UP ਦੇ ਉੱਪ ਮੁੱਖ ਮੰਤਰੀ ਨੇ ਰਿਸ਼ਭ ਪੰਤ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ

Friday, Dec 30, 2022 - 11:14 AM (IST)

UP ਦੇ ਉੱਪ ਮੁੱਖ ਮੰਤਰੀ ਨੇ ਰਿਸ਼ਭ ਪੰਤ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ

ਲਖਨਊ (ਵਾਰਤਾ)- ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਭਾਰਤੀ ਕ੍ਰਿਕੇਟਰ ਰਿਸ਼ਭ ਪੰਤ ਦੇ ਕਾਰ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ 'ਤੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਮੌਰੀਆ ਨੇ ਟਵੀਟ ਕਰ ਕੇ ਕਿਹਾ,''ਭਾਰਤੀ ਕ੍ਰਿਕੇਟਰ ਸ਼੍ਰੀ ਰਿਸ਼ਭ ਪੰਤ ਜੀ ਦੇ ਕਾਰ ਹਾਦਸੇ 'ਚ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੈਂ ਈਸ਼ਵਰ ਤੋਂ ਰਿਸ਼ਭ ਪੰਤ ਜੀ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।''

PunjabKesari

ਦੱਸਣਯੋਗ ਹੈ ਕਿ ਰਿਸ਼ਭ ਪੰਤ ਨਾਲ ਦਿੱਲੀ ਤੋਂ ਘਰ ਪਰਤਦੇ ਸਮੇਂ ਵੱਡਾ ਹਾਦਸਾ ਹੋ ਗਿਆ। ਰੂੜਕੀ ਦੇ ਨਾਰਸਨ ਬਾਰਡਰ 'ਤੇ ਹਮਦਪੁਰ ਝਾਲ ਨੇੜੇ ਮੋੜ 'ਤੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਦਾ ਸ਼ੀਸ਼ਾ ਤੋੜ ਕੇ ਉਨ੍ਹਾਂ ਨੂੰ ਸਮੇਂ ਰਹਿੰਦੇ ਬਾਹਰ ਕੱਢਿਆ ਕਰਵਾਇਆ ਗਿਆ। ਜਿਸ ਤੋਂ ਬਾਅਦ ਕਾਰ 'ਚ ਅੱ ਲੱਗ ਗਈ। ਰਿਸ਼ਭ ਨੂੰ ਦਿੱਲੀ ਰੋਡ ਸਥਿਤ ਸਕਸ਼ਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੂੰ ਦੇਹਰਾਦੂਨ ਸਥਿਤ ਮੈਕਸ ਹਸਪਤਾਲ ਲਿਜਾਇਆ ਜਾ ਰਿਹਾ ਹੈ। ਖਾਨਪੁਰ ਵਿਧਾਇਕ ਉਮੇਸ਼ ਕੁਮਾਰ ਉਨ੍ਹਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ।


author

DIsha

Content Editor

Related News