ਕੁੰਭ ਵਿਚ ਡੁੱਬਕੀ ਲਗਾਉਣ ਆਏ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲਿਆ ‘ਪਾਣੀ’

Friday, Jan 25, 2019 - 02:28 PM (IST)

ਕੁੰਭ ਵਿਚ ਡੁੱਬਕੀ ਲਗਾਉਣ ਆਏ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲਿਆ ‘ਪਾਣੀ’

ਪ੍ਰਯਾਗਰਾਜ (ਵੈਬ ਡੈਸਕ)- ਆਸਥਾ ਅਤੇ ਮੁਕਤੀ ਦਾ ਕੇਂਦਰ ਮੰਨੇ ਜਾਂਦੇ ਕੁੰਭ ਮੇਲੇ ਵਿਚ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਡੁਬਕੀ ਨਹੀਂ ਲਗਾ ਸਕੇ, ਕਿਉਂਕਿ ਪਾਣੀ ਦਾ ਪੱਧਰ ਘੱਟ ਸੀ। ਜਗਨਨਾਥ ਕਰੀਬ 10 ਮਿੰਟ ਤਕ ਪਾਣੀ ਵਿਚ ਖੜੇ ਰਹੇ ਅਤੇ ਪੂਜਾ-ਅਰਚਨਾ ਕਰਕੇ ਹੀ ਬਾਹਰ ਆ ਗਏ। ਉਨ੍ਹਾਂ ਨੇ ਇਸ ਦੌਰਾਨ ਸਨਾਤਨ ਸਿਧਾਂਤ ਦੇ ਮੁਤਾਬਕ ਸਾਰੀ ਪੂਜਾ ਵਿਧੀ ਪੂਰੀ ਕੀਤੀ।

ਵਾਰਾਣਸੀ ਵਿਚ ਤਿੰਨ ਦਿਨ ਤਕ ਚਲੇ ਪ੍ਰਵਾਸੀ ਭਾਰਤੀ ਸੰਮੇਲਣ ਦੀ ਸਮਾਪਤੀ ਤੋਂ ਬਾਅਦ ਵੀਰਵਾਰ ਨੂੰ 3200 ਪ੍ਰਵਾਸੀ ਭਾਰਤੀਆਂ ਨੂੰ ਉਤਰ ਪ੍ਰਦੇਸ਼ ਸਰਕਾਰ ਵਲੋਂ ਪ੍ਰਯਾਗਰਾਜ ਦਿਖਾਉਣ ਦਾ ਸੱਦਾ ਮਿਲਿਆ ਸੀ। ਪ੍ਰਵਾਸੀ ਭਾਰਤੀਆਂ ਦੇ ਪ੍ਰੋਗਰਾਮ ਦੇ ਮੁਖ ਮਹਿਮਾਨ ਵਜੋਂ ਸੰਗਮ ਤਟ ਉਤੇ ਪਹੁੰਚੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਨਾਲ ਉਨ੍ਹਾਂ ਦੀ ਪਤਨੀ ਕੋਵਿਤਾ ਵੀ ਹਾਜ਼ਰ ਸੀ।

PunjabKesari

ਸੰਗਮ ਉਤੇ ਭਾਰਤੀ ਰੀਤੀ ਰਿਵਾਜਾਂ ਨਾਲ ਉਨ੍ਹਾਂ ਨੇ 10 ਮਿੰਟ ਤਕ ਪਾਣੀ ਵਿਚ ਖੜੇ ਰਹਿ ਕੇ ਪੂਜਾ ਕੀਤੀ। ਪੂਜਾ ਪਾਠ ਕਰਵਾਉਣ ਵਾਲੇ ਪੰਡਤ ਮੁਤਾਬਕ ਪ੍ਰਧਾਨ ਮੰਤਰੀ ਨੇ ਰੀਤੀ ਰਿਵਾਜਾ ਨਾਲ ਪੂਜਾ ਪਾਠ ਕੀਤੀ ਪਰ ਇਸ ਦੌਰਾਨ ਉਨ੍ਹਾਂ ਦੀ ਕਮਰ ਤਕ ਹੀ ਪਾਣੀ ਸੀ। ਜਿਸ ਕਾਰਨ ਉਹ ਪਾਣੀ ਵਿਚ ਡੁੱਬਕੀ ਨਹੀਂ ਲਗਾ ਸਕੇ, ਕਿਉਂਕਿ ਪਾਣੀ ਕੁਝ ਜਿਆਦਾ ਹੀ ਘੱਟ ਸੀ।


author

DILSHER

Content Editor

Related News