ਨੌਰਾਤਿਆਂ ''ਚ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਜਾਵੇਗਾ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ

09/29/2016 10:24:19 AM

ਜੰਮੂ— ਇਸ ਵਾਰ ਨੌਰਾਤਿਆਂ ''ਤੇ ਮਾਤਾ ਵੈਸ਼ਨੋ ਦੇਵੀ ਦੇ ਸ਼ਿੰਗਾਰ ਲਈ ਪੰਜ ਦੇਸ਼ਾਂ ਤੋਂ ਫੁੱਲ ਆ ਰਹੇ ਹਨ। ਬ੍ਰਿਟੇਨ ਦੇ ਲੰਡਨ, ਸਵਿਟਜ਼ਰਲੈਂਡ, ਸਾਊਥ ਅਫਰੀਕਾ, ਸ਼੍ਰੀਲੰਕਾ ਅਤੇ ਦੁੱਬਈ ਤੋਂ ਵਿਸ਼ੇਸ਼ ਜਹਾਜ਼ਾਂ ਰਾਹੀਂ ਫੁੱਲ ਮੰਗਵਾਉਣ ਲਈ ਆਰਡਰ ਜਾਰੀ ਕਰ ਦਿੱਤੇ ਗਏ ਹਨ। ਕੁਝ ਵਿਦੇਸ਼ੀ ਫੁੱਲਾਂ ''ਚ ਭਾਰਤੀਆਂ ਫੁੱਲਾਂ ਵਰਗੀ ਖੁਸ਼ਬੂ ਤਾਂ ਨਹੀਂ ਹੁੰਦੀ ਹੈ ਪਰ ਇਹ ਬੇਹੱਦ ਖੂਬਸੂਰਤ ਹੁੰਦੇ ਹਨ। ਨਾਲ ਹੀ ਇਨ੍ਹਾਂ ''ਚ ਪੂਰੇ 10 ਦਿਨਾਂ ਤੱਕ ਤਾਜ਼ਗੀ ਬਣੀ ਰਹਿੰਦੀ ਹੈ। 16 ਸਾਲਾਂ ਬਾਅਦ ਅਨੋਖੇ ਸੰਯੋਗ ਹੈ ਕਿ ਨੌਰਾਤਿਆਂ ''ਚ ਕਿਸੇ ਤਰੀਕ ਦੀ ਹਾਨੀ ਨਹੀਂ ਹੈ ਅਤੇ ਨੌਰਾਤੇ ਪੂਰੇ 9 ਦਿਨਾਂ ਤੱਕ ਹਨ। 10 ਦਿਨ ਦੁਸਹਿਰੇ ''ਤੇ ਵੈਸ਼ਨੋ ਦੇਵੀ ''ਚ ਸ਼ਤ ਮਹਾਚੰਡੀ ਮਹਾਯੱਗ ਕੀਤਾ ਜਾਵੇਗਾ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਇਣ ਬੋਰਡ ਦੇ ਚੀਫ ਕਾਰਜਕਾਰੀ ਅਫ਼ਸਰ ਅਜੀਤ ਸਾਹੂ ਨੇ ਇਕ ਅਖਬਾਰ ਨਾਲ ਵਿਸ਼ੇਸ਼ ਗੱਲਬਾਤ ''ਚ ਕਿਹਾ ਕਿ ਨੌਰਾਤੇ ਉਤਸਵ ''ਤੇ ਕਈ ਕੌਮਾਂਤਰੀ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਤੋਂ ਇਲਾਵਾ ਮੁੰਬਈ ਤੋਂ ਵੀ ਵਿਸ਼ੇਸ਼ ਜਹਾਜ਼ ਰਾਹੀਂ ਫੁੱਲ ਆ ਰਹੇ ਹਨ। ਵਿਦੇਸ਼ਾਂ ਤੋਂ ਫੁੱਲਾਂ ਦੀਆਂ ਕਈ ਖੇਪਾਂ ਆਉਣਗੀਆਂ ਤਾਂ ਕਿ ਸ਼ਿੰਗਾਰ ''ਚ ਹਰ ਦਿਨ ਤਾਜ਼ਾ ਫੁੱਲ ਉਪਲੱਬਧ ਰਹਿਣ। ਮਾਤਾ ਦੀਆਂ ਪਿੰਡੀਆਂ ਤੋਂ ਇਲਾਵਾ ਪ੍ਰਾਚੀਨ ਗੁਫਾ ਦੁਆਰ ਅਤੇ ਆਰਤੀ ਵਾਲੀ ਜਗ੍ਹਾ ਦੇ ਨਾਲ-ਨਾਲ ਯਾਤਰਾ ਮਾਰਗ ਨੂੰ ਵੀ ਵਿਸ਼ੇਸ਼ ਰੂਪ ਨਾਲ ਸਜਾਇਆ ਜਾਵੇਗਾ। ਪੂਰੇ 10 ਦਿਨਾਂ ਤੱਕ ਮਾਤਾ ਦੇ ਜੈਕਾਰੇ ਗੂੰਜਦੇ ਰਹਿਣਗੇ। ਯਾਤਰਾ ਮਾਰਗ ''ਚ ਵੀ ਵੱਜਣ ਵਾਲੇ ਗੀਤ ਮਾਤਾ ਦੀ ਅਰਾਧਨਾ ਨੂੰ ਸਮਰਪਿਤ ਹੋਮਗੇ। ਬੋਰਡ ਦੇ ਚੇਅਰਮੈਨ ਅਤੇ ਗਵਰਨਰ ਐੱਨ.ਐੱਨ. ਵੋਹਰਾ ਪੂਰੀ ਵਿਵਸਥਾ ਦੀ ਨਿਗਰਾਨੀ ਕਰ ਰਹੇ ਹਨ। ਸ਼ਤ ਚੰਡੀ ਮਹਾਯੱਗ ''ਚ ਹਵਨ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਅਰਾਧਨਾ ਨਾਲ ਹੀ ਸ਼ੁਰੂ ਹੋ ਜਾਵੇਗਾ। ਅਰਧ ਕੁਆਰੀ, ਬਾਨਗੰਗਾ, ਹਾਥੀ ਮੱਥਾ ਅਤੇ ਸਾਂਝੀ ਛੱਤ ਤੋਂ ਲੈ ਕੇ ਸੰਪੂਰਨ ਯਾਤਰਾ ਮਾਰਗ ਪੂਰੇ 10 ਦਿਨ ਰੰਗ-ਬਿਰੰਗੀ ਰੋਸ਼ਨੀ ''ਚ ਨਹਾਉਂਦਾ ਰਹੇਗਾ।


Disha

News Editor

Related News