ਕੋਰੋਨਾ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਬਚਾਉਣ ''ਚ ਸਹਾਇਕ ਹੈ ਮਾਸਕ

Tuesday, Jun 02, 2020 - 01:40 AM (IST)

ਨਵੀਂ ਦਿੱਲੀ, (ਇੰਟ.)— ਲਾਕਡਾਊਨ 'ਚ ਮਿਲੀ ਢਿੱਲ ਤੋਂ ਬਾਅਦ ਕਈ ਲੋਕਾਂ ਨੂੰ ਸੜਕਾਂ 'ਤੇ ਬੇਪਰਵਾਹ ਘੁੰਮਦੇ ਹੋਏ ਦੇਖਿਆ ਜਾ ਸਕਦਾ ਹੈ। ਕਈ ਲੋਕ ਤਾਂ ਮਾਸਕ ਬਿਨਾਂ ਲਗਾਏ ਵੀ ਨਜ਼ਰ ਆ ਰਹੇ ਹਨ। ਪਰ ਅਜਿਹਾ ਕਰਨਾ ਬਿਲਕੁਲ ਵੀ ਸਹੀ ਨਹੀਂ ਹੈ। ਨਾ ਤਾਂ ਤੁਹਾਡੀ ਆਪਣੀ ਸਿਹਤ ਲਈ ਅਤੇ ਨਾ ਹੀ ਤੁਹਾਡੇ ਪਰਿਵਾਰ ਲਈ। ਜੇਕਰ ਮਾਸਕ ਦੀ ਵਰਤੋਂ ਤੇ ਉਸਦੇ ਪ੍ਰਭਾਵੀ ਹੋਣ ਜਾਂ ਨਾ ਹੋਣ 'ਤੇ ਤੁਹਾਨੂੰ ਅਜੇ ਵੀ ਸ਼ੱਕ ਹੈ ਤਾਂ ਜਾਣ ਲਓ ਕਿ ਕਿਵੇਂ ਮਾਸਕ ਤੁਹਾਨੂੰ ਕੋਰੋਨਾ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਬਚਾਉਣ 'ਚ ਸਹਾਇਕ ਹੈ।
ਸੀ. ਡੀ. ਸੀ. (ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੈਂਸ਼ਨ) ਦੀ ਤਾਜ਼ਾ ਰਿਪੋਰਟ ਮੁਤਾਬਕ ਜੇਕਰ ਇਹੋ ਹਾਲ ਰਿਹਾ ਤਾਂ ਅਗਲੇ ਕੁਝ ਮਹੀਨਿਆਂ 'ਚ ਭਾਰਤ ਦੀ 50 ਫੀਸਦੀ ਆਬਾਦੀ ਕੋਰੋਨਾ ਨਾਲ ਪ੍ਰਭਾਵਤ ਹੋ ਜਾਵੇਗੀ। ਪਰ ਨਾਲ ਹੀ ਸੀ. ਡੀ. ਸੀ. ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਪੀੜਤ ਇਸ ਆਬਾਦੀ 'ਚ ਵੱਡਾ ਹਿੱਸਾ ਉਨ੍ਹਾਂ ਲੋਕਾਂ ਦਾ ਹੋਵੇਗਾ, ਜਿਨ੍ਹਾਂ ਵਿਚ ਇਨਫੈਕਸ਼ਨ ਦੇ ਲੱਛਣ ਪਤਾ ਵੀ ਨਹੀਂ ਚੱਲਣਗੇ। ਅਜਿਹੇ ਲੋਕ ਵੀ ਹੋਣਗੇ ਜੋ ਬੀਮਾਰ ਹੋ ਕੇ ਇਮਊਨ ਵੀ ਹੋ ਜਾਣਗੇ ਪਰ ਉਨ੍ਹਾਂ ਨੂੰ ਖੁਦ ਨਹੀਂ ਪਤਾ ਹੋਵੇਗਾ ਕਿ ਉਹ ਕੋਰੋਨਾ ਦੇ ਸ਼ਿਕਾਰ ਸਨ।

ਇੰਝ ਕੰਮ ਕਰਦੈ ਮਾਸਕ

* ਤੁਸੀਂ ਮਾਸਕ ਦੇ ਕਾਰਗਰ ਹੋਣ ਵਾਲੀ ਗੱਲ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਨੇੜੇ-ਨੇੜੇ ਬੈਠੇ ਦੋ ਲੋਕਾਂ 'ਚ ਜੇਕਰ ਇਕ ਕੋਰੋਨਾ ਇਨਫੈਕਟਿਡ ਅਤੇ ਦੂਸਰਾ ਕੋਰੋਨਾ ਤੋਂ ਬਚਿਆ ਹੋਇਆ ਹੈ। ਪਰ ਦੋਨਾਂ ਨੇ ਹੀ ਮਾਸਕ ਲਗਾਇਆ ਹੋਇਆ ਹੈ ਤਾਂ ਇਸ ਸਥਿਤੀ 'ਚ ਜੋ ਵਿਅਕਤੀ ਇਨਫੈਕਟਿਡ ਹੈ ਉਸਦੇ ਮੂੰਹ ਤੋਂ ਨਿਕਲਣ ਵਾਲੇ ਡ੍ਰਾਪਲੇਟਸ ਬੇਹੱਦ ਕੰਮ ਮਾਤਰਾ 'ਚ ਬਾਹਰ ਜਾ ਪਾਉਣਗੇ।

