ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਸ਼ਰਧਾਲੂ ਦਿਲ ਖੋਲ੍ਹ ਕੇ ਕਰਦੇ ਨੇ ਦਾਨ, RTI ’ਚ ਹੋਇਆ ਖ਼ੁਲਾਸਾ

Wednesday, Mar 24, 2021 - 01:54 PM (IST)

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਸ਼ਰਧਾਲੂ ਦਿਲ ਖੋਲ੍ਹ ਕੇ ਕਰਦੇ ਨੇ ਦਾਨ, RTI ’ਚ ਹੋਇਆ ਖ਼ੁਲਾਸਾ

ਕਟੜਾ— ਜੰਮੂ-ਕਸ਼ਮੀਰ ਦੇ ਕਟੜਾ ’ਚ ਤ੍ਰਿਕੂਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਦਾ ਮੰਦਰ ਹੈ। ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਮਾਤਾ ਦੇ ਦਰਸ਼ਨਾਂ ਲਈ ਕਟੜਾ ਤੋਂ ਵੈਸ਼ਨੋ ਦੇਵੀ ਮੰਦਰ ਲਈ 12 ਕਿਲੋਮੀਟਰ ਦੀ ਚੜ੍ਹਾਈ ਕਰਨੀ ਪੈਂਦੀ ਹੈ। ਹਾਲਾਂਕਿ ਸਮੇਂ ਦੇ ਨਾਲ ਕਾਫੀ ਸਹੂਲਤਾਂ ਦਾ ਵਿਸਥਾਰ ਹੋਇਆ ਹੈ। ਸ਼ਰਧਾਲੂਆਂ ਦਾ ਮਾਤਾ ਵੈਸ਼ਨੋ ਦੇਵੀ ’ਚ ਆਸਥਾ ਦਾ ਅਨੁਮਾਨ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਹਰ ਸਾਲ ਉਹ ਦਿਲ ਖੋਲ੍ਹ ਕੇ ਮਾਤਾ ਦੇ ਭਵਨ ’ਚ ਸੋਨਾ-ਚਾਂਦੀ ਅਤੇ ਨਕਦੀ ਦਾਨ ਕਰਦੇ ਹਨ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ ਹਰ ਸਾਲ ਸ਼ਰਧਾਲੂ ਦਿਲ ਖੋਲ੍ਹ ਕੇ ਦਾਨ ਕਰਦੇ ਹਨ।

PunjabKesari

ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਤਹਿਤ ਮੰਗੀ ਗਈ ਜਾਣਕਾਰੀ ’ਚ ਇਹ ਖ਼ੁਲਾਸਾ ਹੋਇਆ ਹੈ ਕਿ ਪਿਛਲੇ 20 ਸਾਲਾਂ ਤੋਂ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ 1810 ਕਿਲੋਗ੍ਰਾਮ ਸੋਨਾ ਚੜ੍ਹਾਇਆ। ਉੱਥੇ ਹੀ ਚਾਂਦੀ ਚੜ੍ਹਾਉਣ ’ਚ ਸ਼ਰਧਾਲੂ ਪਿੱਛੇ ਨਹੀਂ ਰਹੇ। ਮਾਤਾ ਦੇ ਦਰਬਾਰ ਵਿਚ 4700 ਕਿਲੋਗ੍ਰਾਮ ਚਾਂਦੀ ਵੀ ਚੜ੍ਹਾਈ ਗਈ। ਇਸ ਤੋਂ ਇਲਾਵਾ 2000 ਕਰੋੜ ਰੁਪਏ ਮਾਤਾ ਦੇ ਦਰਬਾਰ ’ਚ ਸ਼ਰਧਾਲੂਆਂ ਵਲੋਂ ਚੜ੍ਹਾਵੇ ਦੇ ਰੂਪ ’ਚ ਚੜ੍ਹਾਏ ਗਏ ਹਨ। ਇਸ ਕਾਰਨ ਤ੍ਰਿਕੂਟਾ ਪਹਾੜੀ ’ਤੇ ਬਿਰਾਜਮਾਨ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੀ ਦੇਖਭਾਲ ਕਰ ਰਿਹਾ ਸ਼ਰਾਈਨ ਬੋਰਡ ਭਾਰਤ ਦੇ ਅਮੀਰ ਸ਼ਰਾਈਨ ਬੋਰਡ ਵਿਚੋਂ ਇਕ ਹੈ। ਉੱਤਰ ਭਾਰਤ ਦੇ ਕਿਸੇ ਵੀ ਧਾਰਮਿਕ ਸਥਾਨ ’ਤੇ ਇੰਨਾ ਚੜ੍ਹਾਵਾ ਨਹੀਂ ਚੜ੍ਹਦਾ, ਜਿਨ੍ਹਾਂ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਚੜ੍ਹਦਾ ਹੈ। ਇਹ ਹੀ ਵਜ੍ਹਾ ਹੈ ਕਿ ਸਮੇਂ ਦੇ ਨਾਲ ਭਾਰਤ ਸਰਕਾਰ ਨੇ ਵੀ ਇੱਥੇ ਸਹੂਲਤਾਵਾਂ ਵਧਾਈਆਂ।

PunjabKesari

ਦਰਅਸਲ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਕਿੰਨਾ ਸੋਨਾ ਅਤੇ ਚਾਂਦੀ ਚੜ੍ਹਾਇਆ ਗਿਆ ਹੈ, ਇਸ ਨੂੰ ਲੈ ਕੇ ਪਾਈ ਗਈ ਸੀ। ਇਹ ਆਰ. ਟੀ. ਆਈ. ਉੱਤਰਾਖੰਡ ਦੇ ਹਹੀਦੁਆਰ ਜ਼ਿਲ੍ਹੇ ਦੇ ਨੈਨੀਤਾਲ ਕਸਬੇ ਦੇ ਹੀਰਾ ਵਿਹਾਰ ਦੇ ਰਹਿਣ ਵਾਲੇ ਆਰ. ਟੀ. ਆਈ. ਕਾਰਕੁਨ ਹੇਮੰਤ ਸਿੰਘ ਗੋਰੀਆ ਨੇ ਪਾਈ ਸੀ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਆਰ. ਟੀ. ਆਈ. ਮਾਧਿਅਮ ਤੋਂ ਇਹ ਜਾਣਕਾਰੀ ਦਿੱਤੀ ਹੈ। ਹੇਮੰਤ ਨੇ 11 ਜਨਵਰੀ 2021 ਨੂੰ ਜੰੰਮੂ-ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਹਮਣੇ ਆਰ. ਟੀ. ਆਈ. ਦਾਇਰ ਕਰ ਕੇ ਜਾਣਕਾਰੀ ਮੰਗੀ ਸੀ। ਉੱਥੇ ਹੀ ਰਾਜਭਵਨ ਨੇ ਆਰ. ਟੀ. ਆਈ. ਦੀ ਜਾਣਕਾਰੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਵੀ ਭੇਜ ਦਿੱਤੀ ਹੈ। 22 ਫਰਵਰੀ 2021 ਨੂੰ ਸ਼ਰਾਈਨ ਬੋਰਡ ਪ੍ਰਸ਼ਾਸਨ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਇਸ ਸਬੰਧ ਵਿਚ ਲਿਖਤੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਸ ਸਬੰਧ ਵਿਚ ਸ਼ਰਾਈਨ ਬੋਰਡ ਦੇ ਉੱਚ ਅਧਿਕਾਰੀ ਕੁਝ ਵੀ ਕਹਿਣ ਤੋਂ ਬਚ ਰਹੇ ਹਨ।

PunjabKesari


author

Tanu

Content Editor

Related News