ਵੱਡੀ ਘਟਨਾ : ਚੱਲਦੇ ਟਰੱਕ ਦੀ ਡੀਜ਼ਲ ਟੈਂਕੀ ''ਚ ਧਮਾਕਾ, ਡਰਾਈਵਰ-ਹੈਲਪਰ ਨੇ ਛਾਲ ਮਾਰ ਬਚਾਈ ਜਾਨ

Friday, Jan 03, 2025 - 04:23 PM (IST)

ਵੱਡੀ ਘਟਨਾ : ਚੱਲਦੇ ਟਰੱਕ ਦੀ ਡੀਜ਼ਲ ਟੈਂਕੀ ''ਚ ਧਮਾਕਾ, ਡਰਾਈਵਰ-ਹੈਲਪਰ ਨੇ ਛਾਲ ਮਾਰ ਬਚਾਈ ਜਾਨ

ਹਰਿਆਣਾ : ਹਰਿਆਣਾ ਦੇ ਗੁਰੂਗ੍ਰਾਮ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਚੱਲਦੇ ਟਰੱਕ ਦੀ ਡੀਜ਼ਲ ਟੈਂਕੀ ਅਚਾਨਕ ਫਟ ਗਈ। ਇਸ ਨਾਲ ਹਾਈਵੇ 'ਤੇ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੌਰਾਨ ਟਰੱਕ ਡਰਾਈਵਰ ਅਤੇ ਹੈਲਪਰ ਨੇ ਹੇਠਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਧਮਾਕਾ ਹੁੰਦੇ ਹੀ ਹਾਈਵੇਅ 'ਤੇ ਜਾ ਰਹੇ ਵਾਹਨ ਅਚਾਨਕ ਰੁਕ ਗਏ। ਡਰਾਈਵਰ ਅਤੇ ਹੈਲਪਰ ਵਲੋਂ ਇਸ ਧਮਕੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਉੱਥੇ ਪਹੁੰਚ ਕੇ ਕਰੀਬ 1 ਘੰਟੇ 'ਚ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ

ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਤੋਂ ਇੱਕ ਟਰੱਕ ਹਰੇ ਮਟਰਾਂ ਨੂੰ ਲੈ ਕੇ ਦਿੱਲੀ ਦੀ ਆਜ਼ਾਦਪੁਰ ਮੰਡੀ ਜਾ ਰਿਹਾ ਸੀ। ਵੀਰਵਾਰ ਰਾਤ ਕਰੀਬ 9.30 ਵਜੇ ਜਦੋਂ ਉਸਦਾ ਟਰੱਕ ਸੋਹਾਨਾ, ਗੁਰੂਗ੍ਰਾਮ ਦੇ ਅਲੀਪੁਰ ਪਿੰਡ ਪਹੁੰਚਿਆ ਤਾਂ ਉਸਨੂੰ ਕੈਬਿਨ ਵਿੱਚ ਕੁਝ ਗਰਮੀ ਮਹਿਸੂਸ ਹੋਈ। ਇਸ ਤੋਂ ਬਾਅਦ ਵੀ ਟਰੱਕ ਚੱਲਦਾ ਰਿਹਾ। ਕੁਝ ਹੀ ਸਮੇਂ ਵਿੱਚ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਡਰਾਈਵਰ ਅਤੇ ਹੈਲਪਰ ਨੇ ਟਰੱਕ ਖੜ੍ਹਾ ਕਰ ਕੇ ਛਾਲ ਮਾਰ ਦਿੱਤੀ। ਇਸ ਦੌਰਾਨ ਟਰੱਕ ਦੀ ਡੀਜ਼ਲ ਟੈਂਕੀ ਫਟ ਗਈ।

ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ

ਡਰਾਈਵਰ ਤੇ ਹੈਲਪਰ ਨੇ ਅੱਗ ਲੱਗਣ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਉੱਥੇ ਪਹੁੰਚ ਕੇ ਕਰੀਬ 1 ਘੰਟੇ 'ਚ ਅੱਗ 'ਤੇ ਕਾਬੂ ਪਾਇਆ। ਹਾਈਵੇਅ ਦੀ ਤੇਜ਼ ਰਫ਼ਤਾਰ ਲੇਨ ਵਿੱਚ ਟਰੱਕ ਨੂੰ ਅੱਗ ਲੱਗ ਗਈ, ਜਿਸ ਕਾਰਨ ਇਸ ਦੇ ਪਿੱਛੇ ਲੰਬਾ ਜਾਮ ਲੱਗ ਗਿਆ। ਹਾਲਾਂਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।

ਇਹ ਵੀ ਪੜ੍ਹੋ - ਪਿਤਾ ਦੀ ਮੌਤ 'ਤੇ ਪੁੱਤ ਦਾ ਜਸ਼ਨ: ਸ਼ਮਸ਼ਾਨਘਾਟ 'ਚ ਡਾਂਸ, ਉਡਾਏ ਨੋਟਾਂ ਦੇ ਬੰਡਲ (ਵੀਡੀਓ ਵਾਇਰਲ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News