ਸ਼ਹੀਦ ਲਾਂਸ ਨਾਇਕ ਨਿਸ਼ਾਨ ਸਿੰਘ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ

04/18/2022 12:39:03 PM

ਸਿਰਸਾ (ਲਲਿਤ)- ਜੰਮੂ-ਕਸ਼ਮੀਰ ਦੇ ਜ਼ਿਲਾ ਅਨੰਤਨਾਗ ’ਚ ਫ਼ੌਜ ਦੇ ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਦੀ ਗੋਲੀ ਲੱਗਣ ਕਰ ਕੇ ਸਿਰਸਾ ਜ਼ਿਲਾ ਦੇ ਪਿੰਡ ਭਾਵਦੀਨ ਵਾਸੀ ਲਾਂਸ ਨਾਇਕ ਨਿਸ਼ਾਨ ਸਿੰਘ ਸ਼ਹੀਦ ਹੋ ਗਿਆ। ਐਤਵਾਰ ਨੂੰ ਸ਼ਹੀਦ ਨਿਸ਼ਾਨ ਸਿੰਘ ਦੀ ਤਿਰੰਗੇ ’ਚ ਲਿਪਟੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਭਾਵਦੀਨ ਲਿਆਂਦਾ ਗਿਆ। ਪਿੰਡ ’ਚ ਹੀ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਜੈਵੀਰ ਯਾਦਵ, ਡੀ. ਐੱਸ. ਪੀ. ਸਾਧੂ ਰਾਮ, ਡਿੰਗ ਥਾਣਾ ਇੰਚਾਰਜ ਕਸ਼ਮੀਰੀ ਲਾਲ ਵੀ ਪੁੱਜੇ ਹੋਏ ਹਨ। ਐੱਸ. ਡੀ. ਐੱਮ. ਨੇ ਪੁਸ਼ਪ ਚੱਕਰ ਭੇਟ ਕਰ ਕੇ ਸ਼ਹੀਦ ਨਿਸ਼ਾਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਸਰਕਾਰੀ ਸਨਮਾਨ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਸਾਨੂੰ ਸ਼ਹੀਦ ਨਿਸ਼ਾਨ ਸਿੰਘ ਦੀ ਸ਼ਹਾਦਤ ’ਤੇ ਮਾਣ ਹੈ।

PunjabKesari

ਜ਼ਿਕਰਯੋਗ ਹੈ ਕਿ ਪਿੰਡ ਭਾਵਦੀਨ ਵਾਸੀ 26 ਸਾਲਾ ਨਿਸ਼ਾਨ ਸਿੰਘ 26 ਜੂਨ 2013 ਨੂੰ ਫ਼ੌਜ ’ਚ ਭਰਤੀ ਹੋਇਆ ਸੀ ਤੇ ਜੰਮੂ-ਕਸ਼ਮੀਰ ਦੇ ਜ਼ਿਲਾ ਅਨੰਤਨਾਗ ’ਚ ਉਸਦੀ ਡਿਊਟੀ ਸੀ। ਸ਼ਨੀਵਾਰ ਨੂੰ ਅਨੰਤਨਾਗ ’ਚ ਫ਼ੌਜ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ। ਇਸ ਦੌਰਾਨ ਅੱਤਵਾਦੀਆਂ ਵੱਲੋਂ ਚਲਾਈ ਗੋਲੀ ਨਿਸ਼ਾਨ ਸਿੰਘ ਨੂੰ ਲੱਗੀ ਤੇ ਉਹ ਸ਼ਹੀਦ ਹੋ ਗਿਆ। ਸ਼ਹੀਦ ਨਿਸ਼ਾਨ ਸਿੰਘ ਦੇ ਪਰਿਵਾਰ ’ਚ ਉਸਦੀ ਪਤਨੀ ਤੇ ਮਾਂ-ਪਿਓ ਹਨ। ਉਸਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ : ਹਰਿਆਣਾ ਦਾ ਜਵਾਨ ਨਿਸ਼ਾਨ ਸਿੰਘ ਅਨੰਤਨਾਗ 'ਚ ਸ਼ਹੀਦ, 2 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ


DIsha

Content Editor

Related News