ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਮਾਂ ਵੈਸ਼ਣੋ ਦੇਵੀ ਦੀ ਪੁਰਾਤਨ ਗੁਫਾ ਦੇ ਖੁੱਲ੍ਹੇ ਕਿਵਾੜ
Monday, Jan 15, 2024 - 11:04 AM (IST)
ਕਟੜਾ (ਅਮਿਤ)- ਮਾਂ ਵੈਸ਼ਣੋ ਦੇਵੀ ਭਵਨ ’ਤੇ ਪੁਰਾਤਨ ਗੁਫਾ ਦੇ ਕਿਵਾੜ ਐਤਵਾਰ ਨੂੰ ਵਿਧੀ ਪੂਰਵਕ ਪੂਜਾ ਨਾਲ ਖੋਲ੍ਹ ਦਿੱਤੇ ਗਏ। ਹਾਲਾਂਕਿ, ਐਤਵਾਰ ਨੂੰ ਸ਼ਰਧਾਲੂਆਂ ਨੂੰ ਬਹੁਤ ਘੱਟ ਸਮੇਂ ਲਈ ਪੁਰਾਤਨ ਗੁਫਾ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ। ਐਤਵਾਰ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ਵਿਧੀ ਪੂਰਵਕ ਪੂਜਾ ਦੌਰਾਨ ਸ਼ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਸਮੇਤ ਬੋਰਡ ਦੇ ਹੋਰ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ, ਜਿਨ੍ਹਾਂ ਵੱਲੋਂ ਵਿਧੀ ਪੂਰਵਕ ਪੂਜਾ ਨਾਲ ਪੁਰਾਤਨ ਗੁਫਾ ਦੇ ਕਿਵਾੜ ਖੋਲ੍ਹ ਦਿੱਤੇ ਗਏ।
ਇਹ ਵੀ ਪੜ੍ਹੋ- 40 ਸਾਲ ਬਾਅਦ ਇਸ ਦਿਨ ਟੁੱਟੇਗਾ 'ਮੌਨੀ ਬਾਬਾ' ਦਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ 'ਜੈ ਸ਼੍ਰੀਰਾਮ'
ਹਾਲਾਂਕਿ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਪੁਰਾਤਨ ਗੁਫਾ ਦੇ ਦਰਸ਼ਨ ਕਰਨ ਦਾ ਮੌਕਾ ਉਦੋਂ ਹੀ ਮਿਲੇਗਾ ਜਦੋਂ ਸ਼ਰਧਾਲੂਆਂ ਦੀ ਗਿਣਤੀ 10,000 ਤੋਂ ਘੱਟ ਹੋਵੇਗੀ। ਇਸ ਸਬੰਧ ’ਚ ਗੱਲਬਾਤ ਕਰਦਿਆਂ ਸ਼੍ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਨੇ ਦੱਸਿਆ ਕਿ ਪ੍ਰਾਚੀਨ ਪਰੰਪਰਾ ਅਨੁਸਾਰ ਮਕਰ ਸੰਕ੍ਰਾਂਤੀ ਦੇ ਮੌਕੇ ਪੂਜਾ ਕਰਨ ਤੋਂ ਬਾਅਦ ਗੁਫਾ ਨੂੰ ਖੋਲ੍ਹ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਧੀ ਰਾਮ ਮੰਦਰ ਮਾਡਲ ਦੀ ਡਿਮਾਂਡ, ਜਾਣੋ ਕਿੰਨੀ ਹੈ ਕੀਮਤ
ਗਰਗ ਨੇ ਕਿਹਾ ਕਿ ਸ਼ਰਾਈਨ ਬੋਰਡ ਦੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਸ਼ਰਧਾਲੂ ਪੁਰਾਤਨ ਗੁਫਾ ਦੇ ਦਰਸ਼ਨ ਕਰ ਸਕਣ ਪਰ ਭੀੜ ਪ੍ਰਬੰਧਨ ਨੂੰ ਦੇਖਦੇ ਹੋਏ ਹਰ ਢੁੱਕਵਾਂ ਕਦਮ ਚੁੱਕਦੇ ਹੋਏ ਪੁਰਾਤਨ ਗੁਫਾ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8