ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੀਆਂ ਸਵਾਰੀਆਂ

Thursday, Jan 09, 2025 - 02:57 PM (IST)

ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੀਆਂ ਸਵਾਰੀਆਂ

ਠਾਣੇ- ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ 'ਚ ਵੀਰਵਾਰ ਸਵੇਰੇ ਇਕ ਸਰਕਾਰੀ ਬੱਸ ਨੂੰ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਹੈ ਕਿ ਬੱਸ 'ਚ ਸਵਾਰ ਸਾਰੀਆਂ 22 ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਇਸ ਘਟਨਾ ਕਾਰਨ ਇਲਾਕੇ ਵਿਚ ਕੁਝ ਸਮੇਂ ਲਈ ਆਵਾਜਾਈ ਜਾਮ ਹੋ ਗਈ।

ਪੁਲਸ ਨੇ ਦੱਸਿਆ ਕਿ ਨਵੀਂ ਮੁੰਬਈ ਮਿਉਂਸਪਲ ਟਰਾਂਸਪੋਰਟ ਅੰਡਰਟੇਕਿੰਗ (NMMT) ਦੀ ਬੱਸ ਨੂੰ ਕਲਿਆਣ-ਸ਼ੀਲਫਾਟਾ ਰੋਡ 'ਤੇ ਰਾਨਵਾਲ ਚੌਕ 'ਤੇ ਸਵੇਰੇ 10.30 ਵਜੇ ਅੱਗ ਲੱਗ ਗਈ। ਡਰਾਈਵਰ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਉਸ ਨੇ ਬੱਸ ਰੋਕ ਕੇ ਸਵਾਰੀਆਂ ਨੂੰ ਉਤਰਨ ਲਈ ਕਿਹਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਰੇ ਬਾਹਰ ਆ ਗਏ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਨੇ ਤੁਰੰਤ ਸੜਕ ਦੇ ਦੋਵੇਂ ਪਾਸੇ ਆਵਾਜਾਈ ਬੰਦ ਕਰ ਦਿੱਤੀ। ਪੁਲਸ ਦੇ ਡਿਪਟੀ ਕਮਿਸ਼ਨਰ (ਟਰੈਫਿਕ) ਪੰਕਜ ਸ਼ਿਰਸਤ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਪਾਣੀ ਦੇ ਟੈਂਕਰ ਦੀ ਮਦਦ ਨਾਲ 30 ਮਿੰਟਾਂ ਵਿਚ ਅੱਗ ਬੁਝਾਈ।

ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾ ਕੇ ਨੁਕਸਾਨੀ ਬੱਸ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾਇਆ ਗਿਆ, ਜਿਸ ਤੋਂ ਬਾਅਦ ਆਵਾਜਾਈ ਬਹਾਲ ਕੀਤੀ ਗਈ। ਸ਼ਿਰਸਤ ਨੇ ਕਿਹਾ ਕਿ ਗਸ਼ਤ ਕਰ ਰਹੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਅੱਗ ਬੁਝਾਈ। ਹੁਣ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। 


author

Tanu

Content Editor

Related News