ਸੋਨੇ ਨਾਲ ਬਣਿਆ ਮਾਤਾ ਨੈਣਾ ਦੇਵੀ ਦਾ ਗੁੰਬਦ, ਦੂਰ ਤੋਂ ਹੀ ਚਮਕਦਾ ਹੈ 'ਮਾਂ ਦਾ ਦਰਬਾਰ'

Tuesday, Apr 04, 2023 - 12:18 PM (IST)

ਸੋਨੇ ਨਾਲ ਬਣਿਆ ਮਾਤਾ ਨੈਣਾ ਦੇਵੀ ਦਾ ਗੁੰਬਦ, ਦੂਰ ਤੋਂ ਹੀ ਚਮਕਦਾ ਹੈ 'ਮਾਂ ਦਾ ਦਰਬਾਰ'

ਬਿਲਾਸਪੁਰ- ਹਿਮਾਚਲ ਪ੍ਰਦੇਸ਼ ਨੂੰ ਦੇਵ ਭੂਮੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਮਾਤਾ ਰਾਣੀ ਦੇ ਕਈ ਸ਼ਕਤੀਪੀਠ ਹਨ। ਇਨ੍ਹਾਂ ਸ਼ਕਤੀਪੀਠਾਂ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ। ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਮਗਰੋਂ ਮਾਂ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ। 

ਇਹ ਵੀ ਪੜ੍ਹੋ- ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ CBI ਦੀ ਜ਼ਿੰਮੇਵਾਰੀ, ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ: PM ਮੋਦੀ

PunjabKesari

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ 'ਚ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਦਾ ਦਰਬਾਰ ਹੈ, ਜਿਸ ਦੀ ਬਹੁਤ ਹੀ ਆਸਥਾ ਹੈ। ਮਾਤਾ ਦੇ ਦਰਬਾਰ ਵਿਚ ਸ਼ਰਧਾਲੂਆਂ ਵਲੋਂ ਦਿਲ ਖੋਲ੍ਹ ਕੇ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ। ਮਾਤਾ ਨੈਣਾ ਦੇਵੀ ਮੰਦਰ ਵਿਚ ਲੱਗਭਗ 16 ਕਰੋੜ ਰੁਪਏ ਦੀ ਲਾਗਤ ਨਾਲ ਸੋਨੇ ਦਾ ਗੁੰਬਦ ਬਣ ਕੇ ਤਿਆਰ ਹੋ ਚੁੱਕਾ ਹੈ। ਇਕ ਕਾਰੋਬਾਰੀ ਨੇ 16 ਕਰੋੜ ਰੁਪਏ ਦਾ ਗੁਪਤ ਦਾਨ ਕੀਤਾ ਹੈ।

ਇਹ ਵੀ ਪੜ੍ਹੋ- ਬਾਈਡੇਨ, ਸੁਨਕ ਨੂੰ ਪਛਾੜ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ

PunjabKesari

ਨੈਣਾ ਦੇਵੀ  ਮੰਦਰ ਪਹਿਲਾ ਸ਼ਕਤੀਪੀਠ ਹੈ, ਜੋ ਕਿ ਗਰਭ ਗ੍ਰਹਿ ਤੋਂ ਲੈ ਕੇ ਉੱਪਰ ਗੁੰਬਦ ਤੱਕ ਸੋਨੇ ਦਾ ਹੋ ਗਿਆ ਹੈ। ਇਸ ਵਿਚ ਲਗਭਗ 5 ਕਿਲੋ 500 ਗ੍ਰਾਮ ਸੋਨਾ ਅਤੇ 596 ਕਿਲੋ ਤਾਂਬਾ ਲਾਇਆ ਗਿਆ ਹੈ। 

PunjabKesari

ਇਸ ਤੋਂ ਬਾਅਦ ਗੁੰਬਦ ਦੇ ਆਲੇ-ਦੁਆਲੇ ਲਾਈਟਾਂ ਲਾਉਣ ਦਾ ਕੰਮ ਕੀਤਾ ਜਾਵੇਗਾ। ਸਥਾਨਕ ਪੁਜਾਰੀ ਰਾਕੇਸ਼ ਗੌਤਮ ਨੇ ਦੱਸਿਆ ਕਿ ਗੁਜਰਾਤ ਅਤੇ ਰਾਜਸਥਾਨ ਤੋਂ ਆਏ ਕਾਰੀਗਰਾਂ ਨੇ ਨਰਾਤਿਆਂ ਦੌਰਾਨ ਬਹੁਤ ਹੀ ਵਧੀਆ ਢੰਗ ਨਾਲ ਇਸ ਕੰਮ ਨੂੰ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ- ਅਸਾਮ ਵਾਸੀਆਂ ਨੂੰ CM ਮਾਨ ਬੋਲੇ- ਬਦਲਾਅ ਲਿਆਉਣਾ ਹੈ ਤਾਂ 'ਬਟਨ' ਬਦਲ ਲਓ

PunjabKesari

ਪੁਜਾਰੀ ਰਾਕੇਸ਼ ਗੌਤਮ ਮੁਤਾਬਕ ਕਾਰੀਗਰਾਂ ਨੇ ਦਿਨ-ਰਾਤ ਮਿਹਨਤ ਕਰ ਕੇ ਮਾਂ ਦੇ ਗੁਬੰਦ ਨੂੰ ਤਿਆਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ਸਮਾਜਸੇਵੀ ਸੰਸਥਾਵਾਂ ਦੇ ਲੋਕ ਮਾਤਾ ਦੇ ਦਰਬਾਰ 'ਚ ਵਿਕਾਸ ਕੰਮ ਕਰਦੇ ਰਹੇ ਹਨ। ਗੁੰਬਦ ਦਾ ਕੰਮ ਵੀ ਪੂਰੇ ਵਿਧੀ-ਵਿਧਾਨ ਨਾਲ ਸੰਪੰਨ ਹੋ ਗਿਆ ਹੈ। 

ਇਹ ਵੀ ਪੜ੍ਹੋ-  ਸਿਰਫਿਰੇ ਸਖ਼ਸ਼ ਨੇ ਚੱਲਦੀ ਰੇਲ 'ਚ ਲਾਈ ਅੱਗ, ਭਾਜੜ 'ਚ 2 ਸਾਲਾ ਬੱਚੀ ਸਣੇ 3 ਦੀ ਮੌਤ

 


author

Tanu

Content Editor

Related News