ਬਿਲਡਿੰਗ ''ਚ ਲੱਗੀ ਅੱਗ ਤੋਂ ਬਾਅਦ ਉਦਿਤ ਨਾਰਾਇਣ ਦਾ ਬਿਆਨ ਆਇਆ ਸਾਹਮਣੇ

Wednesday, Jan 08, 2025 - 12:33 PM (IST)

ਬਿਲਡਿੰਗ ''ਚ ਲੱਗੀ ਅੱਗ ਤੋਂ ਬਾਅਦ ਉਦਿਤ ਨਾਰਾਇਣ ਦਾ ਬਿਆਨ ਆਇਆ ਸਾਹਮਣੇ

ਮੁੰਬਈ- ਮੁੰਬਈ ਦੇ ਅੰਧੇਰੀ ਸਥਿਤ 13 ਮੰਜ਼ਿਲਾ ਸਕਾਈ ਪੈਨ ਬਿਲਡਿੰਗ ਦੀ 11ਵੀਂ ਮੰਜ਼ਿਲ 'ਤੇ ਅੱਗ ਲੱਗ ਗਈ। ਇਹ ਉਹੀ ਇਮਾਰਤ ਹੈ ਜਿਸ 'ਚ ਮਸ਼ਹੂਰ ਗਾਇਕ ਉਦਿਤ ਨਰਾਇਣ ਰਹਿੰਦੇ ਹਨ। ਅੱਗ ਬੀ-ਵਿੰਗ 'ਚ ਲੱਗੀ, ਜਦਕਿ ਉਦਿਤ ਨਰਾਇਣ ਏ-ਵਿੰਗ 'ਚ ਰਹਿੰਦੇ ਹਨ। ਇਸ ਘਟਨਾ ਤੋਂ ਬਾਅਦ ਉਹ ਕਾਫੀ ਡਰੇ ਹੋਏ ਹਨ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਇਮਾਰਤ ਨੂੰ ਧੂੰਏਂ ਦੀਆਂ ਲਪਟਾਂ 'ਚ ਘਿਰਿਆ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਸ ਹਾਦਸੇ 'ਚ ਉਦਿਤ ਨਾਰਾਇਣ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।ਅਧਿਕਾਰੀਆਂ ਮੁਤਾਬਕ ਮੰਗਲਵਾਰ ਤੜਕੇ 1:49 'ਤੇ ਕਰੀਬ ਚਾਰ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਉਦਿਤ ਨਾਰਾਇਣ ਕਾਫੀ ਡਰੇ ਹੋਏ ਹਨ। ਗਾਇਕ ਨੇ ਦੱਸਿਆ ਕਿ ਫਾਇਰ ਵਿਭਾਗ ਨੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ-ਅਕਸ਼ੈ ਕੁਮਾਰ ਦੀਆਂ ਵਧੀਆਂ ਮੁਸ਼ਕਲਾਂ! ਜਾਣੋ ਕਾਰਨ

'ਸ਼ੁਕਰ ਹੈ ਅਸੀਂ ਸਭ ਸੁਰੱਖਿਅਤ ਹਾਂ'
ਉਨ੍ਹਾਂ ਕਿਹਾ, 'ਅੱਗ ਰਾਤ ਕਰੀਬ 9 ਵਜੇ ਲੱਗੀ। ਮੈਂ ਏ-ਵਿੰਗ ਦੀ 11ਵੀਂ ਮੰਜ਼ਿਲ 'ਤੇ ਰਹਿੰਦਾ ਹਾਂ ਅਤੇ ਬੀ-ਵਿੰਗ 'ਚ ਅੱਗ ਲੱਗ ਗਈ। ਅਸੀਂ ਸਾਰੇ ਹੇਠਾਂ ਆ ਗਏ ਅਤੇ ਤਿੰਨ-ਚਾਰ ਘੰਟੇ ਇਮਾਰਤ ਦੇ ਬਾਹਰ ਰਹੇ। ਇਹ ਬਹੁਤ ਖਤਰਨਾਕ ਸੀ, ਕੁਝ ਵੀ ਹੋ ਸਕਦਾ ਸੀ। ਪ੍ਰਮਾਤਮਾ ਅਤੇ ਸਾਡੇ ਸ਼ੁਭਚਿੰਤਕਾਂ ਦਾ ਧੰਨਵਾਦ, ਅਸੀਂ ਸੁਰੱਖਿਅਤ ਹਾਂ।

ਇਹ ਵੀ ਪੜ੍ਹੋ-ਧਰਮਿੰਦਰ ਨੇ ਪੁਰਾਣੇ ਦਿਨਾਂ ਨੂੰ ਮੁੜ ਕੀਤਾ ਯਾਦ, ਤਸਵੀਰ ਕੀਤੀ ਸਾਂਝੀ

'ਆਪਣੇ ਨਾਲ ਜਦੋਂ ਵਾਪਰਦਾ ਹੈ ਤਾਂ ਉਦੋਂ ਸਮਝ ਲੱਗਦੀ ਹੈ'
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਘਟਨਾ ਨੇ ਮੈਨੂੰ ਮਾਨਸਿਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ ਅਤੇ ਇਸ ਤੋਂ ਉਭਰਨ ਲਈ ਸਮਾਂ ਲੱਗੇਗਾ। ਜਦੋਂ ਤੁਸੀਂ ਅਜਿਹੀ ਘਟਨਾ ਬਾਰੇ ਸੁਣਦੇ ਹੋ ਤਾਂ ਤੁਸੀਂ ਉਦਾਸ ਹੋ ਜਾਂਦੇ ਹੋ ਪਰ ਜਦੋਂ ਤੁਸੀਂ ਖੁਦ ਅਜਿਹੀ ਸਥਿਤੀ 'ਚ ਹੁੰਦੇ ਹੋ ਤਾਂ ਤੁਸੀਂ ਸਮਝਦੇ ਹੋ ਕਿ ਇਹ ਕਿੰਨਾ ਦਰਦਨਾਕ ਹੈ।

 ਇਕ ਵਿਅਕਤੀ ਦੀ ਮੌਤ ਹੋ ਗਈ, ਇਕ ਹੋਇਆ ਜ਼ਖਮੀ 
ਇਸ ਘਟਨਾ 'ਚ 75 ਸਾਲਾ ਰਾਹੁਲ ਮਿਸ਼ਰਾ ਦੀ ਮੌਤ ਹੋ ਗਈ ਜਦਕਿ 38 ਸਾਲਾ ਰੌਨਕ ਮਿਸ਼ਰਾ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਕੋਕਿਲਾਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਰੌਣਕ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ-ਏਕਤਾ ਕਪੂਰ ਨੇ ਰਾਮ ਕਪੂਰ 'ਤੇ ਸਾਧਿਆ ਨਿਸ਼ਾਨਾ, ਪੋਸਟ ਕੀਤੀ ਸਾਂਝੀ

ਘਰ ਨੂੰ ਕਿਵੇਂ ਲੱਗੀ ਅੱਗ?
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਫਲੈਟ 'ਚ ਬਿਜਲੀ ਦੀਆਂ ਤਾਰਾਂ, ਬਿਜਲੀ ਦੇ ਉਪਕਰਨਾਂ ਅਤੇ ਘਰੇਲੂ ਸਮਾਨ ਤੱਕ ਸੀਮਤ ਸੀ। ਸ਼ੁਰੂਆਤੀ ਜਾਂਚ 'ਚ ਫਾਇਰ ਬ੍ਰਿਗੇਡ ਨੇ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਸ਼ੱਕ ਜਤਾਇਆ ਹੈ ਪਰ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News