ਮਾਤਾ ਦੇ ਦਰਬਾਰ ’ਚ ਭਾਜੜ: ਜਾਣੋ ਭਾਰਤ ਦੇ ਧਾਰਮਿਕ ਸਥਾਨਾਂ ’ਤੇ ਕਦੋਂ-ਕਦੋਂ ਵਾਪਰੇ ਹਾਦਸੇ

Sunday, Jan 02, 2022 - 11:57 AM (IST)

ਮਾਤਾ ਦੇ ਦਰਬਾਰ ’ਚ ਭਾਜੜ: ਜਾਣੋ ਭਾਰਤ ਦੇ ਧਾਰਮਿਕ ਸਥਾਨਾਂ ’ਤੇ ਕਦੋਂ-ਕਦੋਂ ਵਾਪਰੇ ਹਾਦਸੇ

ਨੈਸ਼ਨਲ ਡੈਸਕ— ਜੰਮੂ-ਕਸ਼ਮੀਰ ’ਚ ਸਥਿਤ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਸਾਲ 2022 ਦੇ ਪਹਿਲੇ ਦਿਨ ਹੀ ਭੱਜ-ਦੌੜ ਦੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਭੱਜ-ਦੌੜ ਦੀ ਘਟਨਾ ’ਚ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਭੱਜ-ਦੌੜ ਦੀ ਇਹ ਘਟਨਾ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਗਰਭ ਗ੍ਰਹਿ ਦੇ ਬਾਹਰ ਗੇਟ ਨੰਬਰ-3 ਕੋਲ ਵਾਪਰੀ। ਦੱਸ ਦੇਈਏ ਕਿ ਮਾਤਾ ਦਾ ਦਰਬਾਰ ਜੰਮੂ ਤੋਂ ਕਰੀਬ 50 ਕਿਲੋਮੀਟਰ ਦੂਰ ਤ੍ਰਿਕੂਟਾ ਪਹਾੜੀਆਂ ’ਤੇ ਸਥਿਤ ਹੈ। ਮਾਤਾ ਦੇ ਦਰਸ਼ਨਾਂ ਨੂੰ ਆਏ ਕੁਝ ਨੌਜਵਾਨਾਂ ਵਿਚਾਲੇ ਬਹਿਸਬਾਜ਼ੀ ਕਾਰਨ ਇਸ ਤੀਰਥ ਅਸਥਾਨ ’ਚ ਭੱਜ-ਦੌੜ ਦੀ ਸਥਿਤੀ ਬਣੀ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਨਵੇਂ ਸਾਲ ਦੀ ਖੁਸ਼ਆਮਦ ਲਈ ਵੱਡੀ ਗਿਣਤੀ ’ਚ ਤੀਰਥ ਯਾਤਰੀ ਪਹੁੰਚੇ ਸਨ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਮਚੀ ਭੱਜ-ਦੌੜ; 12 ਦੀ ਮੌਤ, ਇਨ੍ਹਾਂ ਨੰਬਰਾਂ ’ਤੇ ਕਾਲ ਕਰ ਕੇ ਲਓ ਆਪਣਿਆਂ ਦੀ ਜਾਣਕਾਰੀ

PunjabKesari

ਦੱਸ ਦੇਈਏ ਕਿ ਮੰਦਰਾਂ ’ਚ ਦਰਸ਼ਨਾਂ ਦੌਰਾਨ ਸ਼ਰਧਾਲੂਆਂ ਵਿਚਾਲੇ ਭਾਜੜ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੱਜ-ਦੌੜ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਕਈ ਲੋਕਾਂ ਦੀਆਂ ਜਾਨਾਂ ਗਈਆਂ। ਆਓ ਜਾਣਦੇ ਹਾਂ ਧਾਰਮਿਕ ਸਥਾਨਾਂ ’ਤੇ ਕਦ-ਕਦ ਹੋਏ ਹਾਦਸੇ?

ਕਰੁੱਪਾਸਾਮੀ ਮੰਦਰ, 2019
ਤ੍ਰਿਚੀ, ਤਾਮਿਲਨਾਡੂ ਸਥਿਤ ਕਰੁੱਪਾਸਾਮੀ ਮੰਦਰ ’ਚ 21 ਅਪ੍ਰੈਲ 2019 ਨੂੰ ਮਚੀ ਭਾਜੜ ’ਚ 7 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਚਿਤਰਾ ਪੂਰਨਮਾਸ਼ੀ ਦੀ ਰਾਤ ਮੰਦਰ ’ਚ ਪੂਜਾ ਲਈ ਇਕੱਠੇ ਹੋਏ ਸ਼ਰਧਾਲੂਆਂ ਵਿਚਾਲੇ ਭਾਜੜ ਮਚ ਗਈ। 

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ ਬਾਰੇ ਜੰਮੂ-ਕਸ਼ਮੀਰ ਦੇ DGP ਦਾ ਬਿਆਨ ਆਇਆ ਸਾਹਮਣੇ

PunjabKesari

ਅਸ਼ੋਕ ਧਾਮ ਮੰਦਰ, 2019
ਲਖੀਸਰਾਏ, ਬਿਹਾਰ ਸਥਿਤ ਅਸ਼ੋਕ ਧਾਮ ਮੰਦਰ ’ਚ 12 ਅਗਸਤ 2019 ਨੂੰ ਮਚੀ ਭਾਜੜ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇੱਥੇ ਸਥਾਪਤ ਸ਼ਿਵਲਿੰਗ ਦਾ ਖਾਸ ਮਹੱਤਵ ਹੈ। 11 ਫਰਵਰੀ 1993 ਨੂੰ ਜਗਨਾਥਪੁਰੀ ਦੇ ਸ਼ੰਕਰਾਚਾਰੀਆ ਨੇ ਮੰਦਰ ਕੰਪਲੈਕਸ ਦੇ ਪੁਨਰ-ਨਿਰਮਾਣ ਦਾ ਉਦਘਾਟਨ ਕੀਤਾ ਸੀ। ਦੱਸ ਦੇਈਏ ਇਕ ਅਸ਼ੋਕ ਧਾਮ ਮੰਦਰ ਨੂੰ ਇੰਦਰਦੇਵੰਸਵਰ ਮਹਾਦੇਵ ਮੰਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ: ਮ੍ਰਿਤਕਾਂ ’ਚੋਂ 8 ਲੋਕਾਂ ਦੀ ਹੋਈ ਪਛਾਣ

PunjabKesari

ਗਰੀਬਨਾਥ ਮੰਦਰ, 2018
ਮੁਜ਼ੱਫਰਪੁਰ, ਬਿਹਾਰ ਸਥਿਤ ਗਰੀਬਨਾਥ ਮੰਦਰ ’ਚ 13 ਅਗਸਤ 2018 ਨੂੰ ਮਚੀ ਭਾਜੜ ’ਚ 15 ਲੋਕ ਜ਼ਖ਼ਮੀ ਹੋਏ ਸਨ। ਹਾਦਸੇ ਤੋਂ ਬਾਅਦ ਹੋਈ ਜਾਂਚ ’ਚ ਸਾਹਮਣੇ ਆਇਆ ਸੀ ਕਿ ਮੰਦਰ ’ਚ ਭਗਤਾਂ ਦੀ ਭਾਰੀ ਭੀੜ ਹੋਣ ਕਾਰਨ ਭਾਜੜ ਦੇ ਹਾਲਾਤ ਬਣੇ। ਗਰੀਬਨਾਥ ਮੰਦਰ ਭਗਵਾਨ ਭੋਲੇ ਸ਼ੰਕਰ ਦਾ ਪ੍ਰਸਿੱਧ ਸਥਾਨ ਹੈ। ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਮੰਦਰ ਵਿਚ ਵੱਡੀ ਗਿਣਤੀ ’ਚ ਸ਼ਰਧਾਲੂ ਇਕੱਠੇ ਹੋਏ ਸਨ। ਇਸ ਦੌਰਾਨ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਅਤੇ ਦਰਸ਼ਨਾਂ ਨੂੰ ਲੈ ਕੇ ਭਾਜੜ ਮਚ ਗਈ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ ਮੰਦਰ 'ਚ ਭੱਜ-ਦੌੜ ਕਾਰਨ 12 ਸ਼ਰਧਾਲੂਆਂ ਦੀ ਮੌਤ 

