ਸ਼ਹੀਦ ਹੋਏ ਜਵਾਨ ਦੀ ਘਰ ਪੁੱਜੀ ਮ੍ਰਿਤਕ ਦੇਹ, ਪਰਿਵਾਰ ਨੇ ਸਲਾਮੀ ਦੇ ਕੇ ਦਿੱਤੀ ਵਿਦਾਈ
Sunday, Nov 10, 2019 - 05:35 PM (IST)
ਸੁਬਾਥੂ-ਸ਼੍ਰੀਨਗਰ 'ਚ ਤਾਇਨਾਤ ਸੁਬਾਥੂ ਨਿਵਾਸੀ ਰਾਹੁਲ ਪੁਨ ਉਰਫ ਭੀਮ ਬਹਾਦੁਰ ਪੁਨ ਸ਼ਹੀਦ ਹੋ ਗਿਆ। ਫੌਜ ਅਤੇ ਰਾਸ਼ਟਰੀ ਸਨਮਾਣ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਦੇ ਪਿਤਾ ਅਤੇ ਭੈਣ ਨੇ ਸ਼ਮਸ਼ਾਨਘਾਟ 'ਤੇ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਮਾਹੌਲ ਕਾਫੀ ਗਮਹੀਨ ਹੋ ਗਿਆ ਸੀ ਅਤੇ ਹਰ ਇੱਕ ਦੀਆਂ ਅੱਖਾਂ ਨਮ ਸੀ। ਸ਼੍ਰੀਨਗਰ 'ਚ ਤਾਇਨਾਤ ਸੁਬਾਥੂ ਨਿਵਾਸੀ ਭੀਮ ਬਾਹੁਦਰ ਚਾਰ ਦਿਨ ਪਹਿਲਾਂ ਸ਼ਹੀਦ ਹੋ ਗਿਆ ਸੀ ਪਰ ਸ਼੍ਰੀਨਗਰ 'ਚ ਭਾਰੀ ਬਰਫਬਾਰੀ ਕਾਰਨ ਸ਼ਹੀਦ ਦੀ ਮ੍ਰਿਤਕ ਦੇਹ ਤਿੰਨ ਦਿਨਾਂ ਤੱਕ ਹਿਮਾਚਲ ਨਹੀਂ ਲਿਆਂਦੀ ਜਾ ਸਕੀ। ਐਤਵਾਰ ਨੂੰ ਸ਼ਹੀਦ ਦੀ ਮ੍ਰਿਤਕ ਲਾਸ਼ ਸੁਬਾਥੂ ਪਹੁੰਚਾਉਣ 'ਤੇ ਪਰਿਵਾਰ ਦੇ ਮੈਂਬਰ ਅਤੇ ਹੋਰ ਲੋਕ ਭਾਵੁਕ ਹੋ ਗਏ। ਦੱਸ ਦੇਈਏ ਕਿ ਗਸ਼ਤ ਦੌਰਾਨ ਲੈਂਡ ਮਾਇਨ ਫੱਟਣ ਕਾਰਨ ਜਵਾਨ ਸ਼ਹੀਦ ਹੋ ਗਿਆ ਸੀ। ਜਾਣਕਾਰੀ ਮੁਤਾਬਕ ਰਾਹੁਲ ਅਤੇ ਉਸ ਦਾ ਸਾਥੀ ਕਿਊ.ਆਰ.ਟੀ. ਟੀਮ ਨਾਲ ਪੈਟਰੋਲਿੰਗ 'ਤੇ ਤਾਇਨਾਤ ਸੀ। ਇਸ ਦੌਰਾਨ ਉਨ੍ਹਾਂ ਦੇ ਸ਼ਹੀਦ ਹੋਣ ਦੀ ਜਾਣਕਾਰੀ ਮਿਲੀ ਹੈ।
ਜ਼ਿਕਰਯੋਗ ਹੈ ਕਿ ਹੈ ਕਿ ਭੀਮ ਬਹਾਦੁਰ ਸੁਬਾਥੂ 'ਚ ਲਗਭਗ 4 ਸਾਲ ਪਹਿਲਾਂ ਹੀ 6/1 ਜੀ.ਆਰ. 'ਚ ਸ਼ਾਮਲ ਹੋਇਆ ਸੀ ਅਤੇ ਇਨ੍ਹਾਂ ਦਿਨ ਦੌਰਾਨ ਸ਼੍ਰੀਨਗਰ 'ਚ ਰਾਸ਼ਟਰੀ ਰਾਈਫਲ ਆਰ.ਆਰ. 'ਚ ਤਾਇਨਾਤ ਸੀ। ਬੀਤੇ ਦਿਨ ਬੁੱਧਵਾਰ ਨੂੰ ਰਾਹੁਲ ਪੁਨ ਦੇ ਸ਼ਹੀਦ ਹੋਣ ਦੀ ਜਾਣਕਾਰੀ ਜਦੋਂ ਉਨ੍ਹਾਂ ਦੇ ਪਿੰਡ ਨਯਾਨਗਰ ਪਹੁੰਚੀ ਤਾਂ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। 4 ਦਿਨਾਂ ਤੋਂ ਪਰਿਵਾਰ ਸ਼ਹੀਦ ਦੀ ਲਾਸ਼ ਦਾ ਇੰਤਜ਼ਾਰ ਕਰ ਰਿਹਾ ਸੀ। ਵੀਰਵਾਰ ਦੀ ਸਵੇਰ ਹੀ 14 ਜੀ.ਟੀ.ਸੀ ਦੇ ਫੌਜੀ ਆਪਣੇ ਸ਼ਹੀਦ ਸਾਥੀ ਦੇ ਘਰ ਪਹੁੰਚ ਕੇ ਪੂਰੀ ਤਿਆਰੀਆਂ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਹੌਸਲਾ ਦੇਣ ਲੱਗੇ। ਜਾਣਕਾਰੀ ਮੁਤਾਬਕ ਰਾਹੁਲ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ।