ਮਾਤਾ ਵੈਸ਼ਨੋ ਦੇਵੀ ਭਵਨ ''ਚ ਦਿਖਿਆ ਅਲੌਕਿਕ ਨਜ਼ਾਰਾ! ਭਗਤਾਂ ਨੇ ਲਾਏ ਜੈਕਾਰੇ

Friday, May 02, 2025 - 06:22 PM (IST)

ਮਾਤਾ ਵੈਸ਼ਨੋ ਦੇਵੀ ਭਵਨ ''ਚ ਦਿਖਿਆ ਅਲੌਕਿਕ ਨਜ਼ਾਰਾ! ਭਗਤਾਂ ਨੇ ਲਾਏ ਜੈਕਾਰੇ

ਨੈਸ਼ਨਲ ਡੈਸਕ- ਵੀਰਵਾਰ ਦੇਰ ਸ਼ਾਮ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ। ਦਿੱਲੀ-ਐੱਨ.ਸੀ.ਆਰ. ਤੋਂ ਲੈ ਕੇ ਜੰਮੂ-ਕਸ਼ਮੀਰ ਤਕ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਤੇਜ਼ ਹਨ੍ਹੇਰੀ-ਤੂਫਾਨ ਦੇ ਨਾਲ ਮੋਹਲੇਧਾਰ ਮੀਂਹ ਪਿਆ। ਇਸ ਵਿਚਕਾਰ ਜੰਮੂ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਤ੍ਰਿਕੂਟ ਪਰਬਤ 'ਤੇ ਆਸਮਾਨੀ ਬਿਜਲੀ ਡਿੱਗੀ। ਜਿਸਦਾ ਅਲੌਕਿਕ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ। 

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਆਇਆ ਇੱਕ ਸ਼ਰਧਾਲੂ ਤ੍ਰਿਕੁਟਾ ਪਰਬਤ ਦੀ ਵੀਡੀਓ ਬਣਾ ਰਿਹਾ ਸੀ ਕਿ ਅਚਾਨਕ ਗਰਜ ਦੀ ਤੇਜ਼ ਆਵਾਜ਼ ਆਈ ਅਤੇ ਇਹ ਅਲੌਕਿਕ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ। ਇਸ ਦੌਰਾਨ ਉੱਥੇ ਮੌਜੂਦ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਅਲੌਕਿਕ ਦ੍ਰਿਸ਼ ਨੂੰ ਕੈਮਰਿਆਂ ਦੇ ਨਾਲ-ਨਾਲ ਸ਼ਰਧਾਲੂਆਂ ਦੇ ਦਿਲਾਂ ਨੂੰ ਵੀ ਕੈਦ ਕਰ ਲਿਆ।

PunjabKesari

ਜੰਮੂ ਦੇ ਕਟੜਾ ਵਿੱਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਲੋਕਾਂ ਵਿੱਚ ਉਤਸੁਕਤਾ ਅਤੇ ਉਤਸ਼ਾਹ ਰਹਿੰਦਾ ਹੈ। ਇਹੀ ਕਾਰਨ ਹੈ ਕਿ ਹਰ ਰੋਜ਼ ਹਜ਼ਾਰਾਂ ਲੋਕ ਮਾਤਾ ਵੈਸ਼ਨੋ ਦੇਵੀ ਧਾਮ ਪਹੁੰਚਦੇ ਹਨ ਅਤੇ ਸ਼ਰਾਈਨ ਬੋਰਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਾਤਾ ਦੇ ਦਰਸ਼ਨ ਕਰਨ ਲਈ ਆਪਣੀ ਯਾਤਰਾ ਸ਼ੁਰੂ ਕਰਦੇ ਹਨ। ਸ਼ਰਾਈਨ ਬੋਰਡ ਨੇ ਯਾਤਰਾ ਲਈ RFID ਕਾਰਡ ਲਾਜ਼ਮੀ ਕਰ ਦਿੱਤਾ ਹੈ।


author

Rakesh

Content Editor

Related News