PunjabKesari

ਸਬਰੀਮਾਲਾ ਮੰਦਰ, 2017
ਦੱਖਣੀ ਭਾਰਤ ਦੇ ਕੇਰਲ ’ਚ ਸਥਿਤ ਸਬਰੀਮਾਲਾ ਮੰਦਰ ’ਚ 2017 ’ਚ ਮਚੀ ਭਾਜੜ ’ਚ ਵੱਡੀ ਤਾਦਾਦ ’ਚ ਲੋਕ ਜ਼ਖ਼ਮੀ ਹੋਏ ਸਨ। ਹਾਦਸੇ ਤੋੋਂ ਬਾਅਦ ਤੀਰਥ ਯਾਤਰੀਆਂ ਦੇ ਮੰਦਰ ’ਚ ਦਾਖਲੇ ਲਈ ਸਖ਼ਤ ਨਿਯਮ ਬਣਾਏ ਗਏ ਹਨ। 2017 ’ਚ ਭਾਜੜ ਦੀ ਘਟਨਾ 41 ਦਿਨਾਂ ਮੰਡਲਾ ਪੂਜਾ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਵਾਪਰੀ ਸੀ। ਮੰਦਰ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ, ਜਿਸ ਕਾਰਨ ਭਾਜੜ ਮਚ ਗਈ।

PunjabKesari

ਰਤਨਗੜ੍ਹ ਮੰਦਰ, 2013
ਮੱਧ ਪ੍ਰਦੇਸ਼ ਦੇ ਦਤੀਆ ’ਚ 13 ਅਕਤੂਬਰ, 2013 ਨੂੰ ਰਤਨਗੜ੍ਹ ਮੰਦਰ ਕੋਲ ਮਚੀ ਭਾਜੜ ’ਚ 89 ਲੋਕਾਂ ਦੀ ਮੌਤ ਹੋ ਗਈ ਸੀ। ਇਹ ਭਾਜੜ ਮੰਦਰ ਦੇ ਕੋਲ ਇਕ ਪੁਲ ’ਤੇ ਮਚੀ ਸੀ।

PunjabKesari

ਇਲਾਹਾਬਾਦ ਕੁੰਭ ਮੇਲਾ, 2013
ਉੱਤਰ ਪ੍ਰਦੇਸ਼ ਦੇ ਇਲਾਹਾਬਾਦ ’ਚ ਕੁੰਭ ਮੇਲੇ ਦੌਰਾਨ 10 ਫਰਵਰੀ, 2013 ਨੂੰ ਰੇਲਵੇ ਸਟੇਸ਼ਨ ’ਤੇ ਭਾਜੜ ਮਚ ਗਈ। ਇਸ ’ਚ 36 ਲੋਕਾਂ ਦੀ ਮੌਤ ਹੋਈ ਸੀ।

PunjabKesari

ਮਾਤਾ ਨੈਨਾ ਦੇਵੀ, 2008 ਹਾਦਸਾ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਬਿਲਾਸਪੁਰ ’ਚ ਸਥਿਤ ਉੱਤਰ ਭਾਰਤ ਦੀ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਨਾ ਦੇਵੀ ’ਚ ਵੀ ਮੰਦਰ ’ਤੇ ਜ਼ਿਲਾ ਪ੍ਰਸ਼ਾਸਨ ਵਿਵਸਥਾਵਾਂ ਨੂੰ ਲੈ ਕੇ ਚੌਕਸ ਹੋ ਗਿਆ ਹੈ। ਇੱਥੇ 2008 ’ਚ ਭਾਜੜ ਮਚਣ ਨਾਲ 145 ਲੋਕਾਂ ਦੀ ਜਾਨ ਚਲੀ ਗਈ ਸੀ।
PunjabKesari


author

Tanu

Content Editor

Related News