ਹਿਮਾਚਲ: ਊਨਾ ’ਚ ਭਿਆਨਕ ਅਗਨੀਕਾਂਡ, 150 ਝੁੱਗੀਆਂ ਸੜ ਕੇ ਸੁਆਹ

Thursday, Mar 31, 2022 - 05:52 PM (IST)

ਹਿਮਾਚਲ: ਊਨਾ ’ਚ ਭਿਆਨਕ ਅਗਨੀਕਾਂਡ, 150 ਝੁੱਗੀਆਂ ਸੜ ਕੇ ਸੁਆਹ

ਊਨਾ (ਅਮਿਤ)– ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹਾ ਦੇ ਹਰੋਲੀ ਸਬ-ਡਵੀਜ਼ਨ ਤਹਿਤ ਆਉਂਦੇ ਬਾਥੂ ਪਿੰਡ ’ਚ ਵੀਰਵਾਰ ਨੂੰ ਇਕ ਵੱਡਾ ਅਗਨੀਕਾਂਡ ਵਾਪਰ ਗਿਆ। ਘਟਨਾ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਕਰੀਬ 150 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਪ੍ਰਵਾਸੀ ਮਜ਼ਦੂਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਇਸ ਹਾਦਸੇ ’ਚ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। 

ਘਟਨਾ ਦੀ ਸੂਚਨਾ ਮਿਲਦੇ ਹੀ ਸਬ-ਡਿਵੀਜ਼ਨਲ ਮੈਜਿਸਟ੍ਰੇਟ ਹਰੋਲੀ ਵਿਕਾਸ ਸ਼ਰਮਾ ਅਤੇ ਡੀ. ਸੀ. ਰਾਘਵ ਸ਼ਰਮਾ ਸਮੇਤ ਤਮਾਮ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਇਸ ਦੇ ਨਾਲ ਹੀ ਅੱਗ ਬੁਝਾਊ ਵਿਭਾਗ ਦੀ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਖ਼ੁਲਾਸਾ ਨਹੀਂ ਹੋ ਸਕਿਆ। 

ਹਿਮਾਚਲ: ਊਨਾ ’ਚ ਭਿਆਨਕ ਅਗਨੀਕਾਂਡ, 150 ਝੁੱਗੀਆਂ ਸੜ ਕੇ ਸੁਆਹਦੱਸਿਆ ਜਾ ਰਿਹਾ ਹੈ ਕਿ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦਾ ਇਕ ਕਰਮਚਾਰੀ ਅੱਗ ਦੀ ਲਪੇਟ ’ਚ ਆਉਣ ਕਾਰਨ ਝੁਲਸ ਗਿਆ, ਜਿਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਅਤੇ ਅੱਗ ਬੁਝਾਊ ਟੀਮ ਮਾਮਲੇ ਦੀ ਜਾਂਚ ’ਚ ਸਾਂਝੇ ਰੂਪ ਨਾਲ ਜੁੱਟੇ ਹੋਏ ਹਨ। ਦੂਜੇ ਪਾਸੇ ਡੀ. ਸੀ. ਰਾਘਵ ਸ਼ਰਮਾ ਨੇ ਮੌਕੇ ’ਤੇ ਰਾਹਤ ਅਤੇ ਬਚਾਅ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਅਗਨੀਕਾਂਡ ਦੇ ਪ੍ਰਭਾਵਿਤ ਪ੍ਰਵਾਸੀ ਮਜ਼ਦੂਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ।


author

Tanu

Content Editor

Related News