ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਮੁਸਤਫਾ ਦੋਸਾ ਨੂੰ ਦਫਨਾਇਆ

Friday, Jun 30, 2017 - 03:10 AM (IST)

ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਮੁਸਤਫਾ ਦੋਸਾ ਨੂੰ ਦਫਨਾਇਆ

ਮੁੰਬਈ— ਮੁੰਬਈ 'ਚ 1993 ਦੇ ਲੜੀਵਾਰ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਮੁਸਤਫਾ ਦੋਸਾ ਨੂੰ ਅੱਜ ਇਥੇ ਇਕ ਕਬਰਿਸਤਾਨ 'ਚ ਦਫਨਾਇਆ ਗਿਆ। ਉਸ ਦੀ ਕਲ ਮੌਤ ਹੋ ਗਈ ਸੀ।  ਆਰਥਰ ਰੋਡ ਜੇਲ 'ਚ ਬੰਦ 60 ਸਾਲਾ ਦੋਸਾ ਦੀ ਕਲ ਮੁੰਬਈ ਦੇ ਜੇ. ਜੇ. ਹਸਪਤਾਲ 'ਚ ਮੌਤ ਹੋ ਗਈ ਸੀ।  ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਕਲ ਰਾਤ ਲੱਗਭਗ ਸਾਢੇ 10 ਵਜੇ ਦੋਸਾ ਦੇ ਪਰਿਵਾਰ ਨੂੰ ਉਸ ਦੀ ਲਾਸ਼ ਸੌਂਪ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਡੇਢ ਵਜੇ ਦੋਸਾ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਖਣੀ ਮੁੰਬਈ ਦੇ ਮਰੀਨ ਲਾਈਂਸ ਇਲਾਕੇ ਦੇ ਕਬਰਿਸਤਾਨ 'ਚ ਉਸ ਨੂੰ ਦਫਨਾ ਦਿੱਤਾ।


Related News