ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੀ ਤਾਂਘ, ਸ਼ਰਧਾਲੂ ਰਾਤ ਸਮੇਂ ਯਾਤਰਾ ਕਰਨ ਨੂੰ ਦੇ ਰਹੇ ਨੇ ਪਹਿਲ

06/04/2019 10:33:18 AM

ਕਟੜਾ— ਜੰਮੂ 'ਚ ਤ੍ਰਿਕੂਟਾ ਪਹਾੜੀ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾ ਰਹੇ ਹਨ। ਸ਼ਰਧਾਲੂਆਂ 'ਚ ਮਾਂ ਦੇ ਦਰਸ਼ਨਾਂ ਦੇ ਤਾਂਘ ਰਹਿੰਦੀ ਹੈ ਪਰ ਉੱਤਰ ਭਾਰਤ ਵਿਚ ਪੈ ਰਹੀ ਗਰਮੀ ਦਾ ਅਸਰ ਵੈਸ਼ਨੋ ਦੇਵੀ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਅੱਤ ਦੀ ਗਰਮੀ ਕਾਰਨ ਜ਼ਿਆਦਾਤਰ ਸ਼ਰਧਾਲੂ ਦਿਨ ਦੀ ਬਜਾਏ ਰਾਤ ਨੂੰ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਪਹਿਲ ਦੇ ਰਹੇ ਹਨ। ਵੈਸ਼ਨੋ ਦੇਵੀ ਭਵਨ ਤੋਂ ਮਿਲੀ ਜਾਣਕਾਰੀ ਅਨੁਸਾਰ ਭਵਨ 'ਤੇ ਦਿਨ ਦੀ ਬਜਾਏ ਰਾਤ ਵੇਲੇ ਸ਼ਰਧਾਲੂਆਂ ਦੀ ਜ਼ਿਆਦਾ ਚਹਿਲ-ਪਹਿਲ ਵੇਖਣ ਨੂੰ ਮਿਲ ਰਹੀ ਹੈ। ਉਥੇ ਹੀ ਯਾਤਰਾ ਲਈ     ਮਹੱਤਵਪੂਰਨ ਹੈਲੀਕਾਪਟਰ ਸੇਵਾ ਅਤੇ ਬੈਟਰੀ ਕਾਰ ਸੇਵਾ ਦਾ ਵੀ ਸ਼ਰਧਾਲੂਆਂ ਵਲੋਂ ਭਰਪੂਰ ਲਾਭ ਲਿਆ ਜਾ ਰਿਹਾ ਹੈ। ਰਜਿਸਟ੍ਰੇਸ਼ਨ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਦਿਨ ਵਿਚ ਗਰਮੀ ਦੇ ਕਹਿਰ ਕਾਰਨ ਇਕਾ-ਦੁੱਕਾ ਸ਼ਰਧਾਲੂ ਹੀ ਯਾਤਰਾ ਪਰਚੀ ਲਈ ਪਹੁੰਚਦੇ ਹਨ, ਜਦਕਿ ਸ਼ਾਮ 6 ਵਜੇ ਤੋਂ ਬਾਅਦ ਸ਼ਰਧਾਲੂਆਂ ਦੀ ਭੀੜ ਰਜਿਸਟ੍ਰੇਸ਼ਨ ਸੈਂਟਰ 'ਤੇ ਯਾਤਰਾ ਪਰਚੀ ਲਈ ਪਹੁੰਚ ਰਹੀ ਹੈ। ਉਥੇ ਹੀ ਕਟੜਾ ਦੇ ਬਾਜ਼ਾਰਾਂ ਵਿਚ ਵੀ ਸ਼ਾਮ ਵੇਲੇ ਹੀ ਸ਼ਰਧਾਲੂਆਂ ਦੀ ਭੀੜ ਖਰੀਦਦਾਰੀ ਕਰਨ ਨਿਕਲਦੀ ਨਜ਼ਰ ਆ ਰਹੀ ਹੈ।

Image result for mata vaishno devi
ਪਹਿਲੇ 5 ਮਹੀਨਿਆਂ 'ਚ 6.27 ਲੱਖ ਘੱਟ ਸ਼ਰਧਾਲੂ ਪਹੁੰਚੇ ਮਾਤਾ ਦੇ ਦਰਬਾਰ—
ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਦੇ ਪਹਿਲੇ 5 ਮਹੀਨਿਆਂ ਵਿਚ ਲਗਭਗ 6.27 ਲੱਖ ਘੱਟ ਸ਼ਰਧਾਲੂਆਂ ਨੇ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ ਹੈ। ਇਹ ਜਾਣਕਾਰੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੋਂ ਮਿਲੇ ਅੰਕੜਿਆਂ ਤੋਂ ਮਿਲੀ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਸਾਲ 2018 ਦੇ ਪਹਿਲੇ 5 ਮਹੀਨਿਆਂ ਦੌਰਾਨ 33,59,239 ਸ਼ਰਧਾਲੂ ਨਤਮਸਤਕ ਹੋਏ ਸੀ, ਜਦਕਿ ਚਾਲੂ ਸਾਲ ਦੌਰਾਨ 27,32,006 ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ ਹੈ। ਯਾਤਰਾ ਵਿਚ ਇਸ ਕਮੀ ਦਾ ਮੁੱਖ ਕਾਰਨ ਕਸ਼ਮੀਰ ਦੇ ਪੁਲਵਾਮਾ ਹਮਲੇ ਸਮੇਤ ਲੋਕ ਸਭਾ ਚੋਣਾਂ ਨੂੰ ਮੰਨਿਆ ਜਾ ਰਿਹਾ ਹੈ। ਉਥੇ ਹੀ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਟੜਾ ਵਿਚ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਚਾਲੂ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਪਹਿਲੇ ਤਿੰਨ ਦਿਨਾਂ ਦੌਰਾਨ ਕੱਟੜਾ ਵਿਚ ਸ਼ਰਧਾਲੂਆਂ ਦੀ ਭੀੜ ਵੇਖਣ ਨੂੰ ਮਿਲੀ। 1 ਜੂਨ ਨੂੰ 31,480, 2 ਜੂਨ ਨੂੰ 39,100 ਸ਼ਰਧਾਲੂਆਂਵਲੋਂ ਵੈਸ਼ਨੋ ਦੇਵੀ ਭਵਨ 'ਤੇ ਮੱਥਾ ਟੇਕਿਆ ਗਿਆ। ਉਥੇ ਹੀ 3 ਜੂਨ ਨੂੰ ਲਗਭਗ 28,000 ਸ਼ਰਧਾਲੂਆਂ ਵਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪਿਛਲੇ 5 ਮਹੀਨਿਆਂ ਵਿਚ 6.27 ਲੱਖ ਸ਼ਰਧਾਲੂਆਂ ਦੀ ਕਮੀ ਦਾ ਅੰਕੜਾ ਜੂਨ ਮਹੀਨੇ ਵਿਚ ਵਾਧੇ ਦੇ ਸਮੇਂ ਕੁਝ ਹੱਦ ਤੱਕ ਘੱਟ ਸਕਦਾ ਹੈ।

Image result for mata vaishno devi Pilgrims

ਕਿਸ ਮਹੀਨੇ ਕਿੰਨੀ ਰਹੀ ਸ਼ਰਧਾਲੂਆਂ ਦੀ ਗਿਣਤੀ 'ਚ ਕਮੀ
ਮਹੀਨਾ        ਸਾਲ 2018        ਸਾਲ 2019
ਜਨਵਰੀ        5,45,945        5,01,880


Tanu

Content Editor

Related News