* ਜੋ ਡ੍ਰਾਪਲੇਟਸ ਸਾਹ ਰਾਹੀਂ ਹਵਾ 'ਚ ਜਾਣਗੇ, ਉਹ ਵੀ ਦੁਸਰੇ ਵਿਅਕਤੀ ਦੇ ਸਾਹ 'ਚ ਇਸ ਲਈ ਨਹੀਂ ਜਾ ਸਕਣਗੇ ਕਿਉਂਕਿ ਉਸਨੇ ਵੀ ਮਾਸਕ ਲਗਾਇਆ ਹੋਇਆ ਹੈ। ਨਾਲ ਹੀ ਜੇਕਰ ਇਹ ਕਿਸੇ ਤਰ੍ਹਾਂ ਸਾਹ 'ਚ ਚਲੇ ਵੀ ਜਾਂਦੇ ਹਨ ਤਾਂ ਇਨ੍ਹਾਂ ਮਾਤਰਾ ਬੇਹੱਦ ਘੱਟ ਹੋਵੇਗੀ। ਅਜਿਹੇ 'ਚ ਇਹ ਸਰੀਰ 'ਤੇ ਤੁਰੰਤ ਅਟੈਕ ਨਹੀਂ ਕਰ ਸਕਣਗੇ।

* ਜੇਕਰ ਤੁਹਾਡੇ ਵਿਚ ਕੋਰੋਨਾ ਦੇ ਲੱਛਣ ਆਉਂਦੇ ਹਨ ਤਾਂ ਤੁਰੰਤ ਟ੍ਰੀਟਮੈਂਟ ਪਾ ਕੇ ਤੁਸੀਂ ਜਲਦੀ ਸਿਹਤਮੰਦ ਹੋ ਸਕਦੇ ਹੋ। ਉਥੇ ਜੇਕਰ ਮਾਸਕ ਦੀ ਵਰਤੋਂ ਨਾ ਕੀਤੀ ਜਾਏ ਤਾਂ ਬੀਮਾਰ ਵਿਅਕਤੀ ਦੇ ਸਾਹ ਅਤੇ ਮੂੰਹ ਤੋਂ ਵੱਡੀ ਮਾਤਰਾ 'ਚ ਕੋਰੋਨਾ ਡ੍ਰਾਪਲੇਟਸ ਹਵਾ 'ਚ ਆਉਣਗੇ ਅਤੇ ਨੇੜੇ-ਤੇੜੇ ਬੈਠੇ ਲੋਕਾਂ ਨੂੰ ਵੱਡੀ ਗਿਣਤੀ 'ਚ ਪ੍ਰਭਾਵਤ ਕਰ ਗੰਭੀਰ ਰੂਪ ਨਾਲ ਬੀਮਾਰ ਕਰ ਦੇਣਗੇ।

ਸਾਵਧਾਨੀਆਂ ਵਰਤਨੀਆਂ ਬੇਹੱਦ ਜ਼ਰੂਰੀ

* ਮਾਸਕ ਲਾਉਣ ਦੌਰਾਨ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੈ ਕਿ ਤੁਸੀਂ ਇਸ ਮਾਸਕ ਨੂੰ ਵਾਰ-ਵਾਰ ਨਾ ਛੂਹੋ।

* ਜੇਕਰ ਮਾਸਕ ਉਤਾਰਨਾ ਹੈ ਤਾਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋ ਲਓ ਜਾਂ ਫਿਰ ਸੈਨੇਟਾਈਜ਼ ਕਰੋ, ਉਸਦੇ ਬਾਅਦ ਹੀ ਮਾਸਕ ਨੂੰ ਹੱਥ ਲਗਾਓ।

* ਬਾਜ਼ਾਰ 'ਚ ਮਾਸਕ ਹੁਣ ਸਸਤੀ ਕੀਮਤਾਂ ਅਤੇ ਵੱਡੀ ਗਿਣਤੀ 'ਚ ਮੁਹੱਈਆ ਹਨ। ਪਰ ਤੁਸੀਂ ਚਾਹੋ ਤਾਂ ਘਰ 'ਤੇ ਬਣੇ ਮਾਸਕ ਦੀ ਵਰਤੋਂ ਵੀ ਕਰ ਸਕਦੇ ਹੋ।

* ਜਿਨ੍ਹਾਂ ਮਾਸਕ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ, ਉਨ੍ਹਾਂ ਨੂੰ ਤੇਜ਼ ਗਰਮ ਪਾਣੀ 'ਚ ਭਿਓਂਗੇ ਰੱਖਣ, ਸਾਵਧਾਨੀ ਨਾਲ ਧੋਣ ਅਤੇ ਤੇਜ਼ ਧੁੱਪ 'ਚ ਸੁਖਾਉਣ ਤੋਂ ਬਾਅਦ ਹੀ ਦੁਬਾਰਾ ਵਰਤੋਂ 'ਚ ਲਿਆਓ।


KamalJeet Singh

Content Editor

Related News