ਕੈਮੀਕਲ ਫੈਕਟਰੀ ''ਚ ਲੱਗੀ ਅੱਗ ਤੋਂ ਬਾਅਦ ਹੋਏ ਜ਼ੋਰਦਾਰ ਧਮਾਕੇ, ਮੁਲਾਜ਼ਮਾਂ ਨੇ ਇੰਝ ਬਚਾਈ ਜਾਨ (Video)
Sunday, Jan 12, 2025 - 09:28 AM (IST)
ਨੋਇਡਾ : ਗ੍ਰੇਟਰ ਨੋਇਡਾ ਦੇ ਦੁਜਾਨਾ ਥਾਣਾ ਖੇਤਰ ਦੇ ਬਾਦਲਪੁਰ ਇਲਾਕੇ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਆਸਮਾਨ 'ਤੇ ਕਾਲੇ ਧੂੰਏਂ ਦੇ ਬੱਦਲ ਛਾ ਗਏ। ਇਸ ਦੌਰਾਨ ਮੌਕੇ 'ਤੇ ਮੌਜੂਦ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਹਾਦਸੇ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਆਸਪਾਸ ਦੀ ਆਬਾਦੀ ਵਾਲੇ ਇਲਾਕੇ ਦੇ ਲੋਕ ਡਰ ਗਏ।
ਜਾਣਕਾਰੀ ਅਨੁਸਾਰ ਫੈਕਟਰੀ ਵਿਚ ਅੱਗ ਲੱਗਣ ਦੌਰਾਨ ਨੇੜੇ ਮੌਜੂਦ 25 ਗਾਵਾਂ ਅੱਗ ਦੀ ਲਪੇਟ ਵਿਚ ਆ ਗਈਆਂ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਬਾਦਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜੇਸੀਬੀ ਦੀ ਮਦਦ ਨਾਲ ਕੰਧ ਤੋੜ ਕੇ ਪਸ਼ੂਆਂ ਨੂੰ ਬਾਹਰ ਕੱਢਿਆ। ਕਾਫੀ ਮਿਹਨਤ ਤੋਂ ਬਾਅਦ ਪੁਲਸ ਟੀਮ ਨੇ ਸਾਰੀਆਂ ਗਊਆਂ ਨੂੰ ਸੁਰੱਖਿਅਤ ਬਚਾ ਲਿਆ।
ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਤੋਂ ਬਾਅਦ BPSC ਨੇ ਖਾਨ ਸਰ ਅਤੇ ਗੁਰੂ ਰਹਿਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 20 ਤੋਂ ਵੱਧ ਗੱਡੀਆਂ ਮੌਕੇ 'ਤੇ ਤਾਇਨਾਤ ਕਰ ਦਿੱਤੀਆਂ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਅੱਗ ਦੇ ਵਿਚਕਾਰ ਧਮਾਕਿਆਂ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ, ਅੱਗ ਬੁਝਾਉਣ ਦਾ ਕੰਮ ਚੁਣੌਤੀਪੂਰਨ ਹੈ। ਧਮਾਕੇ ਅਤੇ ਧੂੰਏਂ ਕਾਰਨ ਆਸਪਾਸ ਦੇ ਇਲਾਕੇ ਦੇ ਲੋਕ ਡਰੇ ਹੋਏ ਸਨ।
ਇਸ ਦੌਰਾਨ ਪੁਲਸ ਫੋਰਸ ਵੀ ਬੁਲਾ ਲਈ ਗਈ ਹੈ। ਅੱਗ ਕਿਵੇਂ ਲੱਗੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਫੈਕਟਰੀ ਵਿਚ ਕਿਸ ਤਰ੍ਹਾਂ ਦਾ ਕੈਮੀਕਲ ਮੌਜੂਦ ਸੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸ਼ੁਰੂਆਤੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਜਾਂ ਕਿਸੇ ਹੋਰ ਕਾਰਨ ਲੱਗੀ ਹੋ ਸਕਦੀ ਹੈ। ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਲਾਸ ਏਂਜਲਸ ਦੀ ਅੱਗ ਨੇ ਬ੍ਰਿਟਨੀ ਸਪੀਅਰਸ ਨੂੰ ਕੀਤਾ ਬੇਘਰ, ਛੱਡਣਾ ਪਿਆ ਕਰੋੜਾਂ ਦਾ ਘਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8