ਸ਼ਹੀਦ ਮੇਜਰ ਸਤੀਸ਼ ਦਹੀਆ ਦੇ ਘਰ ਪੁੱਜੇ ਵਿੱਤ ਮੰਤਰੀ, ਬੇਟੀ ਨੂੰ ਗੋਦ ''ਚ ਬਿਠਾ ਕੇ ਦੁਲਾਰਿਆ (ਤਸਵੀਰਾਂ)

02/20/2017 9:59:57 AM

ਰੇਵਾੜੀ— ਜੰਮੂ-ਕਸ਼ਮੀਰ ਦੇ ਹੰਦਵਾੜਾ ''ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਮੇਜਰ ਸਤੀਸ਼ ਦਹੀਆ ਦੇ ਜੱਦੀ ਪਿੰਡ ਬਨਿਹਾੜੀ ''ਚ ਹਰਿਆਣਾ ਦੇ ਵਿੱਤ ਮੰਤਰੀ ਅਭਿਮਨਿਊ ਪੁੱਜੇ, ਜਿੱਥੇ ਉਨ੍ਹਾਂ ਨੇ ਸ਼ਹੀਦ ਮੇਜਰ ਨੂੰ ਸ਼ਰਧਾਂਜਲੀ ਦਿੱਤੀ। ਉੱਥੇ ਹੀ ਵਿੱਤ ਮੰਤਰੀ ਨੇ ਸ਼ਹੀਦ ਮੇਜਰ ਦੀ ਬੇਟੀ ਨੂੰ ਗੋਦ ''ਚ ਬਿਠਾ ਕੇ ਦੁਲਾਰ ਵੀ ਦਿੱਤਾ। ਮੇਜਰ ਦਹੀਆ ਦੇ ਪਰਿਵਾਰ ਵਾਲਿਆਂ ਨੂੰ ਹਮਦਰਦੀ ਦਿੰਦੇ ਹੋਏ ਵਿੱਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਪੂਰਾ ਦੇਸ਼ ਇਸ ਪਰਿਵਾਰ ਨਾਲ ਖੜ੍ਹਾ ਹੈ। 
ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਹੰਦਵਾੜਾ ''ਚ ਅੱਤਵਾਦੀਆਂ ਦੇ ਇਕ ਦਲ ਦੇ ਲੁਕੇ ਹੋਣ ਦੀ ਸੂਚਨਾ ''ਤੇ ਕੁਝ ਦਿਨ ਪਹਿਲਾਂ ਮੰਗਲਵਾਰ ਦੀ ਸ਼ਾਮ ਕਰੀਬ ਸਾਢੇ 5-6 ਵਜੇ ਫੌਜ ਨੇ ਆਪਰੇਸ਼ਨ ਸ਼ੁਰੂ ਕੀਤਾ ਸੀ। ਫੌਜ ਨੇ ਘੇਰਾਬੰਦੀ ਸ਼ੁਰੂ ਕੀਤੀ ਤਾਂ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ''ਚ ਫੌਜ ਦੇ ਜਵਾਨਾਂ ਨੇ ਵੀ ਫਾਇਰਿੰਗ ਕੀਤੀ। ਇਸੇ ਦੌਰਾਨ ਫੌਜ ਦੇ ਇਕ ਜਵਾਨ ਦੀ ਗੋਲੀ ਮੁਹੱਲੇ ਦੇ ਆਮ ਨਾਗਰਿਕ ਨੂੰ ਲੱਗ ਗਈ। ਦੋਹਾਂ ਪਾਸਿਓਂ ਫਾਇਰਿੰਗ ਜਾਰੀ ਸੀ। ਇਕ ਅੱਤਵਾਦੀ ਢੇਰ ਹੋ ਚੁਕਿਆ ਸੀ। ਇਸ ਦੌਰਾਨ ਮੁਹੱਲੇ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਨਾਗਰਿਕ ਨੂੰ ਗੋਲੀ ਲੱਗਣ ਤੋਂ ਨਾਰਾਜ਼ ਭੀੜ ਨੇ ਫੌਜ ਦੇ ਜਵਾਨਾਂ ''ਤੇ ਪਥਰਾਅ ਸ਼ੁਰੂ ਕਰ ਦਿੱਤਾ।
ਪਥਰਾਅ ਹੋਣ ਦੇ ਬਾਵਜੂਦ ਜਾਂਬਾਜ਼ ਫੌਜੀਆਂ ਨੇ ਅੱਤਵਾਦੀਆਂ ਨਾਲ ਲੜਾਈ ਜਾਰੀ ਰੱਖੀ। ਮੇਜਰ ਸਤੀਸ਼ ਦਹੀਆ ਸਾਥੀਆਂ ਨਾਲ ਅੱਤਵਾਦੀਆਂ ਨੂੰ ਲਲਕਾਰਦੇ ਹੋਏ ਅੱਗੇ ਵਧ ਰਹੇ ਸਨ। ਇਸ ਦੌਰਾਨ 2 ਅੱਤਵਾਦੀ ਫਾਇਰਿੰਗ ਕਰਦੇ ਹੋਏ ਦੌੜੇ। ਅੱਤਵਾਦੀਆਂ ਦੀ ਇਕ ਗੋਲੀ ਮੇਜਰ ਦਹੀਆ ਦੀ ਛਾਤੀ ''ਚ ਆ ਗਈ। ਇਸ ਦੇ ਬਾਵਜੂਦ ਸਤੀਸ਼ ਦਹੀਆ ਬਿਨਾਂ ਲੜਖੜਾਏ ਅੱਤਵਾਦੀਆਂ ਨੂੰ ਦੌੜਾਉਣ ਲਈ ਸਾਥੀਆਂ ਨਾਲ ਅੱਗੇ ਵਧਦੇ ਰਹੇ। ਭੀੜ ਦਾ ਹੰਗਾਮਾ ਵੀ ਜਾਰੀ ਸੀ। ਅੱਤਵਾਦੀਆਂ ਦੀਆਂ 2 ਹੋਰ ਗੋਲੀਆਂ ਮੇਜਰ ਦਹੀਆ ਦੀ ਛਾਤੀ ''ਚ ਲੱਗੀਆਂ ਅਤੇ ਮੇਜਰ ਦਹੀਆ ਅੰਤਿਮ ਸਾਹ ਤੱਕ ਸਾਹਸ ਦੀ ਪਛਾਣ ਦਿੰਦੇ ਹੋਏ ਮਾਂ ਭੂਮੀ ਲਈ ਸ਼ਹੀਦ ਹੋ ਗਏ।

 


Disha

News Editor

Related News