕ ਮੁੱਦਾ ਹੈ। ਇਸ ਲਈ ਕਿਸਾਨ ਇਕ ਮਸ਼ੀਨ ਦੀ ਥਾਂ ਮਾਚਿਸ ਦੀ ਇਕ ਤੀਲੀ 'ਤੇ ਭਰੋਸਾ ਕਰਦੇ ਹਨ।

ਕੇਂਦਰ ਨੇ ਪਰਾਲੀ ਸਾੜਨ 'ਤੇ ਜੁਰਮਾਨਾ ਵੀ ਲਗਾ ਰੱਖਿਆ ਹੈ ਪੰਜ ਏਕੜ ਤੋਂ ਜ਼ਿਆਦਾ ਜਮੀਨ 'ਤੇ ਪਰਾਲੀ ਸਾੜਨ 'ਤੇ 5000 ਅਤੇ ਇਸ ਤੋਂ ਘੱਟ ਜ਼ਮੀਨ 'ਤੇ ਪਰਾਲੀ ਸਾੜਨ 'ਤੇ 2500 ਰੁਪਏ ਤਕ ਦਾ ਜੁਰਮਾਨਾ ਲੱਗ ਸਕਦਾ ਹੈ।
ਇਸ ਤੋਂ ਇਲਾਵਾ ਕਿਸਾਨ ਇੱਥੇ ਖੁਦ ਧੂੰਏ ਨਾਲ ਹੋ ਰਹੀ ਸਾਹ ਦੀ ਬੀਮਾਰੀ ਨਾਲ ਪ੍ਰੇਸ਼ਾਨ ਹੈ ਪਰ ਪਰਾਲੀ ਸਾੜਨ ਦਾ ਕੰਮ ਜਾਰੀ ਹੈ। ਇਕ ਟਨ ਪਰਾਲੀ ਸਾੜਨ ਨਾਲ ਇੰਨੀ ਜ਼ਹਿਰੀਲ ਗੈਸ ਨਿਕਲਦੀ ਹੈ ਜੋ ਦਮਾ, ਅਸਥਮਾ ਵਰਗੀਆਂ ਬੀਮਾਰੀਆਂ ਪੈਦਾ ਕਰਨ ਲਈ ਕਾਫੀ ਹੈ।

ਕੁਝ ਮਹੀਨਿਆਂ ਤੋਂ ਦਿੱਲੀ ਦੀ ਹਵਾ ਸਾਫ ਰਹੀ ਹੈ ਪਰ ਹੁਣ ਫਿਰ ਦਿੱਲੀ ਧੁੰਦ ਤੇ ਜ਼ਹਿਰੀਲੀ ਹਵਾ 'ਚ ਘੁਟਣ ਵਾਲੀ ਹੈ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੀ ਹੋ ਚੁਕੀ ਹੈ। ਹਰਿਆਣਾ ਦੇ ਕੁੱਝ ਹਿੱਸਿਆਂ 'ਚ ਪਰਾਲੀ ਸੜ੍ਹ ਗਈ ਹੈ ਅਤੇ ਦਿੱਲੀ-ਐੱਨ.ਸੀ.ਆਰ 'ਚ ਇਸ ਦਾ ਅਸਰ ਹਲਕੇ ਧੁੰਦ ਦੇ ਤੌਰ 'ਤੇ ਦੇਖਿਆ ਗਿਆ ਹੈ।


Related News