ਜਣੇਪੇ ਤੋਂ ਬਾਅਦ ਕਿਸੇ ਵੀ ਸਮੇਂ ਕੋਰੋਨਾ ਦਾ ਟੀਕਾ ਲਗਵਾ ਸਕਦੀਆਂ ਹਨ ਬੀਬੀਆਂ

Monday, May 24, 2021 - 10:46 AM (IST)

ਜਣੇਪੇ ਤੋਂ ਬਾਅਦ ਕਿਸੇ ਵੀ ਸਮੇਂ ਕੋਰੋਨਾ ਦਾ ਟੀਕਾ ਲਗਵਾ ਸਕਦੀਆਂ ਹਨ ਬੀਬੀਆਂ

ਨਵੀਂ ਦਿੱਲੀ– ਸਿਹਤ ਸੇਵਾ ਮਾਹਰਾਂ ਨੇ ਕਿਹਾ ਹੈ ਕਿ ਗਰਭਵਤੀ ਬੀਬੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਦੇ ਵੀ ਕੋਰੋਨਾ ਦਾ ਟੀਕਾ ਲਗਵਾ ਸਕਦੀ ਹੈ। ਮਾਹਰਾਂ ਨੇ ਗਰਭਵਤੀ ਬੀਬੀਆਂ ਨੂੰ ਵੀ ਟੀਕਾਕਰਨ ਦੀ ਮਨਜ਼ੂਰੀ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਵਾਇਰਸ ਤੋਂ ਬਚਾਇਆ ਜਾ ਸਕੇ। ਸਰਕਾਰ ਨੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੇ ਟੀਕਾਕਰਨ ਨੂੰ ਹਾਲ ਹੀ ਵਿਚ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ : ਰਾਜਸਥਾਨ ਦੇ 2 ਜ਼ਿਲ੍ਹਿਆਂ ’ਚ 700 ਤੋਂ ਵਧ ਬੱਚੇ ਮਿਲੇ ਕੋਰੋਨਾ ਪਾਜ਼ੇਟਿਵ

ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ. ਕੇ. ਪਾਲ ਨੇ ਹਾਲ ਹੀ ਵਿਚ ਸਪੱਸ਼ਟ ਕੀਤਾ ਸੀ ਕਿ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਬੀਬੀਆਂ ਦਾ ਵੀ ਟੀਕਾਕਰਨ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਖਬਰਾਂ ਸਨ ਕਿ ਟੀਕਾ ਲਗਵਾਉਣ ਵਾਲੀਆਂ ਮਾਵਾਂ ਨੂੰ ਕੁਝ ਦਿਨਾਂ ਲਈ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਆਉਣਾ ਚਾਹੀਦਾ ਪਰ ਮੈਂ ਸਪੱਸ਼ਟ ਕਰਨ ਚਾਹੁੰਦਾ ਹਾਂ ਕਿ ਦੁੱਧ ਪਿਆਉਣ ਤੋਂ ਰੋਕਣ ਨਹੀਂ ਚਾਹੀਦਾ। ਇਸ ਦੌਰਾਨ ਦਿੱਲੀ ਸਥਿਤ ਗੁਰੂ ਤੇਗ ਬਹਾਦੁਰ (ਜੀ. ਟੀ. ਬੀ.) ਹਸਪਤਾਲ ਅਤੇ ਮੈਡੀਕਲ ਵਿਗਿਆਨ ਯੂਨੀਵਰਸਿਟੀ ਵਿਚ ਕਮਿਊਨਿਟੀ ਮੈਡੀਸਨ ਵਿਭਾਗ ਵਿਚ ਪ੍ਰੋਫੈਸਰ ਡਾ. ਖਾਨ ਆਮਿਰ ਮਾਰੂਫ ਨੇ ਕਿਹਾ ਕਿ ਟੀਕਾਕਰਨ ਕਰਵਾ ਚੁੱਕੀ ਮਾਂ ਦੇ ਦੁੱਧ ਪਿਆਉਣ ਨਾਲ ਨਵੇਂ ਜਨਮੇ ਬੱਚੇ ਨੂੰ ਕੋਈ ਖ਼ਤਰਾ ਨਹੀਂ ਹੈ।

ਇਹ ਵੀ ਪੜ੍ਹੋ :  ਧਰਤੀ ’ਤੇ ਲਾਕਡਾਊਨ; ਕੋਰੋਨਾ ਨਿਯਮਾਂ ਦੀ ਪਰਵਾਹ ਛੱਡ ਜੋੜੇ ਨੇ ਉੱਡਦੇ ਜਹਾਜ਼ ’ਚ ਰਚਾਇਆ ਵਿਆਹ (ਵੀਡੀਓ)


author

DIsha

Content Editor

Related News