ਹਿੰਦ ਮਹਾਸਾਗਰ ਖੇਤਰ ’ਚ ਚੀਨੀ ਜਹਾਜ਼ਾਂ ਦੀ ‘ਭਾਰੀ ਮੌਜੂਦਗੀ’, ਭਾਰਤ ਰੱਖ ਰਿਹਾ ਤਿੱਖੀ ਨਜ਼ਰ : ਐਡਮਿਰਲ ਆਰ.ਕੁਮਾਰ

Sunday, Apr 30, 2023 - 10:08 AM (IST)

ਹਿੰਦ ਮਹਾਸਾਗਰ ਖੇਤਰ ’ਚ ਚੀਨੀ ਜਹਾਜ਼ਾਂ ਦੀ ‘ਭਾਰੀ ਮੌਜੂਦਗੀ’, ਭਾਰਤ ਰੱਖ ਰਿਹਾ ਤਿੱਖੀ ਨਜ਼ਰ : ਐਡਮਿਰਲ ਆਰ.ਕੁਮਾਰ

ਨਵੀਂ ਦਿੱਲੀ (ਭਾਸ਼ਾ)- ਨੇਵੀ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਹਿੰਦ ਮਹਾਸਾਗਰ ਖੇਤਰ ’ਚ ਚੀਨੀ ਜਹਾਜ਼ਾਂ ਦੀ ‘ਭਾਰੀ ਮੌਜੂਦਗੀ’ ਹੈ ਅਤੇ ਭਾਰਤ ਸਮੁੰਦਰੀ ਖੇਤਰ ’ਚ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਖੇਤਰ ਦੇ ਘਟਨਾਕ੍ਰਮ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਇਥੇ ਇਕ ਸੰਮੇਲਨ ’ਚ ਇਹ ਵੀ ਕਿਹਾ ਕਿ ਭਾਰਤੀ ਜਲ ਸੈਨਾ ਪਾਕਿਸਤਾਨ ’ਚ ਬੰਦਰਗਾਹਾਂ ’ਤੇ ਚੀਨੀ ਜਲ ਸੈਨਾ ਦੇ ਵੱਖ-ਵੱਖ ਜਹਾਜ਼ਾਂ ਦੇ ਠਹਿਰਣ ’ਤੇ ਵੀ ਨਜ਼ਰ ਰੱਖ ਰਿਹਾ ਹੈ। ਖਤਰੇ ਬਾਰੇ ਪੁੱਛੇ ਜਾਣ ’ਤੇ ਜਲ ਸੈਨਾ ਮੁਖੀ ਨੇ ਰਵਾਇਤੀ ਅਤੇ ਗੈਰ-ਰਵਾਇਤੀ ਦੋਵੇਂ ਤਰ੍ਹਾਂ ਦੇ ਖਤਰਿਆਂ ਤੋਂ ਇਲਾਵਾ ਉਭਰ ਰਹੇ ਕੁੱਲ ਹਾਲਾਤ ’ਤੇ ਚਰਚਾ ਕੀਤੀ।

ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਦੀ ਭੂਮਿਕਾ ਸਮੁੰਦਰੀ ਖੇਤਰ ’ਚ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦੀ ਹੈ ਭਾਵੇਂ ਉਹ ਕਿਤੇ ਵੀ ਹੋਵੇ ਅਤੇ ਉਹ ਖਤਰਿਆਂ ਅਤੇ ਚੁਣੌਤੀਆਂ ਦਾ ਜਾਇਜ਼ਾ ਲੈਂਦੀ ਹੈ। ਜਲ ਸੈਨਾ ਮੁਖੀ ਨੇ ਕਿਹਾ ਕਿ ਆਏ ਦਿਨ ਇਹ ਦੇਖਿਆ ਜਾ ਰਿਹਾ ਹੈ ਕਿ ਸਮੁੰਦਰ ’ਚ ਕੁਝ ਨਾ ਕੁਝ ਵਿਵਾਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਦੇ ਬਿੰਦੂ ਤੋਂ ਕਾਫੀ ਹੇਠਾਂ ਹੈ ਪਰ ਟਕਰਾਅ ਦੀ ਸਥਿਤੀ ਬਣਨ ਦੀ ਸੰਭਾਵਨਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਪਾਕਿਸਤਾਨ ’ਚ ਬੰਦਰਗਾਹਾਂ ’ਤੇ ਚੀਨੀ ਜਲ ਸੈਨਾ ਦੇ ਜਹਾਜ਼ਾਂ ਦੇ ਠਹਿਰਣ ਦੇ ਸਬੰਧ ’ਚ ਇਕ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਜਹਾਜ਼ ਸਿਰਫ਼ ਪਾਕਿਸਤਾਨ ’ਚ ਹੀ ਨਹੀਂ ਸਗੋਂ ਵੱਖ-ਵੱਖ ਦੇਸ਼ਾਂ ਦੀਆਂ ਬੰਦਰਗਾਹਾਂ ’ਤੇ ਲੰਗਰ ਪਾ ਰਹੇ ਹਨ। ਐਡਮਿਰਲ ਕੁਮਾਰ ਨੇ ਕਿਹਾ ਕਿ ਪਾਕਿਸਤਾਨੀ ਜਲ ਸੈਨਾ ਬਹੁਤ ਤੇਜ਼ੀ ਨਾਲ ਆਧੁਨਿਕੀਕਰਨ ਕਰ ਰਹੀ ਹੈ ਅਤੇ ਉਹ ਆਪਣੇ ਬੇੜੇ ’ਚ ਨਵੇਂ ਜੰਗੀ ਬੇੜੇ ਸ਼ਾਮਲ ਕਰ ਰਹੀ ਹੈ।


author

DIsha

Content Editor

Related News